32.8 C
Delhi
Sunday, April 28, 2024
spot_img
spot_img

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਾਦੀਆਂ ਵਿਖੇ ਅਹਿਮਦੀਆ ਭਾਈਚਾਰੇ ਨਾਲ ਈਦ ਮਨਾਈ

ਯੈੱਸ ਪੰਜਾਬ
ਬਟਾਲਾ, 10 ਜੁਲਾਈ, 2022:
ਅਹਿਮਦੀਆ ਜਮਾਤ ਦੇ ਅੰਤਰਰਾਸ਼ਟਰੀ ਸਦਰ ਮੁਕਾਮ ਕਾਦੀਆਂ ਵਿਖੇ ਅੱਜ ਅਹਿਮਦੀਆ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਜੁਹਾ ਦਾ ਤਿਊਹਾਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਦੀਆਂ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ ਤੇ ਸਾਰੇ ਧਰਮਾਂ ਦੇ ਲੋਕਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।

ਇਸ ਮੌਕੇ ਡਾ. ਬਲਜੀਤ ਕੌਰ, ਸਮਾਜਿਕ ਨਿਆਂ, ਅਧਿਕਾਰਤਾ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ, ਪੰਜਾਬ ਸਰਕਾਰ ਵਿਸ਼ੇਸ਼ ਤੌਰ ’ਤੇ ਕਾਦੀਆਂ ਵਿਖੇ ਈਦ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਅਹਿਮਦੀਆ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਆਪਣੇ ਸੁਨੇਹੇ ਵਿੱਚ ਕਿਹਾ ਕਿ ਈਦ-ਉਲ-ਜੁਹਾ ਦਾ ਤਿਉਹਾਰ ਰੱਬ ਦੀ ਰਜ਼ਾ ਲਈ ਸਮਰਪਿਤ, ਸ਼ਰਧਾ, ਦਿਆਲਤਾ ਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਾਰੇ ਹੀ ਧਰਮ ਆਪਸੀ ਭਾਈਚਾਰੇ, ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ ਅਤੇ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰੂਆਂ-ਪੀਰਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮੁੱਚੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾਂ ਹੀ ਸਰਬ-ਸਾਂਝੀਵਾਲਤਾ ਦਾ ਪੈਗਾਮ ਦਿੱਤਾ ਹੈ ਅਤੇ ਹਰ ਧਰਮ ਦੇ ਤਿਉਹਾਰ ਰਲ ਕੇ ਮਨਾਉਣੇ ਸਾਡੀ ਪ੍ਰੰਪਰਾ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਭਲਾਈ ਅਤੇ ਉਨ੍ਹਾਂ ਨੂੰ ਬਰਾਬਰ ਦੇ ਹੱਕ ਦੇਣ ਲਈ ਵਚਨਬੱਧ ਹੈ।

ਇਸ ਮੌਕੇ ਅਹਿਮਦੀਆ ਜਮਾਤ ਦੇ ਚੀਫ ਸੈਕਟਰੀ ਜਨਾਬ ਮੁਹੰਮਦ ਇਨਾਮ ਗੌਰੀ ਨੇ ਈਦ-ਉਲ-ਜੁਹਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ‘ਪਿਆਰ ਸਭਨਾ ਨਾਲ, ਨਫ਼ਰਤ ਕਿਸੇ ਨਾਲ ਨਹੀਂ’ ਅਹਿਮਦੀਆ ਜਮਾਤ ਦਾ ਨਾਅਰਾ ਹੈ ਅਤੇ ਜਮਾਤ ਵੱਲੋਂ ਇਸਦੀ ਪੂਰੀ ਤਰਾਂ ਪਾਲਣਾ ਕੀਤੀ ਜਾਂਦੀ ਹੈ।

ਇਸ ਤੋਂ ਬਾਅਦ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਬਹਿਸ਼ਤੀ ਮਕਬਰੇ, ਮਸਜਿਦ ਮੁਬਾਰਕ ਅਤੇ ਮਸਜਿਦ ਅਕਸ਼ਾ ਦੇ ਦਰਸ਼ਨ ਕੀਤੇ ਅਤੇ ਅਹਿਮਦੀਆ ਭਾਈਚਾਰੇ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਅਹਿਮਦੀਆ ਜਮਾਤ ਦੇ ਚੀਫ ਸੈਕਟਰੀ ਜਨਾਬ ਮੁਹੰਮਦ ਇਨਾਮ ਗੌਰੀ, ਹਾਫ਼ਿਜ਼ ਮਕਦੂਮ ਸ਼ਰੀਫ ਐਡੀਸ਼ਨਲ ਚੀਫ ਸੈਕਟਰੀ, ਚੌਧਰੀ ਅਬਦੁਲ ਵਾਸੇ ਡਿਪਟੀ ਸੈਕਟਰੀ, ਮੌਲਾਨਾ ਫ਼ਜ਼ਲੁਰ ਰਹਿਮਾਨ ਭੱਟੀ ਸੈਕਟਰੀ, ਤਾਰਿਕ ਅਹਿਮਦ ਖਾਨ ਚੇਅਰਮੈਨ ਕਾਦੀਆਂ ਵੈਲਫੇਅਰ ਕਲੱਬ, ਮੁਹੰਮਦ ਨਸੀਮ ਖਾਨ ਸੈਕਟਰੀ, ਮੁਹੰਮਦ ਅਹਸਨ, ਮੌਹਤਰਮਾ ਸ਼ਾਹਿਲਾ ਕਾਦਰੀ ਧਰਮ ਪਤਨੀ ਜਨਾਬ ਮੁਹੰਮਦ ਇਸ਼ਫ਼ਾਕ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION