- Advertisement -
ਅੱਜ-ਨਾਮਾ
ਅਫਸਰ ਫਸੀ ਜਾਂਦੇ ਇੱਕ-ਇੱਕ ਕਰ ਕੇ,
ਜਿਹੜੇ ਹੂੰਝ ਰਹੇ ਸਿਰਫ ਆ ਮਾਲ ਬੇਲੀ।
ਫਸਿਆ ਹੋਰਾਂ ਨੂੰ ਵੇਖ ਨਾ ਸਬਕ ਸਿੱਖਣ,
ਫਸਣ ਅਫਸਰ ਨਾਲ ਪੱਕੇ ਦਲਾਲ ਬੇਲੀ।
ਸਿਦਕ ਰੱਖਣ ਨਾ ਦੇਂਦੀ ਪਈ ਨੀਤ ਖੋਟੀ,
ਵਿੰਹਦੇ ਵਕਤ ਦਾ ਨਹੀਂ ਹਨ ਤਾਲ ਬੇਲੀ।
ਆਉਂਦੀ ਰੋਜ਼ ਹੀ ਕਿਤੋਂ ਦੀ ਖਬਰ ਕੋਈ,
ਜੇਲ੍ਹ ਦੇ ਵੱਲ ਆ ਬੰਨ੍ਹੀ ਪਈ ਪਾਲ ਬੇਲੀ।
ਫਸਦਾ ਜਿਹੜਾ, ਵਧੀਕੀ ਦਾ ਪਾਏ ਰੌਲਾ,
ਨਾਲੇ ਕਹੇ ਪਿਆ ਮਾੜੇ ਸੀ ਕਰਮ ਬੇਲੀ।
ਮਾੜਿਆਂ ਕੰਮਾਂ ਤੋਂ ਹੋਰ ਨਾ ਹਟਣ ਪਿੱਛੇ,
ਦੌਲਤ ਹੂੰਝਣੀ ਸਮਝ ਰਹੇ ਧਰਮ ਬੇਲੀ।
-ਤੀਸ ਮਾਰ ਖਾਂ
ਜਨਵਰੀ 08, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -