33.1 C
Delhi
Wednesday, May 8, 2024
spot_img
spot_img

ਕੈਲੀਫੋਰਨੀਆ ਮੱਧਕਾਲੀ ਚੋਣਾ ਚ ਪੰਜਾਬੀ ਸਿੱਖਾਂ ਨੇ ਕਈ ਦਿੱਸਹੱਦੇ ਪੈਦਾ ਕੀਤੇ

ਯੈੱਸ ਪੰਜਾਬ
ਸੈਕਰਾਮੈਂਟੋ, ਕੈਲੀਫੋਰਨੀਆ, ਨਵੰਬਰ 10, 2022 ( ਹੁਸਨ ਲੜੋਆ ਬੰਗਾ)
ਪੰਜਾਬੀਆਂ ਵਲੋਂ ਕੈਲੀਫੋਰਨੀਆ ਦੀਆਂ ਮੱਧਕਾਲੀ ਚੋਣਾ ਚ ਕਈ ਮਾਅਰਕੇ ਮਾਰੇ ਗਏ ਤੇ ਪੰਜਾਬੀ ਅਮਰੀਕਾ ਦੀ ਸਿਆਸਤ ਚ ਭਾਵੇਂ ਕਈ ਸਾਲਾਂ ਤੋਂ ਭਾਗੀਦਾਰੀ ਹਨ ਪਰ ਇਨਾਂ ਮੱਧਕਾਲੀ ਚੋਣਾਂ ਚ ਕਈ ਨਵੇਂ ਦਿਸਹੱਦੇ ਪੈਦਾ ਕੀਤੇ, ਐਤਕਾਂ ਕੈਲੀਫੋਰਨੀਆਂ ਦੀ ਵਿਧਾਨ ਸਭਾ ਲਈ ਡਾ ਜਸਮੀਤ ਕੌਰ ਬੈਂਸ ਚੋਣ ਜਿੱਤਣ ਨਾਲ ਇਤਿਹਾਸ ਰਚਿਆ ਗਿਆ। ਇਹ ਕੈਲੀਫੋਰਨੀਆ ਦੀ ਪਹਿਲੀ ਸਿੱਖ ਮੈਂਬਰ ਹੀ ਨਹੀਂ ਹੋਵੇਗੀ ਸਗੋਂ ਅਸੈਂਬਲੀ ਵਿੱਚ ਪਹੁੰਚਣ ਵਾਲੇ ਡਾ: ਬੈਂਸ ਪਹਿਲੇ ਸਾਊਥ ਏਸ਼ੀਅਨ ਹੋਣਗੇ। ਉਹ ਬੇਕਰਸਫੀਲਡ ਸ਼ਹਿਰ ਚ ਮੈਡੀਕਲ ਡਾਇਰੈਕਟਰ ਵਜੋਂ ਕੰਮ ਕਰਦੀ ਹੈ।

ਇਸੇ ਹੀ ਤਰਾਂ ਬੇਕਰਸਫੀਲਡ ਵਿੱਚ ਵੀ, ਮਨਪ੍ਰੀਤ ਕੌਰ ਨੇ ਸਿਟੀ ਕੌਂਸਲ ਦੀਆਂ ਚੋਣ ਲਗਭਗ ਜਿੱਤ ਲਈ ਹੈ। ਜਿਸ ਵਿੱਚ ਉਹ ਵੱਡੀ ਲੀਡ ਚ, 54% ਦੇ ਨਾਲ, ਉਸ ਕੋਲ ਸਭ ਤੋਂ ਨਜ਼ਦੀਕੀ ਪ੍ਰਤੀਯੋਗੀ ਨਾਲੋਂ 17 ਅੰਕਾਂ ਦੀ ਬੜ੍ਹਤ ਹੈ ਅਤੇ ਉਹ ਸ਼ਹਿਰ ਦੀ ਪਹਿਲੀ ਕੌਂਸਲ ਮੈਂਬਰ ਪੰਜਾਬੀ ਸਿੱਖ ਔਰਤ ਹੋਵੇਗੀ। ਮਨਪ੍ਰੀਤ ਕੌਰ ਜੈਕਾਰਾ ਮੂਮੈਂਟ ਵਿੱਚ ਲੰਮੇ ਸਮੇਂ ਤੋਂ ਸਰਗਰਮ ਰਹੀ ਹੈ। ਲੈਥਰੋਪ ਸ਼ਹਿਰ ਦੇ ਮੇਅਰ ਤੇ ਜਾਣੀਮਾਣੀ ਸ਼ਖਸ਼ੀਅਤ ਸੁਖਮਿੰਦਰ ਸਿੰਘ ਧਾਲੀਵਾਲ 6ਵੀਂ ਵਾਰ 78% ਵੋਟਾਂ ਲੈ ਕੇ ਮੇਅਰ ਚੁਣੇ ਗਏ ਹਨ ਜੋ ਪੰਜਾਬ ਤੋਂ ਬੰਗਾ ਸਹਿਰ ਦੇ ਲਾਗੇ ਪਿੰਡ ਲੰਗੇਰੀ ਤੋਂ ਹਨ।

ਪਰਗਟ ਸਿੰਘ ਸੰਧੂ ਮੁੜ ਗਾਲਟ ਸਿਟੀ ਦੇ ਮੇਅਰ ਚੁਣੇ ਗਏ ਹਨ। ਸਿੱਖ ਬਾਈਚਾਰੇ ਨਾਲ ਸਬੰਧਿਤ ਬੌਬੀ ਸਿੰਘ ਐਲਨ 65% ਵੋਟਾਂ ਨਾਲ ਅਲਕ ਗਰੋਵ ਸ਼ਹਿਰ ਦੀ ਦੁਜੀ ਵਾਰ ਮੇਅਰ ਬਣੀ ਹੈ। ਇਸੇ ਤਰਾਂ ਸੈਂਟਾ ਕਲਾਰਾ ਨੇ ਰਾਜ ਸਿੰਘ ਚਾਹਲ ਨੂੰ ਸਿਟੀ ਕੌਂਸਲ ਲਈ ਦੁਬਾਰਾ ਚੁਣਿਆ ਹੈ। ਗੈਰੀ ਸਿੰਘ ਕੋਲ ਵੱਡੀ ਲੀਡ ਹੈ ਅਤੇ ਉਹ ਮਾਨਟੀਕਾ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੇ ਦੱਖਣੀ ਏਸ਼ੀਆਈ ਮੇਅਰ ਹੋਣਗੇ ਉਹ ਪਹਿਲਾਂ ਦੋ ਵਾਰ ਕੌਂਸਲ ਮੈਂਬਰ ਰਹਿ ਚੁੱਕੇ ਹਨ। ਫਰਿਜ਼ਨੋ ਵਿੱਚ ਜਕਾਰਾ ਮੂਵਮੈਂਟ ਦੇ ਕਾਰਜਕਾਰੀ ਨਿਰਦੇਸ਼ਕ ਨੈਨਦੀਪ ਸਿੰਘ ਬਿਨਾਂ ਵਿਰੋਧ ਦੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਲਈ ਚੁਣੇ ਗਏ ਹਨ।

ਉਨਾਂ2022 ਵਿੱਚ, ਉਸਨੇ ਜੇਮਸ ਇਰਵਿਨ ਫਾਊਂਡੇਸ਼ਨ ਲੀਡਰਸ਼ਿਪ ਅਵਾਰਡ ਪ੍ਰਾਪਤ ਕੀਤਾ ਤੇ ਨੈਨਦੀਪ ਨੇ UCLA ਅਤੇ ਜੌਨਸ ਹੌਪਕਿੰਸ ਯੂਨੀਵਰਸਿਟੀ ਤੋਂ ਐਡਵਾਂਸ ਗ੍ਰੈਜੂਏਟ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਯੂਬਾ ਸਿਟੀ ਵਿੱਚ ਵਿਦਿਅਕ ਬੋਰਡਾਂ ਦੀ ਚੋਣ ਲਈ ਤਿੰਨ ਸਿੱਖ ਉਮੀਦਵਾਰ ਮੈਦਾਨ ਵਿੱਚ ਹਨ। ਸਾਬਕਾ ਯੂਬਾ ਸਿਟੀ ਮੇਅਰ ਕਾਸ਼ ਸਿੰਘ ਗਿੱਲ ਸਟਰ ਕਾਉਂਟੀ ਬੋਰਡ ਆਫ਼ ਐਜੂਕੇਸ਼ਨ ਚੋਣ ਲਈ ਲੀਡ ਕਰ ਰਹੇ ਹਨ ਹਰਜੀਤ ਸਿੰਘ, ਜੈਕਾਰਾ ਮੂਵਮੈਂਟ ਦੇ ਪ੍ਰਸੋਨਲ ਡਾਇਰੈਕਟਰ ਸ. ਸੁਟਰ ਕਾਉਂਟੀ ਸਕੂਲ ਬੋਰਡ ਲਈ ਹਰਜੋਤ ਕੌਰ ਵੀ ਲੀਡ ਕਰ ਰਹੀ ਹੈ।

ਜਸਜੀਤ ਸਿੰਘ ਸੈਕਰਾਮੈਂਟੋ ਸਕੂਲ ਬੋਰਡ ਵਿੱਚ ਅਹੁਦੇ ਲਈ ਮੌਜੂਦਾ ਉਮੀਦਵਾਰ ਤੋਂ ਸਿਰਫ਼ 159 ਵੋਟਾਂ ਪਿੱਛੇ ਹਨ। ਉਹ ਇੱਕ ਅਟਾਰਨੀ ਅਤੇ ਸਾਬਕਾ ਅਧਿਆਪਕ ਹੈ, ਜੋ ਬੋਰਡ ਦੇ ਚੇਅਰਪਰਸਨ ਵਜੋਂ ਜੈਕਾਰਾ ਮੂਮੈਂਟ ਦੀ ਅਗਵਾਈ ਵੀ ਕਰਦੇ ਹਨ। ਸਵਰਗੀ ਸਿੱਖ ਆਗੂ ਦਿਦਾਰ ਸਿੰਘ ਬੈਂਸ ਦੇ ਲੜਕੇ ਕਰਮਦੀਪ ਬੈਂਸ ਪਹਿਲਾਂ ਹੀ ਕਾਉਂਟੀ ਸੁਪਰਵਾਈਜਰ ਲਈ ਜਿੱਤੇ ਹੋਏ ਹਨ। ਇਸ ਤੋਂ ਇਲਾਵਾ ਜਨਨੀ ਰਾਮਚੰਦਰਨ ਜੋ ਓਕਲੈਂਡ ਸਿਟੀ ਕੌਂਸਲ ਤੇ ਅਸੈਂਬਲੀ ਮੈਂਬਰ ਐਸ਼ ਕਾਲੜਾ, ਜੋ ਦੋਵੇਂ ਸਿੱਖ ਭਾਈਚਾਰੇ ਦੇ ਮਜ਼ਬੂਤ ਸਹਿਯੋਗੀ ਰਹੇ ਹਨ ਵੀ ਦੋਨੋਂ ਚੋਣ ਜਿੱਤ ਗਏ ਹਨ।

ਅਮਰੀਕੀਆਂ ਸਿੱਖਾਂ ਨੇ ਆਖਰਕਾਰ ਸਰਕਾਰ ਦੇ ਸਾਰੇ ਪੱਧਰਾਂ ‘ਤੇ ਅਜਿਹੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਿਆਸੀ ਰੁਕਾਵਟਾਂ ਨੂੰ ਤੋੜ ਦਿੱਤਾ। ਸਤਿੰਦਰ ਸਿੰਘ ਮੱਲ੍ਹੀ, ਉੱਤਰੀ ਕੈਲੀਫੋਰਨੀਆ ਦੇ ਡੈਲੀਗੇਟ ਨੇ ਕਿਹਾ ਕਿ “ਕੈਲੀਫੋਰਨੀਆ ਡੈਲੀਗੇਟਸ ਨੈੱਟਵਰਕ ਹੋਰ ਕਰੇਗਾ।“ਉਹਨਾਂ ਕਿਹਾ ਕਿ ਉਨਾਂ ਉਮੀਦਵਾਰਾਂ ਦਾ ਸਮਰਥਨ ਕਰਨਾ ਜਾਰੀ ਰੱਖੋ ਜੋ ਸੱਚਮੁੱਚ ਸਾਡੇ ਭਾਈਚਾਰੇ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਹਨਾਂ ਨਾਲ ਕੰਮ ਕਰਦੇ ਹਨ।“

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION