30.1 C
Delhi
Friday, May 10, 2024
spot_img
spot_img

ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ – ਸ਼ਹੀਦੀ ਸਮਾਗਮ ਦੌਰਾਨ ਐਡਵੋਕੇਟ ਢੀਂਗਰਾ ਨੇ ਕੀਤੀ ਸ਼੍ਰੋਮਣੀ ਕਮੇਟੀ ਤੋਂ ਮੰਗ

Photo of Shaheed Raminderjit Singh Tanny be displayed at Kendri Sikh Ajaib Ghar: Adv Dhingra

ਯੈੱਸ ਪੰਜਾਬ
ਜਲੰਧਰ, 5 ਮਾਰਚ, 2023:
ਅੱਜ ਗੁਰਦੁਆਰਾ ਆਸਾ ਪੂਰਨ ਸਾਹਿਬ ਵਿੱਖੇ ਸ਼ਹੀਦ ਰਮਿੰਦਰਜੀਤ ਸਿੰਘ ਟੈਣੀ ਬੱਬਰ , ਮਨਜੀਤ ਕੋਰ ਅਤੇ ਹਰਮੀਤ ਸਿੰਘ ਭਾਉਵਾਲ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਮਨਾਇਆ ਗਿਆ । ਜਿਸ ਵਿੱਚ ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ , ਢਾਡੀ ਭਾਈ ਸਤਨਾਮ ਸਿੰਘ , ਪ੍ਰਿਤਪਾਲ ਸਿੰਘ ਬਰਗਾੜੀ ਤੇ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ ਨੇ ਕਥਾ ਰਾਹੀ ਹਾਜ਼ਰੀ ਲਗਵਾਈ ।

ਇਸ ਮੋਕੇ ਭਾਈ ਦਲਜੀਤ ਸਿੰਘ ਬਿੱਟੂ ਨੇ ਸੰਬੋਧਨ ਵਿੱਚ ਖਾੜਕੂ ਸੰਘਰਸ਼ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ , ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਸਮੁੱਚੀ ਸੰਗਤ ਅਤੇ ਜਥੇਬੰਦੀਆਂ ਵੱਲੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇ ਤੇ ਪੰਜਾਬ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਦੀ ਮੰਗ ਕੀਤੀ , ਪੰਡਾਲ ਵਿੱਚ ਮੌਜੂਦ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਮਤਿਆਂ ਨੂੰ ਪ੍ਰਵਾਨਗੀ ਦਿੱਤੀ ।

ਸਮਾਗਮ ਵਿੱਚ ਭਾਈ ਰਜਿੰਦਰ ਸਿੰਘ ਮੁਗਲਵਾਲ , ਭਾਈ ਲਾਲ ਸਿੰਘ ਅਕਾਲਗੜ , ਜਸਕਰਨ ਸਿੰਘ ਕਾਹਨ ਸਿੰਘ ਵਾਲਾ ,ਸਰਬਜੀਤ ਸਿੰਘ ਘੁਮਾਣ , ਰਣਜੀਤ ਸਿੰਘ ਦਮਦਮੀ ਟਕਸਾਲ ਗਗਨਦੀਪ ਸਿੰਘ ਪਟਿਆਲ਼ਾ , ਬੀਬੀ ਮਨਦੀਪ ਕੋਰ ਸੰਧੂ , ਤਜਿੰਦਰ ਸਿੰਘ ਹਾਈਜੈਕਰ ,ਜਗਜੀਤ ਸਿੰਘ ਗਾਬਾ , ਦਲਜੀਤ ਸਿੰਘ ਗਾਬਾ ਨੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਲਗਵਾਈ ।

ਮਨਜੀਤ ਸਿੰਘ ਕਰਤਾਰਪੁਰ ਵੱਲੋਂ ਬਾਖੂਬੀ ਸਟੇਜ ਦੀ ਸੇਵਾ ਨਿਭਾਈ ਗਈ ।ਸਮਾਗਮ ਵਿੱਚ ਹਰਜਿੰਦਰ ਸਿੰਘ ਜਿੰਦਾ , ਬਲਦੇਵ ਸਿੰਘ , ਕੰਵਲਚਰਨਜੀਤ ਸਿੰਘ ,ਜਤਿੰਦਰ ਸਿੰਘ ਮਝੈਲ , ਨਿਰਵੈਰ ਸਿੰਘ ਸਾਜਨ , ਤਜਿੰਦਰ ਸਿੰਘ ਸਿਆਲ ,ਕੁਲਜੀਤ ਸਿੰਘ ਚਾਵਲਾ ਨੇ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਅਹਿਮ ਰੋਲ ਨਿਭਾਇਆ ।

ਸਮਾਗਮ ਵਿੱਚ ਜੱਥੇਦਾਰ ਗੁਰਚਰਨ ਸਿੰਘ , ਹਰਜੋਤ ਸਿੰਘ ਲੱਕੀ , ਸੁੱਖਜੀਤ ਸਿੰਘ ਡਰੋਲੀ , ਸੁਰਿੰਦਰਪਾਲ ਸਿੰਘ ਗੋਲਡੀ , ਪਰਮਪਰੀਤ ਸਿੰਘ ਵਿੱਟੀ , ਉਂਕਾਰ ਸਿੰਘ , ਹਰਪ੍ਰੀਤ ਸਿੰਘ ਨੀਟੂ , ਹਰਜੋਤ ਸਿੰਘ ਲੱਕੀ , ਸੋਨੂੰ ਸੰਧਰ, ਰਣਜੀਤ ਸਿੰਘ ਗੋਲਡੀ , ਜਸਵੰਤ ਸਿੰਘ ਸੁਭਾਨਾ , ਜੈਤੇਗ ਸਿੰਘ , ਆਦਿ ਨੇ ਹਾਜ਼ਰੀ ਭਰੀ । ਅਖੀਰ ਵਿੱਚ ਭਾਈ ਟੈਣੀ ਦੇ ਭਰਾਤਾ ਕੰਵਲ ਚਰਨਜੀਤ ਸਿੰਘ ਹੈਪੀ ਨੇ ਪਰਿਵਾਰ ਵੱਲੋਂ ਸਾਰਿਆ ਦਾ ਧੰਨਵਾਦ ਕੀਤਾ ਗਿਆ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION