31.1 C
Delhi
Monday, May 6, 2024
spot_img
spot_img

ਪੰਜਾਬੀ ਗਾਇਕ ਕੁਲਜੀਤ ’ਤੇ ਹੋ ਗਈ ਐਫ਼.ਆਈ.ਆਰ., ਪੁਲਿਸ ਮੁਲਾਜ਼ਮ ਗਾਇਕ ਦੇ ਗਾਣੇ ‘ਮਹਾਂਕਾਲ’ ਵਿੱਚ ਹਥਿਆਰ ਪ੍ਰਦਰਸ਼ਨੀ ਦਾ ਦੋਸ਼

ਯੈੱਸ ਪੰਜਾਬ
ਮੋਗਾ, 1 ਦਸੰਬਰ, 2022:
ਪੰਜਾਬੀ ਗਾਇਕ ਕੁਲਜੀਤ ਵੱਲੋਂ 30 ਨਵੰਬਰ ਨੂੰ ਯੂ ਟਿਊਬ ’ਤੇ ਰਿਲੀਜ਼ ਕੀਤੇ ਗਏ ਗ਼ੀਤ ‘ਮਹਾਂਕਾਲ’ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਕਰਕੇ ਇਸ ਗਾਇਕ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ।

ਦਿਲਚਸਪ ਗੱਲ ਇਹ ਹੈ ਕਿ ਗਾਇਕ ਕੁਲਜੀਤ ਖ਼ੁਦ ਪੰਜਾਬ ਪੁਲਿਸ ਮੋਗਾ ਦਾ ਇਕ ਮੁਲਾਜ਼ਮ ਹੈ।

ਇਸ ਸੰਬੰਧੀ ਧਾਰਾ 188 ਤਹਿਤ ਐਫ.ਆਈ.ਆਰ. ਥਾਣਾ ਬਾਘਾਪੁਰਾਣਾ ਵਿੱਚ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਹਫ਼ੜਾ ਦਫੜੀ ਵਿੱਚ ਸ਼ੁਰੂ ਕੀਤੇ ਗਏ ਸੋਸ਼ਲ ਮੀਡੀਆ ’ਤੇ ਹਥਿਆਰ ਪਾਉਣ ਕਰਕੇ ਪਰਚੇ ਕਰਨ ਦੇ ਸਿਲਸਿਲੇ ਦਾ ਵਿਰੋਧ ਦੇਖ਼ ਕੇ ਇਕ ਵਾਰ ਇਸ ਮੁਹਿੰਮ ਨੂੰ ਬਰੇਕਾਂ ਲਗਾਈਆਂ ਗਈਆਂ ਸਨ ਅਤੇ ਤਿੰਨ ਦਿਨ ਭਾਵ 72 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਜੋ ਸੋਸ਼ਲ ਮੀਡੀਆ ਤੋਂ ਇਤਰਾਜ਼ਯੋਗ ਤਸਵੀਰਾਂ ਜਾਂ ਵੀਡੀਉ ਹਟਾਈਆਂ ਜਾ ਸਕਣ ਪਰ ਇਸ ਮਾਮਲੇ ਵਿੱਚ ਤਾਂ ਨਵਾਂ ਗ਼ੀਤ ਹੀ ਯੂ ਟਿਊਬ ’ਤੇ ‘ਅਪਲੋਡ’ ਕਰਨ ’ਤੇ ਪਰਚਾ ਹੋਇਆ ਹੈ ਜਦਕਿ ਇਸ ਬਾਰੇ ਤਾਂ ਪਹਿਲਾਂ ਹੀ ਸਥਿਤੀ ਸਪਸ਼ਟ ਸੀ ਕਿ ਨਵੇਂ ਗ਼ੀਤ ਜਾਂ ਫ਼ਿਰ ਨਵੀਂਆਂ ਤਸਵੀਰਾਂ, ਵੀਡੀਓ ਆਦਿ ਪਾਉਣ ’ਤੇ ਤਾਂ ਮੁਹਿੰਮ ਦੇ ਸ਼ੁਰੂ ਤੋਂ ਹੀ ਮਨਾਹੀ ਕੀਤੀ ਜਾ ਰਹੀ ਸੀ।

ਇਸ ਸੰਬੰਧ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਹੁਣ ਐਫ.ਆਈ.ਆਰ. ਦੇ ਆਧਾਰ ’ਤੇ ਕੁਲਜੀਤ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION