- Advertisement -
ਅੱਜ-ਨਾਮਾ
ਆਉਂਦੀ ਖਬਰ ਬਿਹਾਰ ਤੋਂ ਕੋਈ ਜਿਹੜੀ,
ਚਰਚਾ ਚੋਣ ਦੀ ਨਾਲ ਇਹ ਜੁੜੀ ਰਹਿੰਦੀ।
ਜਦ ਵੀ ਹੁੰਦੀ ਕੋਈ ਚੋਣ ਬਿਹਾਰ ਅੰਦਰ,
ਹਮੇਸ਼ਾ ਹਿੰਸਾ ਦੇ ਵੱਲ ਆ ਮੁੜੀ ਰਹਿੰਦੀ।
ਬਣਦੀ ਜਿਹੜੀ ਵੀ ਕੋਈ ਸਰਕਾਰ ਓਧਰ,
ਭ੍ਰਿਸ਼ਟਾਚਾਰ ਦੇ ਵਿੱਚ ਉਹ ਰੁੜ੍ਹੀ ਰਹਿੰਦੀ।
ਆਮ ਲੋਕਾਂ ਲਈ ਕਿਸੇ ਨਹੀਂ ਕੱਖ ਕਰਨਾ,
ਬੁਰਕੀ ਚੌਲਾਂ ਤੋਂ ਜਨਤਾ ਹੈ ਥੁੜੀ ਰਹਿੰਦੀ।
ਫਿਰ ਤੋਂ ਹੁੰਦੀ ਪਈ ਚੋਣ ਬਿਹਾਰ ਅੰਦਰ,
ਉਹੀਓ ਲੀਡਰ ਤੇ ਧਿਰਾਂ ਹਨ ਓਹੀ ਭਾਈ।
ਜਾਣਾ ਜਨਤਾ ਨੇ ਉੱਥੇ ਫਿਰ ਰੋਈ ਭਾਈ,
ਲੀਡਰਾਂ ਮਾਲ ਫਿਰ ਜਾਣਾ ਹੈ ਖੋਹੀ ਭਾਈ।
-ਤੀਸ ਮਾਰ ਖਾਂ
ਅਕਤਬੂਰ 13, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -