39 C
Delhi
Saturday, May 4, 2024
spot_img
spot_img

ਵਿਜੀਲੈਂਸ ਨੇ ਭਰਤ ਇੰਦਰ ਸਿੰਘ ਚਾਹਲ ਨੂੰ ਕੀਤਾ ਤਲਬ; ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਹੈ ਮਾਮਲਾ

Punjab Vigilance summons Capt Amarinder aide BIS Chahal in disproportionate assets case

ਯੈੱਸ ਪੰਜਾਬ
ਚੰਡੀਗੜ੍ਹ, 8 ਮਾਰਚ, 2023:
ਪੰਜਾਬ ਵਿਜੀਲੈਂਸ ਬਿਓਰੋ ਨੇ ਰਾਜ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਾਥੀ ਭਰਤ ਇੰਦਰ ਸਿੰਘ ਚਾਹਲ ਨੂੰ ਤਲਬ ਕੀਤਾ ਹੈ।

ਸ: ਚਾਹਲ ਨੂੰ ਮੋਹਾਲੀ ਸਥਿਤ ਵਿਜੀਲੈਂਸ ਬਿਓਰੋ ਦੇ ਹੈਡਕੁਆਰਟਰਜ਼ ਵਿਖ਼ੇ 10 ਮਾਰਚ ਨੂੰ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਓਰੋ ਦੀ ਤਕਨੀਕੀ ਟੀਮ ਵੱਲੋਂ ਜਨਵਰੀ, 2023 ਵਿੱਚ ਸ: ਚਾਹਲ ਦੇ ਪਟਿਆਲਾ-ਸਰਹਿੰਦ ਰੋਡ ਸਥਿਤ ‘ਅਲਕਜ਼ਾਰ’ ਮੈਰਿਜ ਪੈਲੇਸ ਵਿੱਚ ਛਾਪੇਮਾਰੀ ਕਰਦਿਆਂ ਪੈਲੈਸ ਦੀ ਮਿਣਤੀ ਅਤੇ ਮੁਲਾਂਕਣ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸ: ਚਾਹਲ ਦੇ ਨਾਭਾ ਰੋਡ ’ਤੇ ਮਿੰਨੀ ਸਕੱਤਰੇਤ ਦੇ ਨੇੜੇ ਸਥਿਤ ਸ਼ਾਪਿੰਗ ਕੰਪਲੈਕਸ ਦੀ ਵੀ ਮਿਣਤੀ ਅਤੇ ਮੁਲਾਂਕਣ ਕੀਤਾ ਗਿਆ ਸੀ।

ਵਿਜੀਲੈਂਸ ਪਹਿਲਾਂ ਹੀ ਸ: ਚਾਹਲ ਦੇ ਖਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਇਸੇ ਸੰਬੰਧ ਵਿੱਚ ਲੰਘੇ ਦਸੰਬਰ ਮਹੀਨੇ ਵਿੱਚ ਵਿਜੀਲੈਂਸ ਨੇ ਸ: ਚਾਹਲ ਦੇ ਖਿਲਾਫ਼ ਐਲ.ਉ.ਸੀ. ਜਾਰੀ ਕੀਤੀ ਸੀ ਤਾਂ ਜੋ ਸ: ਚਾਹਲ ਦੇਸ਼ ਛੱਡ ਕੇ ਵਿਦੇਸ਼ ਨਾ ਚਲੇ ਜਾਣ।

ਵਿਜੀਲੈਂਸ ਬਿਓਰੋ ਨੇ ਮੰਗਲਵਾਰ ਨੂੰ ਨਾਭਾ ਰੋਡ ਸਥਿਤ ਸ:ਚਾਹਲ ਵੱਲੋਂ 2018 ਵਿੱਚ ਖ਼ਰੀਦੀ 9 ਏਕੜ ਜ਼ਮੀਨ ਵੱਲ ਵੀ ਰੁਖ਼ ਕੀਤਾ ਸੀ।

ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਸ: ਚਾਹਲ ਵੱਲੋਂ ਕਥਿਤ ਤੌਰ ’ਤੇ ਖ਼ਰੀਦੀਆਂ ਬੇਨਾਮੀ ਜਾਇਦਾਦਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਨਿਊ ਚੰਡੀਗੜ੍ਹ ਅਤੇ ਮੋਹਾਲੀ ਆਦਿ ਵਿੱਚ ਕਮਰਸ਼ਿਅਲ ਥਾਂਵਾਂ ਤੋਂ ਇਲਾਵਾ ਖ਼ੇਤੀਬਾੜੀ ਜ਼ਮੀਨਾਂ ਸ਼ਾਮਲ ਦੱਸੀਆਂ ਜਾਂਦੀਆਂ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION