35.6 C
Delhi
Sunday, May 5, 2024
spot_img
spot_img

ਪੰਜਾਬ ਸਕੂਲ ਸਿੱਖ਼ਿਆ ਬੋਰਡ ਦੇ ਚੇਅਰਮੈਨ ਡਾ: ਯੋਗਰਾਜ ਨੇ ਦਿੱਤਾ ਅਸਤੀਫ਼ਾ, ਸਰਕਾਰ ਨੇ ਕੀਤਾ ਪ੍ਰਵਾਨ

PSEB Chairman Dr Yograj resigns; Govt accepts resignation

ਯੈੱਸ ਪੰਜਾਬ
ਮੋਹਾਲੀ, 11 ਜਨਵਰੀ, 2023:
ਪੰਜਾਬ ਸਕੂਲ ਸਿੱਖ਼ਿਆ ਬੋਰਡ ਦੇ ਚੇਅਰਮੈਨ ਡਾ: ਯੋਗਰਾਜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਪਤਾ ਲੱਗਾ ਹੈ ਕਿ ਉਨ੍ਹਾਂ ਨੇ ਬੀਤੇ ਕਲ੍ਹ ਆਪਣਾ ਅਸਤੀਫ਼ਾ ਭੇਜਿਆ ਸੀ ਜਿਸਨੂੰ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਜ ਅੰਦਰ ‘ਆਮ ਆਦਮੀ ਪਾਰਟੀ’ ਦੀ ਸਰਕਾਰ ਹੋਂਦ ਵਿੱਚ ਆਉਣ ’ਤੇ ਕਈ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨਾਂ ਅਤੇ ਹੋਰ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ ਪਰ ਡਾ: ਯੋਗਰਾਜ ਆਪਣੇ ਅਹੁਦੇ ’ਤੇ ਬਣੇ ਹੋਏ ਸਨ।

ਡਾ: ਯੋਗਰਾਜ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ 29 ਜੁਲਾਈ 2020 ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਡਾ: ਯੋਗਰਾਜ ਨੇ ਸਰਕਾਰ ਦੇ ਇਸ਼ਾਰੇ ’ਤੇ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਹਾਲਾਂਕਿ ਇਹ ਵੀ ਖ਼ਬਰ ਹੈ ਕਿ ਅਗਲੇ ਇੰਤਜ਼ਾਮ ਹੋਣ ਤਕ ਡਾ: ਯੋਗਰਾਜ ਆਪਣੇ ਅਹੁਦੇ ’ਤੇ ਕੰਮ ਕਰਦੇ ਰਹਿਣਗੇ।

ਮੰਗਲਵਾਰ ਭੇਜਿਆ ਸੀ, ਪੰਜਾਬ ਸਰਕਾਰ ਨੂੰ, ਕਈ ਬੋਰਡਾਂ ਤੇ ਚੇਅਰਮੈਨਾਂ, ਪਤਾ ਲੱਗਾ ਹੈ ਕਿ ਮੰਗ ਕੀਤੀ ਸੀ, ਜਿਸ ਬਾਅਦ ਅਸਤੀਫ਼ਾ ਦੇ ਦਿੱਤਾ, ਅਗਲੇ ਆਦੇਸ਼ਾਂ ਤਕ ਕੰਮ ਜਾਰੀ ਰੱਖਣਗੇ।

ਇਸੇ ਦੌਰਾਨ ਪੰਜਾਬ ਸਰਕਾਰ ਨੇ ਨਵੇਂ ਚੇਅਰਮੈਨ ਦੀ ਨਿਯੁਕਤੀ ਲਈ ਇਕ ਤਿੰਨ ਮੈਂਬਰੀ ਖ਼ੋਜ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਨਵੇਂ ਚੇਅਰਮੈਨ ਲਈ ਨਾਂਅ ਸੁਝਾਏਗੀ।

ਸੂਤਰਾਂ ਅਨੁਸਾਰ ਨਵੇਂ ਚੇਅਰਮੈਨ ਦੀ ਨਿਯੁਕਤੀ ਦੀ ਪ੍ਰਕ੍ਰਿਮਆ 30 ਦਿਨਾਂ ਦੇ ਅੰਦਰ ਅੰਦਰ ਪੂਰੀ ਕਰ ਲਈ ਜਾਵੇਗੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION