32.8 C
Delhi
Sunday, April 28, 2024
spot_img
spot_img

ਲੰਪੀ ਸਕਿੱਨ ਬਿਮਾਰੀ ਤੋਂ ਪੀੜਤ ਦੁੱਧ ਉਤਪਾਦਕਾਂ ਨੂੰ ਬਿਨਾਂ ਵਿਆਜ ਕਰਜ਼ਾ ਦਿੱਤਾ ਜਾਵੇ : ਪੰਥਕ ਤਾਲਮੇਲ ਸੰਗਠਨ

ਯੈੱਸ ਪੰਜਾਬ
ਅੰਮ੍ਰਿਤਸਰ, ਅਗਸਤ 31, 2022:
ਮੀਰੀ-ਪੀਰੀ ਦੇ ਸਿਧਾਂਤ ਅਤੇ ਸ਼ਬਦ-ਗੁਰੂ ਨੂੰ ਸਮਰਪਿਤ ਸਿੱਖ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਪਸ਼ੂਆਂ ਵਿਚ ਫੈਲੀ ਭਿਆਨਕ ਬਿਮਾਰੀ ਲੰਪੀ ਸਕਿਨ ਦੇ ਮੱਦੇ-ਨਜ਼ਰ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਨੁਕਸਾਨ ਦੇ ਅੰਕੜੇ ਪੇਸ਼ ਕਰ ਕੇ ਇਸ ਬਿਮਾਰੀ ਨੂੰ ਕੇਂਦਰ ਸਰਕਾਰ ਤੋਂ ਮਹਾਂਮਾਰੀ ਵਜੋਂ ਘੋਸ਼ਿਤ ਕਰਵਾਏ। ਇਸ ਬਿਮਾਰੀ ਦੀ ਰੋਕ-ਥਾਮ ਅਤੇ ਬਚਾਅ ਲਈ ਵਿਆਪਕ ਪੱਧਰ’ਤੇ ਸਾਵਧਾਨੀਆਂ ਜਾਰੀ ਕੀਤੀਆਂ ਜਾਣ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਇਹ ਘਾਤਕ ਬਿਮਾਰੀ ਨੇ ਗਊਆਂ ਤੋਂ ਬਾਅਦ ਮੱਝਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ।

ਇਹ ਵੀ ਖਦਸ਼ਾ ਹੈ ਕਿ ਦੁੱਧ ਰਾਹੀਂ ਇਹ ਬਿਮਾਰੀ ਮਨੁੱਖ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦੀ ਹੈ।ਇਸ ਬਿਮਾਰੀ ਕਾਰਨ 15 ਲੀਟਰ ਦੁੱਧ ਦੇਣ ਵਾਲਾ ਪਸ਼ੂ 5 ਲੀਟਰ ਜਾਂ 2 ਲੀਟਰ’ਤੇ ਆ ਗਿਆ ਹੈ। ਪਸ਼ੂਆਂ ਦੀ ਮੌਤ ਦੇ ਅੰਕੜੇ ਹਜ਼ਾਰਾਂ ਵਿਚ ਹਨ ਅਤੇ ਪਸ਼ੂ ਪਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਕਾਰਨ ਆਰਥਿਕਤਾ ਡਗਮਗਾ ਗਈ ਹੈ।

ਸੰਗਠਨ ਨੇ ਅਪੀਲ ਕੀਤੀ ਕਿ ਇਸ ਨੁਕਸਾਨ ਦੀ ਭਰਪਾਈ ਲਈ ਢੁਕਵੇਂ ਮੁਆਵਜ਼ੇ ਦਾ ਪ੍ਰਬੰਧ ਹੋਵੇ ਅਤੇ ਦੁੱਧ ਦੇ ਧੰਦੇ ਨੂੰ ਪੈਰਾਂ’ਤੇ ਤੋਰਨ ਲਈ ਬਿਨਾਂ ਵਿਆਜ਼ ਕਰਜ਼ਾ ਦਿੱਤਾ ਜਾਵੇ। ਦੁੱਧ ਉਤਪਾਦਕਾਂ ਦੇ ਖੜ੍ਹੇ ਬਕਾਏ ਜਾਰੀ ਕੀਤੇ ਜਾਣ।ਇਸ ਦੇ ਨਾਲ ਹੀ ਨਕਲੀ ਦੁੱਧ ਦੇ ਕਾਰੋਬਾਰ ਨੂੰ ਨੱਥ ਪਾੳੇਣ ਲਈ ਕਾਨੂੰਨ ਬਣਾਇਆ ਜਾਵੇ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION