32.8 C
Delhi
Monday, May 13, 2024
spot_img
spot_img

ਪੰਜਾਬ ਉਰਦੂ ਅਕੈਡਮੀ ਵੱਲੋਂ ਪ੍ਰੋਫੈਸਰ ਅਤੀਆ ਕਿਦਵਾਈ ਦੇ ਸਨਮਾਨ ‘ਚ ਵਿਸ਼ੇਸ਼ ਸਮਾਗਮ ਆਯੋਜਿਤ

Punjab Urdu Academy honours Professor Atiya Habeeb Kidwai

ਯੈੱਸ ਪੰਜਾਬ

ਮਾਲੇਰਕੋਟਲਾ 27 ਫਰਵਰੀ, 2023 – ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਰਿਟਾਇਰਡ ਪ੍ਰੋਫੈਸਰ ਅਤੀਆ ਹਬੀਬ ਕਿਦਵਾਈ ਆਪਣੇ ਜੱਦੀ ਸ਼ਹਿਰ ਮਾਲੇਰਕੋਟਲਾ ਤਸ਼ਰੀਫ ਲਿਆਉਣ ਤੇ ਪੰਜਾਬ ਉਰਦੂ ਅਕਾਦਮੀ  ਵੱਲੋਂ ਉਨ੍ਹਾਂ ਦੇ ਸਨਮਾਨ ‘ਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ‘ਚ ਮਾਲੇਰਕੋਟਲਾ ਦੇ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ।ਪੰਜਾਬ ਉਰਦੂ ਅਕੈਡਮੀ ਦੇ ਸਾਬਕਾ ਸਕੱਤਰ ਪ੍ਰਿੰਸੀਪਲ ਡਾ.ਮੁਹੰਮਦ ਇਕਬਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਪ੍ਰਸਿੱਧ ਉਰਦੂ ਕਲਮਕਾਰ ਜਨਾਬ ਐਮ.ਅਨਵਾਰ ਅੰਜੁਮ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਪ੍ਰੋ.ਅਤੀਆ ਕਿਦਵਾਈ ਦੀ ਸ੍ਰੋਤਿਆ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੀ ਵਿੱਦਿਅਕ ਪ੍ਰਾਪਤੀਆਂ ਦਾ ਵਿਸ਼ੇਸ਼ ਤੋਰ ਤੇ ਵਰਨਣ ਕੀਤਾ। ਪ੍ਰੋ.ਅਤੀਆ ਕਿਦਵਾਈ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮਾਲੇਰਕੋਟਲਾ ਨਾਲ ਆਪਣੇ ਪਰਿਵਾਰਕ ਸੰਬਧਾਂ ਦਾ ਜਿਕਰ ਕੀਤਾ ਅਤੇ ਆਪਣੇ ਮਾਤਾ ਪਿਤਾ ਦਾ ਉਨ੍ਹਾਂ ਦੀ ਸਿੱਖਿਆ ‘ਚ ਯੋਗਦਾਰ ਤੇ ਵੀ ਚਾਨਣਾ ਪਾਇਆ। ਉਨ੍ਹਾਂ  ਕਿਹਾ ਕਿ ਮਨੁੱਖ ਮਿਹਨਤ ਤੇ ਯੋਜਨਾਬੰਧੀ ਅਤੇ ਯਤਨ ਦੇ ਨਾਲ ਅੱਗੇ ਵੱਧ ਸਕਦਾ ਹੈ। ਡਾ.ਜਮੀਲ ਉਰ ਰਹਿਮਾਨ ਨੇ ਆਪਣੇ ਭਾਸ਼ਨ ‘ਚ ਸ਼ਹਿਰ ਦੇ ਵਸਨੀਕਾ ਵਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਉਨ੍ਹਾਂ ਦੀ ਫੇਰੀ ਸ਼ਹਿਰ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਦੇ ਜੀਵਨ ਤੋਂ ਨੋਜ਼ਵਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਆਸ਼ਾ ਪ੍ਰਗਟਾਈ ਕਿ ਪ੍ਰੋ.ਅਤੀਆ ਕਿਦਵਾਈ ਭਵਿੱਖ ‘ਚ ਵੀ ਮਾਲੇਰਕੋਟਲਾ ਤਸ਼ਰੀਫ ਲਿਆਂਦੇ ਰਹਿਣਗੇ।

ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਪ੍ਰਿੰਸੀਪਲ ਡਾ.ਮੁਹੰਮਦ ਇਕਬਾਲ  ਨੇ ਕਿਹਾ ਕਿ ਮੁਨੱਖ ਦਾ ਆਪਣੇ ਨਾਲ ਬਹੁਤ ਡੁੰਘਾ ਸਬੰਧ ਹੈ। ਮਾਲੇਰਕੋਟਲਾ ਦੇ ਉਹ ਲੋਕ ਪ੍ਰਸੰਸ਼ਾ ਦੇ ਪਾਤਰ ਹਨ ਜਿਨ੍ਹਾਂ ਨੇ ਇਸ ਸ਼ਹਿਰ ਦੇ ਸਰਵਪੱਖੀ ਵਿਕਾਸ ‘ਚ ਯੋਗਦਾਨ ਪਾਇਆ ਹੈ। ਪ੍ਰੋ.ਅਤੀਆ ਹਬੀਬ ਦੇ ਦਾਦਾ ਡਾ.ਅਬਦੁਲ ਅਜ਼ੀਜ਼ ਮਨੁੱਖੀ ਸੇਵਾ ਕਰਕੇ ਨਾਮਣਾ ਖਟਿਆ। ਡਾ.ਇਕਬਾਲ ਨੇ ਪ੍ਰੋ.ਅਤੀਆ ਕਿਦਵਾਈ ਦੀਆਂ ਵਿੱਦਿਅਕ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ਤੇ ਵਰਣਨ ਕੀਤਾ। ਅਨਜੁਮਨ ਫਰੋਗੇ ਅਦਬ ਦੇ ਪ੍ਰਧਾਨ ਡਾ.ਮੁਹੰਮਦ ਸਲੀਮ ਜੁਬੇਰੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪ੍ਰੋ.ਅਤੀਆ ਕਿਦਵਾਈ ਦੇ ਪਤੀ ਪ੍ਰੋ.ਹਬੀਬ ਕਿਦਵਾਈ ਡਾਇਰੈਕਟਰ ਜਾਮਿਆ ਮਿਲੀਆ ਨਵੀਂ ਦਿੱਲੀ ਦੇ ਨਾਲ ਮਾਲੇਰਕੋਟਲਾ ਦੇ ਵਿਦਿਆਰਥੀਆ ਦੀ ਮੁਲਾਕਾਤ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਸਮਾਗਮ ਦੇ ਅੰਤ ਵਿੱਚ ਪ੍ਰੋ.ਅਤੀਆ ਹਬੀਬ ਕਿਦਵਾਈ ਨੂੰ ਪੰਜਾਬ ਉਰਦੂ ਅਕੈਡਮੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION