35.6 C
Delhi
Sunday, May 12, 2024
spot_img
spot_img

ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਗ੍ਰਿਫ਼ਤਾਰ, ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭੇਜਿਆ

ਯੈੱਸ ਪੰਜਾਬ
ਬਟਾਲਾ, 8 ਅਕਤੂਬਰ, 2022:
ਬਟਾਲਾ ਨੇੜਲੇ ਪਿੰਡ ਵਿੱਚ ਸਨਿਚਰਵਾਰ ਸਵੇਰੇ ਇਕ ਗੈਂਗਸਟਰ ਦੇ ਨਾਲ ਸ਼ੁਰੂ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਰਣਜੋਧ ਸਿੰਘ ਬਬਲੂ ਨਾਂਅ ਦੇ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਮੌਕੇ ਤੋਂ ਬਬਲੂ ਦੇ 2 ਹੋਰ ਸਾਥੀ ਫ਼ੜੇ ਜਾਣ ਦੀ ਖ਼ਬਰ ਹੈ ਪਰ ਪੁਲਿਸ ਨੇ ਅਜੇ ਕੇਵਲ ਬਬਲੂ ਦੀ ਗ੍ਰਿਫ਼ਤਾਰੀ ਦੀ ਹੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਪਿੰਡ ਊਧੋਨੰਗਲ ਦਾ ਰਹਿਣ ਵਾਲਾ ਬਬਲੂ ਅੱਜ ਸਵੇਰੇ ਬਟਾਲਾ ਵਿੱਚ ਸਥਿਤ ਆਪਣੇ ਘਰ ਵਿੱਚ ਪਤਨੀ ਨੂੰ ਮਿਲਣ ਲਈ ਆਇਆ ਹੋਇਆ ਸੀ ਜਿਸ ’ਤੇ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਦਬਿਸ਼ ਦਿੱਤੀ ਤਾਂ ਉਹ ਭੱਜ ਨਿਕਲਿਆ ਅਤੇ ਪੁਲਿਸ ’ਤੇ ਫ਼ਾਇਰਿੰਗ ਵੀ ਕੀਤੀ।

ਬਟਾਲਾ ਦੇ ਪਿੰਡ ਕੋਟਲਾ ਬਾਜਾ ਸਿੰਘ ਵਿੱਚ ਉਸਨੂੰ ਘੇਰ ਲਿਆ ਗਿਆ ਜਿੱਥੇ ਲਗਪਗ 4 ਘੰਟੇ ਚੱਲੇ ਉਪਰੇਸ਼ਨ ਤੋਂ ਬਾਅਦ ਉਸਨੂੰ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ 2 ਹਥਿਆਰ ਬਰਾਮਦ ਹੋਏ ਹਨ।

ਐਸ.ਐਸ.ਪੀ. ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਬਬਲੂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਬਬਲੂ ਨੂੰ ਗੋਲੀਆਂ ਲੱਗੀਆਂ ਹਨ ਪਰ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਉਨ੍ਹਾਂ ਦੱÇਸਆ ਕਿ ਬਬਲੂ ਦੇ ਖਿਲਾਫ਼ 11-12 ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਜ਼ਿਆਦਾ ਅੰਮ੍ਰਿਤਸਰ ਦਿਹਾਤੀ ਵਿੱਚ ਦਰਜ ਹਨ ਜਦਕਿ ਉਸਦੇ ਖਿਲਾਫ਼ ਧਾਰਾ 307 ਤਹਿਤ ਦੋ ਮਾਮਲੇ ਬਟਾਲਾ ਵਿੱਚ ਦਰਜ ਕੀਤੇ ਗਏ ਹਨ।

ਐੱਸ.ਐੱਸ.ਪੀ. ਅਨੁਸਾਰ ਬਬਲੂ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਸੀ ਪਰ ਉਸਨੇ ਸਰੰਡਰ ਨਹੀਂ ਕੀਤਾ ਜਿਸ ਮਗਰੋਂ ਅਪ੍ਰੇਸ਼ਨ ਕਰਕੇ ਉਸੂਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਬਬਲੂ ਪਿਛਲੇ 10-12 ਦਿਨ ਤੋਂ ਬਟਾਲਾ ਇਲਾਕੇ ਵਿੱਚ ਸਰਗਰਮ ਸੀ।

ਉਹਨਾਂ ਨੇ ਇਹ ਵੀ ਦੱਸਿਆ ਕਿ ਬਬਲੂ ਵੱਲੋਂ 25-30 ਫ਼ਾਇਰ ਪੁਲਿਸ ’ਤੇ ਕੀਤੇ ਗਏ ਅਤੇ ਪੁਲਿਸ ਨੇ ਵੀ ਆਪਣੇ ਬਚਾਅ ਵਿੱਚ 30-40 ਦੇ ਕਰੀਬ ਫ਼ਾਇਰ ਕੀਤੇ ਜਿਸ ਉਪਰੰਤ ਹੀ ਇਸਨੂੰ ਕਾਬੂ ਕੀਤਾ ਜਾ ਸਕਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION