40.1 C
Delhi
Sunday, May 5, 2024
spot_img
spot_img

ਫਾਜਿਲ਼ਕਾ ਦੇ ਨਵੇਂ ਐਸਟੀਪੀ ਦਾ ਟ੍ਰਾਇਲ ਸ਼ੁਰੂ, ਗੰਦੇ ਪਾਣੀ ਤੋਂ ਮਿਲੇਗੀ ਮੁਕਤੀ: DC ਡਾ: ਸੇਨੂ ਦੁੱਗਲ

People of Fazilka to get clean drinking water as trial of new STP starts: DC Senu Duggal

ਯੈੱਸ ਪੰਜਾਬ
ਫਾਜਿ਼ਲਕਾ, 23 ਫਰਵਰੀ, 2023:
ਸਰਹੱਦੀ ਪਿੰਡਾਂ ਵਿਚ ਵੱਖ ਵੱਖ ਨਿਕਾਸੀ ਨਾਲਿਆਂ ਨਾਲ ਪਹੁੰਚਣ ਵਾਲੇ ਪ੍ਰਦੁਸ਼ਤ ਪਾਣੀ ਦੇ ਹੱਲ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਗੰਭੀਰ ਯਤਨ ਆਰੰਭੇ ਗਏ ਹਨ। ਇਸ ਸਬੰਧੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੱਗਲ ਆਈਏਐਸ ਵੱਲੋਂ ਬੀਤੀ ਦੇਰ ਸ਼ਾਮ ਘੜੁੰਮੀ ਅਤੇ ਮੁਹਾਰ ਜਮਸੇਰ ਵਿਖੇ ਇੰਨ੍ਹਾਂ ਨਿਕਾਸੀ ਨਾਲਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਫਾਜਿ਼ਲਕਾ ਸ਼ਹਿਰ ਦੇ ਸੀਵਰੇਜ਼ ਦੇ ਪਾਣੀ ਨੂੰ ਸਾਫ ਕਰਨ ਲਈ 13 ਐਮਐਲਡੀ ਦਾ ਨਵਾਂ ਸੀਵਰੇਜ਼ ਟ੍ਰੀਟਮੈਂਟ ਪਲਾਂਟ ਤਿਆਰ ਹੋ ਗਿਆ ਹੈ ਅਤੇ ਇਸ ਦੇ ਟ੍ਰਾਇਲ ਕੀਤੇ ਜਾ ਰਹੇ ਹਨ। ਇਸ ਦੇ ਮੁਕੰਮਲ ਤੌਰ ਤੇ ਕੰਮ ਸ਼ੁਰੂ ਕਰ ਦੇਣ ਤੋਂ ਬਾਅਦ ਘੰੜੂਮੀ ਵਿਖੇ ਪਹੁੰਚਣ ਵਾਲੇ ਗੰਦੇ ਪਾਣੀ ਤੋਂ ਮੁਕਤੀ ਮਿਲੇਗੀ ਕਿਉਂਕਿ ਨਵੇਂ ਆਧੁਨਿਕ ਤਕਨੀਕ ਨਾਲ ਬਣੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਤੋਂ ਜ਼ੋ ਸਾਫ ਹੋ ਕੇ ਪਾਣੀ ਨਿਕਲੇਗਾ ਉਸਦੀ ਵਰਤੋਂ ਖੇਤੀ ਲਈ ਹੋ ਸਕੇਗੀ।

ਉਨ੍ਹਾਂ ਨੇ ਇਸ ਸਬੰਧੀ ਭੁਮੀ ਰੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਇਸ ਸਾਫ ਪਾਣੀ ਦੀ ਖੇਤਾਂ ਤੱਕ ਪਹੁੰਚ ਕਰਨ ਲਈ ਪ੍ਰੋਜ਼ੈਕਟ ਤਿਆਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਪਿੰਡਾਂ ਦਾ ਗੰਦਾ ਪਾਣੀ ਸੇਮ ਨਾਲਿਆਂ ਵਿਚ ਪੈਂਦਾ ਹੈ ਉਸ ਨੂੰ ਰੋਕਣ ਲਈ ਇੰਨ੍ਹਾਂ ਪਿੰਡਾਂ ਵਿਚ ਥਾਪਰ ਮਾਡਲ ਨਾਲ ਪਾਣੀ ਸਾਫ ਕਰਨ ਵਾਲੇ ਪਲਾਂਟ ਲਗਾਏ ਜਾਣਗੇ ਅਤੇ ਗੰਦਾ ਪਾਣੀ ਸੇਮ ਨਾਲਿਆਂ ਵਿਚ ਨਹੀਂ ਪੈਣ ਦਿੱਤਾ ਜਾਵੇਗਾ।

ਬਾਅਦ ਵਿਚ ਉਨ੍ਹਾਂ ਨੇ ਮੁਹਾਰ ਜਮਸੇ਼ਰ ਪਿੰਡ ਵਿਖੇ ਸਤਲੁਜ਼ ਅਤੇ ਇਸ ਵਿਚ ਪੈਂਦੀ ਡਿੱਚ ਡ੍ਰੇਨ ਦਾ ਦੌਰਾ ਕੀਤਾ ਅਤੇ ਇੱਥੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਣੀ ਦੇ ਪ੍ਰਦੁਸ਼ਨ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਬਹੁਤ ਜਲਦ ਇਸ ਸਮੱਸਿਆ ਦਾ ਸਥਾਈ ਹੱਲ ਕਰ ਲਿਆ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਵੀ ਹਾਜਰ ਸਨ ਜਿੰਨ੍ਹਾਂ ਨੇ ਦੱਸਿਆ ਕਿ ਪਿੰਡਾਂ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਜਿ਼ਲ੍ਹੇ ਦੇ ਕਈ ਪਿੰਡਾਂ ਵਿਚ ਥਾਪਰ ਮਾੱਡਲ ਦੇ ਟ੍ਰੀਟਮੈਂਟ ਪਲਾਂਟ ਪਹਿਲਾਂ ਹੀ ਬਣਾਏ ਜਾ ਰਹੇ ਹਨ ਅਤੇ ਕੁਝ ਪਿੰਡਾਂ ਵਿਚ ਤਾਂ ਇਹ ਬਣ ਕੇ ਤਿਆਰ ਵੀ ਹੋ ਗਏ ਹਨ।

ਇਸ ਮੌਕੇ ਕਾਰਜਕਾਰੀ ਇੰਜਨੀਅਰ ਡੇ੍ਰਨਜ ਸ੍ਰੀ ਅਲੋਕ ਚੌਧਰੀ, ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਸੰਮਿਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸਰਵਨ ਕੁਮਾਰ ਵੀ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION