- Advertisement -
ਅੱਜ-ਨਾਮਾ
ਕੁਰਸੀ ਖੱਟਰ ਮਨੋਹਰ ਦੀ ਇੰਜ ਖਿਸਕੀ,
ਰਾਜਸੀ ਦਰਸ਼ਕ ਵੀ ਹੋਏ ਹੈਰਾਨ ਮੀਆਂ।
ਪਿਛਲੇ ਦਿਨ ਤਾਂ ਮੋਦੀ ਸੀ ਸਿਫਤ ਕੀਤੀ,
ਆਇਆ ਅੱਜ ਹੈ ਨਵਾਂ ਫੁਰਮਾਨ ਮੀਆਂ।
ਨਾਇਬ ਸਿੰਘ ਦਾ ਜਿੱਦਾਂ ਹੈ ਪਿਆ ਨੌਂਗਾ,
ਲਿਆ ਹੈ ਲੋਕਾਂ ਦਾ ਖਿੱਚ ਧਿਆਨ ਮੀਆਂ।
ਕਰਨਾ ਉਹਨੂੰ ਹੈ ਅਜੇ ਯਕੀਨ ਮੁਸ਼ਕਲ,
ਬਣਿਆ ਬੰਦਾ ਹੈ ਕਿਵੇਂ ਸੁਲਤਾਨ ਮੀਆਂ।
ਪੁਰਾਣੇ ਕਈਆਂ ਨੂੰ ਚੜ੍ਹੀ ਆ ਕੌੜ ਚੋਖੀ,
ਇੱਕ ਤਾਂ ਰੁੱਸ ਕੇ ਗਿਆ ਹੈ ਚਲਾ ਮੀਆਂ।
ਬੋਲਣ ਜੋਗਾ ਨਾ ਹੋਰ ਕੋਈ ਬਾਕੀਆਂ`ਚੋਂ,
ਜਾਣਦੇ ਚੁੱਪ ਹੀ ਰਹਿਣ ਦਾ ਭਲਾ ਮੀਆਂ।
-ਤੀਸ ਮਾਰ ਖਾਂ
ਮਾਰਚ 13, 2024
- Advertisement -