31.7 C
Delhi
Monday, May 6, 2024
spot_img
spot_img

ਅਮਰੀਕਾ ਵਿਚ ਸੁਪਰੀਮ ਕੋਰਟ ਸਾਹਮਣੇ ਗਰਭਪਾਤ ਅਧਿਕਾਰਾਂ ਨੂੰ ਲੈ ਜੋਰਦਾਰ ਪ੍ਰਦਰਸ਼ਨ, 17 ਕਾਂਗਰਸ ਮੈਂਬਰਾਂ ਸਮੇਤ 35 ਨੂੰ ਹਿਰਾਸਤ ਵਿਚ ਲਿਆ

ਯੈੱਸ ਪੰਜਾਬ
ਸੈਕਰਾਮੈਂਟੋ, 20 ਜੁਲਾਈ, 2022 (ਹੁਸਨ ਲੜੋਆ ਬੰਗਾ)
ਅਮਰੀਕਾ ਵਿਚ ਸੁਪਰੀਮ ਕੋਰਟ ਸਾਹਮਣੇ ਗਰਭਪਾਤ ਦੇ ਹੱਕ ਵਿਚ ਜੋਰਦਾਰ ਪ੍ਰਦਰਸ਼ਨ ਹੋਇਆ ਜਿਸ ਦੌਰਾਨ 17 ਕਾਂਗਰਸ ਮੈਂਬਰਾਂ ਸਮੇਤ 35 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਹ ਜਾਣਕਾਰੀ ਯੂ ਐਸ ਕੈਪੀਟਲ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਉਤਰ ਪੱਛਮੀ ਵਾਸ਼ਿੰਗਟਨ ਵਿਚ ਫਸਟ ਸਟਰੀਟ ਨੇੜੇ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਠੱਪ ਕਰ ਦਿੱਤੀ ।

ਪੁਲਿਸ ਨੇ ਆਵਾਜਾਈ ਬਹਾਲ ਕਰਨ ਲਈ ਤਿੰਨ ਚਿਤਾਵਾਨੀਆਂ ਦਿੱਤੀਆਂ ਪਰੰਤੂ ਜਦੋਂ ਪ੍ਰਦਰਸ਼ਨਕਾਰੀ ਠੱਸ ਤੋਂ ਮੱਸ ਨਾ ਹੋਏ ਤਾਂ ਪੁਲਿਸ ਨੇ 17 ਸਾਂਸਦਾਂ ਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਗ੍ਰਿਫਤਾਰ ਸਾਂਸਦਾਂ ਵਿਚ ਜਿਆਦਾਤਰ ਔਰਤਾਂ ਸ਼ਾਮਿਲ ਹਨ। ਪੁਲਿਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਨਾਂ ਲੋਕਾਂ ਨੂੰ ਆਵਾਜਾਈ ਵਿਚ ਵਿਘਨ ਪਾਉਣ ਤੇ ਸੁਪਰੀਮਕੋਰਟ ਨੇੜੇ ਭੀੜ ਜਮਾਂ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਮੌਕੇ ਡੈਮੋਕਰੈਟਿਕ ਮੈਂਬਰ ਬੀਬੀ ਕਾਰੋਲਿਨ ਮਲੋਨੀ ਨੇ ਕਿਹਾ ਕਿ ” ਇਥੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਜੇਕਰ ਇਕ ਔਰਤ ਨੂੰ ਆਪਣੇ ਸਰੀਰ ਤੇ ਆਪਣੀ ਸਿਹਤ ਦੇ ਹੱਕ ਵਿਚ ਨਿਰਨਾ ਲੈਣ ਦਾ ਅਧਿਕਾਰ ਨਹੀਂ ਹੈ ਤਾਂ ਫਿਰ ਹੋਰ ਕੀ ਤਵਕੋਂ ਕੀਤੀ ਜਾ ਸਕਦੀ ਹੈ।” ਗ੍ਰਿਫਤਾਰ ਕੀਤੇ ਕਾਂਗਰਸ ਮੈਂਬਰਾਂ ਵਿਚ ਕਾਰੋਲਿਨ ਵੀ ਸ਼ਾਮਿਲ ਹੈ। ਉਨਾਂ ਕਿਹਾ ਕਿ ਰਿਪਬਲੀਕਨਾਂ ਦਾ ਮਕਸਦ ਰਾਸ਼ਟਰੀ ਪੱਧਰ ਉਪਰ ਗਰਭਪਾਤ ਉਪਰ ਪਾਬੰਦੀ ਲਾਉਣਾ ਹੈ ਪਰੰਤੂ ਅਸੀਂ ਉਨਾਂ ਨੂੰ ਇਸ ਵਿਚ ਜਿੱਤਣ ਨਹੀਂ ਦੇਵਾਂਗੇ, ਅਸੀਂ ਵਾਪਿਸ ਆਵਾਂਗੇ।

ਡੈਮੋਕਰੈਟਿਕ ਮੈਂਬਰ ਬੀਬੀ ਕੋਰ ਬੁੱਸ਼ ਨੇ ਕਿਹਾ ਕਿ ਸੁਪਰੀਮ ਕੋਰਟ ਸਾਨੂੰ ਰੋਕ ਨਹੀਂ ਸਕਦੀ। ਸਾਨੂੰ ਗ੍ਰਿਫਤਾਰ ਕਰ ਲੈਣ ਦੇ ਬਾਵਜੂਦ ਅਸੀਂ ਪ੍ਰਦਰਸ਼ਨ ਕਰਨ ਤੇ ਕਾਨੂੰਨ ਤਹਿਤ ਨਿਆਂ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਖਾਂਗੇ। ਸੁਪਰੀਮ ਕੋਰਟ ਵੱਲੋਂ ਜੂਨ ਵਿਚ ਦਹਾਕਿਆਂ ਪੁਰਾਣਾ ਇਕ ਨਿਰਨਾ ਜਿਸ ਤਹਿਤ ਔਰਤਾਂ ਨੂੰ ਗਰਭਪਾਤ ਦਾ ਸਵਿਧਾਨਕ ਹੱਕ ਦਿੱਤਾ ਗਿਆ ਸੀ, ਰੱਦ ਕਰਨ ਉਪਰੰਤ ਰਾਜਧਾਨੀ ਵਿਚ ਹੋਇਆ ਇਹ ਤਾਜਾ ਪ੍ਰਦਰਸ਼ਨ ਹੈ।

ਇਸ ਤੋਂ ਪਹਿਲਾਂ ਅਮਰੀਕਾ ਭਰ ਵਿਚ ਸੁਪਰੀਮ ਕੋਰਟ ਦੇ ਨਿਰਨੇ ਖਿਲਾਫ ਪ੍ਰਦਰਸ਼ਨ ਹੋਏ ਹਨ। ਇਥੇ ਜਿਕਰਯੋਗ ਹੈ ਕਿ ਡੈਮੋਕਰੈਟਿਕ ਸਰਕਾਰ ਕਾਨੂੰਨ ਦੁਆਰਾ ਔਰਤਾਂ ਨੂੰ ਗਰਭਪਾਤ ਦਾ ਸਵਿਧਾਨਕ ਹੱਕ ਦੇਣ ਲਈ ਯਤਨਸ਼ੀਲ ਹੈ ਤੇ ਅਮਰੀਕੀ ਪ੍ਰਤੀਨਿੱਧ ਸਦਨ ਇਸ ਸਬੰਧੀ ਇਕ ਬਿੱਲ ਵੀ ਪਾਸ ਕਰ ਚੁੱਕਾ ਹੈ ਪਰੰਤੂ ਅਮਰੀਕੀ ਸੈਨੇਟ ਵਿਚ ਬਹੁਮਤ ਨਾ ਹੋਣ ਕਾਰਨ ਇਹ ਬਿੱਲ ਵੀ ਅੱਧਵਾਟੇ ਲਟਕ ਸਕਦਾ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION