34.1 C
Delhi
Tuesday, May 28, 2024
spot_img
spot_img
spot_img

ਔਰਤ ਨੇ ‘ਆਨਲਾਈਨ’ ਦੋਸਤੀ ਦੀ ਕੀਮਤ ਪਤੀ ਸਮੇਤ ਆਪਣੀ ਜਾਨ ਦੇ ਕੇ ਚੁਕਾਈ; ਹਮਲਾਵਰ ਨੇ ਦੋਹਾਂ ਨੂੰ ਗੋਲੀ ਮਾਰਣ ਉਪਰੰਤ ਖ਼ੁਦ ਨੂੰ ਗੋਲੀ ਮਾਰੀ

Online stalker kills woman, her husband; shoots himself dead in US

ਯੈੱਸ ਪੰਜਾਬ
ਸੈਕਰਾਮੈਂਟੋ, ਕੈਲੀਫੋਰਨੀਆ, 14 ਮਾਰਚ, 2023 (ਹੁਸਨ ਲੜੋਆ ਬੰਗਾ)
ਅਮਰੀਕਾ ਦੀ ਕਿੰਗ ਕਾਊਂਟੀ ਵਿਚ ਰੈੱਡਮੌਂਡ ਵਿਖੇ ਇਕ ਔਰਤ ਨੂੰ ਆਨ ਲਾਈਨ ਕੀਤੀ ਦੋਸਤੀ ਦੀ ਕੀਮਤ ਆਪਣੇ ਪਤੀ ਸਮੇਤ ਆਪਣੀ ਜਾਨ ਗੁਆ ਕੇ ਚੁਕਾਉਣੀ ਪਈ। 38 ਸਾਲਾ ਰਮਿਨ ਖੋਡਾਕਰਮਰੀਜ਼ੀ ਨੇ ਪਤੀ-ਪਤਨੀ ਦੀ ਹੱਤਿਆ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁੱਸ਼ੀ ਕਰ ਲਈ। ਰੈੱਡਮੌਂਡ ਪੁਲਿਸ ਵਿਭਾਗ ਅਨੁੁਸਾਰ ਹਮਲਾਵਾਰ ਬੈੱਡਰੂਮ ਦੀ ਖਿੜਕੀ ਰਾਹੀਂ ਅੰਦਰ ਦਾਖਲ ਹੋਇਆ।

ਪੁਲਿਸ ਅਫਸਰ ਜਦੋਂ ਮੌਕੇ ਉਪਰ ਪੁੱਜੇ ਤਾਂ ਪਤੀ-ਪਤਨੀ ਦੀ ਮੌਤ ਹੋ ਚੁੱਕੀ ਸੀ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ । ਖੋਡਾਕਰਮਰੀਜ਼ੀ ਦੀ ਲਾਸ਼ ਵੀ ਘਰ ਵਿਚੋਂ ਹੀ ਬਰਾਮਦ ਹੋਈ। ਉਸ ਵੇਲੇ ਘਰ ਵਿਚ ਮ੍ਰਿਤਕ ਔਰਤ ਦੀ ਮਾਂ ਵੀ ਮੌਜੂਦ ਸੀ ਪਰੰਤੂ ਉਹ ਵਾਲ ਵਾਲ ਬਚ ਗਈ। ਰੈੱਡਮੌਂਡ ਪੁਲਿਸ ਮੁੱਖੀ ਡਾਰੇਲ ਲੋਅ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੈਕਸਾਸ ਵਾਸੀ ਖੋਡਾਕਰਮਰੀਜ਼ੀ ਟਰੱਕ ਡਰਾਈਵਰ ਸੀ।

ਪੁਲਿਸ ਅਨੁਸਾਰ ਆਨ ਲਾਈਨ ਗੱਲਬਾਤ ਤੋਂ ਬਾਅਦ ਔਰਤ ਤੇ ਸ਼ੱਕੀ ਵਿਅਕਤੀ ਦੋਸਤ ਬਣ ਗਏ ਸਨ । ਸਬੰਧਾਂ ਵਿਚ ਆਏ ਤਨਾਅ ਤੋਂ ਬਾਅਦ ਔਰਤ ਨੇ ਸ਼ੱਕੀ ਵਿਅਕਤੀ ਵਿਰੁੱਧ ‘ਪ੍ਰੋਟਕੈਸ਼ਨ ਆਰਡਰ’ ਪ੍ਰਾਪਤ ਕੀਤੇ ਸਨ ਪਰੰਤੂ ਪੁਲਿਸ ਪ੍ਰੋਟੈਕਸ਼ਨ ਆਰਡਰ ਦੀ ਤਾਮੀਲ ਕਰਵਾਉਣ ਲਈ ਸ਼ੱਕੀ ਨਾਲ ਸੰਪਰਕ ਨਹੀਂ ਕਰ ਸਕੀ।

ਲੋਅ ਨੇ ਕਿਹਾ ਕਿ ਮਾਮਲੇ ਦਾ ਅੰਤ ਬਹੁਤ ਮਾੜਾ ਹੋਇਆ ਹੈ ਪਰੰਤੂ ‘ਰੀਸਟਰੇਇੰਗ ਆਰਡਰ’ ਇਕ ਕਾਗਜ਼ ਦਾ ਟੁੱਕੜਾ ਹੈ ਜੋ ਪੁਲਿਸ ਅਫਸਰਾਂ ਨੂੰ ਇਹ ਇਜਾਜ਼ਤ ਦਿੰਦਾ ਹੈ ਕਿ ਉਹ ਵੇਖਣ ਕਿ ਸ਼ੱਕੀ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਤਾਂ ਨਹੀਂ ਕੀਤੀ ਜਾ ਰਹੀ। ਉਨਾਂ ਕਿਹਾ ਕਿ ਜਦੋਂ ਕਿਸੇ ਨੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਧਾਰ ਲਈ ਹੋਵੇ ਤਾਂ ਇਹ ਕਾਗਜ਼ ਦਾ ਟੁੱਕੜਾ ਰਖਿਆ ਨਹੀਂ ਕਰ ਸਕਦਾ। ਪੁਲਿਸ ਨੇ ਪਤੀ-ਪਤਨੀ ਦੇ ਨਾਂ ਜਾਰੀ ਨਹੀਂ ਕੀਤੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION