ਯੈੱਸ ਪੰਜਾਬ
ਜਲੰਧਰ, 26 ਜੂਨ, 2022:
ਸੀਨੀਅਰ ਕਾਂਗਰਸ ਨੇਤਾ ਅਤੇ ਜਲੰਧਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਮਾਡਲ ਟਾਊਨ ਤੋਂ ਕੌਂਸਲਰ ਸ੍ਰੀਮਤੀ ਅਰੁਨਾ ਅਰੋੜਾ ਦੇ ਪਤੀ ਸ੍ਰੀ ਮਨੋਜ ਅਰੋੜਾ ਵੀਰਵਾਰ 23 ਜੂਨ ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਸ੍ਰੀ ਮਨੋਜ ਅਰੋੜਾ ਆਪਣੇ ਪਿੱਛੇ ਧਰਮਪਤਨੀ ਤੋਂ ਇਲਾਵਾ ਬੇਟੇ ਅੰਸ਼ੁਲ ਅਰੋੜਾ ਅਤੇ ਨੂੰਹ ਸ਼ਿਵਾਲੀ ਅਰੋੜਾ ਨੂੰ ਛੱਡ ਗਏ ਹਨ।
ਉਨ੍ਹਾਂ ਨਮਿਤ ਅੰਤਿਮ ਅਰਦਾਸ ਮੰਗਲਵਾਰ 28 ਜੂਨ ਨੂੰ ਦੁਪਹਿਰ 12.30 ਵਜੇ ਤੋਂ 2.00 ਵਜੇ ਤਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ, ਜਲੰਧਰ ਵਿਖ਼ੇ ਹੋਵੇਗੀ।
ਸ੍ਰੀ ਮਨੋਜ ਅਰੋੜਾ ਦੇ ਬੇਵਕਤ ਵਿਛੋੜੇ ’ਤੇ ਸਮਾਜਿਕ, ਰਾਜਸੀ, ਧਾਰਮਿਕ ਅਤੇ ਹੋਰ ਜੱਥੇਬੰਦੀਆਂ ਅਤੇ ਆਗੂਆਂ ਨੇ ਡੂੰਘੇ ਦੁੇਂਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਨ ਦੇ ਨਾਲ ਨਾਲ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਅਦਾਰਾ ਯੈੱਸ ਪੰਜਾਬ ਵੱਲੋਂ ਸੰਪਾਦਕ ਐੱਚ.ਐੱਸ. ਬਾਵਾ ਨੇ ਆਪਣੇ ਨਿੱਘੇ ਪਰਿਵਾਰਕ ਮਿੱਤਰ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ