37.8 C
Delhi
Monday, May 6, 2024
spot_img
spot_img

ਪੰਜਾਬ ਪੁਲਿਸ ਦੇ ਨੌਜਵਾਨ ਡੀ.ਐਸ.ਪੀ. ਨੇ ਨਿੱਜੀ ਰਿਵਾਲਵਰ ਨਾਲ ਕੀਤੀ ਖੁਦਕੁਸ਼ੀ

ਯੈੱਸ ਪੰਜਾਬ
ਪਟਿਆਲਾ, 20 ਅਕਤੂਬਰ, 2022:
ਪੰਜਾਬ ਪੁਲਿਸ ਦੇ ਇਕ ਨੌਜਵਾਨ ਡੀ.ਐਸ.ਪੀ. ਸ: ਗਗਨਦੀਪ ਸਿੰਘ ਭੁੱਲਰ ਵੱਲੋਂ ਬੁੱਧਵਾਰ ਰਾਤ ਆਪਣੇ ਨਾਭਾ ਸਥਿਤ ਘਰ ਵਿਖ਼ੇ ਹੀ ਆਪਣੀ ਨਿੱਜੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਘਟਨਾ ਨਾਭਾ ਦੇ ਪਾਸ਼ ਇਲਾਕੇ ਮਾਡਲ ਰੋਡ ’ਤੇ ਵਾਪਰੀ ਜਦ ਡੀ.ਐਸ.ਪੀ.ਦੇ ਘਰ ਤੋਂ ਰਾਤ ਲਗਪਗ 9 ਵਜੇ ਗੋਲੀ ਚੱਲਣ ਦੀ ਆਵਾਜ਼ ਆਉਣ ’ਤੇ ਗੁਆਂਢੀ ਘਰ ਵੱਲ ਨੂੰ ਦੌੜੇ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਪੁੱਜਦੇ ਹੀ ਮ੍ਰਿਤਕ ਐਲਾਨ ਦਿੰਤਾ ਗਿਆ।

ਐੱਸ.ਉ.ਜੀ.ਪਟਿਆਲਾ ਵਿੱਚ ਤਾਇਨਾਤ ਡੀ.ਐਸ.ਪੀ. ਭੁੱਲਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਟਿਆਲਾ ਦੇ ਐੱਸ.ਐੱਸ.ਪੀ. ਸ੍ਰੀ ਦੀਪਕ ਪਾਰਿਕ ਖ਼ੁਦ ਮੌਕੇ ’ਤੇ ਪੁੱਜੇ। ਥਾਣਾ ਕੋਤਵਾਲੀ ਨਾਭਾ ਵਿੱਚ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ।

36 ਸਾਲਾ ਡੀ.ਐਸ.ਪੀ. ਭੁੱਲਰ ਆਪਣੇ ਪਿੱਛੇ ਆਪਣੀ ਮਾਤਾ ਅਤੇ ਭੈਣਾਂ ਛੱਡ ਗਏ ਹਨ।

ਡੀ.ਐਸ.ਪੀ. ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਵਿਖੇ ਰੱਖੀ ਗਈ ਜਿੱਥੇ ਹੁਣ ਉਨ੍ਹਾਂ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION