39 C
Delhi
Monday, May 6, 2024
spot_img
spot_img

ਪਤੀ, ਪਤਨੀ ਨੇ ਜ਼ਹਿਰ ਖ਼ਾ ਕੇ ਕੀਤੀ ਆਤਮਹੱਤਿਆ, ਪਿੱਛੇ ਛੱਡ ਗਏ ਦੋ ਬੇਟੀਆਂ

ਯੈੱਸ ਪੰਜਾਬ
ਤਰਨ ਤਾਰਨ, 2 ਸਤੰਬਰ 2022:
ਪੰਜਾਬ ਵਿੱਚ ਇਕ ਪਤੀ ਪਤਨੀ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਜ਼ਿਲ੍ਹਾ ਤਰਨ ਤਾਰਨ ਦੇ ਪੱਟੀ ਵਿੱਚ ਸਰਹਾਲੀ ਕਲਾਂ ਦੇ ਨੇੜਲੇ ਪਿੰਡ ਖ਼ਾਰਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪੁੱਤਰ ਨਿਰਵੈਰ ਸਿੰਘ ਅਤੇ ਉਸਦੀ ਪਤਨੀ ਕਿਰਨਦੀਪ ਕੌਰ ਨੇ ਇਹ ਕਦਮ ਜਲੰਧਰ ਵਿਖ਼ੇ ਕਿਰਨਦੀਪ ਕੌਰ ਦੇ ਪੇਕੇ ਘਰ ਚੁੱਕਿਆ।

ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦੀ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਚੱਲ ਰਹੀ ਸੀ ਅਤੇ ਉਸਦੀ ਪਤਨੀ ਪਿਛਲੇ ਡੇਢ ਮਹੀਨੇ ਤੋਂ ਆਪਣੇ ਪੇਕੇ ਜਲੰਧਰ ਗਈ ਹੋਈ ਸੀ।

ਬੀਤੇ ਦਿਨੀਂ ਬਲਵਿੰਦਰ ਸਿੰਘ ਆਪਣੀ ਪਤਨੀ ਨੂੰ ਵਾਪਸ ਲਿਆਉਣ ਲਈ ਆਪਣੇ ਸਹੁਰੇ ਜਲੰਧਰ ਗਿਆ ਸੀ ਜਿੱਥੇ ਦੋਹਾਂ ਪਤੀ ਪਤਨੀ ਨੇ ਕੋਈ ਜ਼ਹਿਰੀਲੀ ਚੀਜ਼ ਖ਼ਾ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਜੋੜਾ ਆਪਣੇ ਪਿੱਛੇ ਦੋ ਬੇਟੀਆਂ ਛੱਡ ਗਿਆ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION