33.1 C
Delhi
Wednesday, May 8, 2024
spot_img
spot_img

ਦਿੱਲੀ ਕਮੇਟੀ ਦੀ ਵੱਡੀ ਪ੍ਰਾਪਤੀ; ਰਣਜੀਤ ਸਿੰਘ ਵਾਲੇ ਕੇਸ ’ਚ ਇਕ ਜ਼ਮਾਨਤ ਹੋਈ, 30 ਹੋਰਨਾਂ ਦਾ ਰਾਹ ਪੱਧਰਾ: ਸਿਰਸਾ

ਯੈੱਸ ਪੰਜਾਬ
ਨਵੀਂ ਦਿੱਲੀ, 21 ਫਰਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਦੇ ਹੱਥ ਉਦੋਂ ਵੱਡੀ ਪ੍ਰਾਪਤੀ ਲੱਗੀ ਜਦੋਂ ਪੁਲਿਸ ਥਾਣਾ ਅਲੀਪੁਰ ਵੱਲੋਂ ਦਰਜ ਐਫ ਆਈ ਆਰ ਨੰਬਰ 49 ਸਾਲ 2021 ਅਧੀਨ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਜ਼ਮਾਨਤ ਮਨਜ਼ੁਰ ਹੋ ਗਈ। ਇਹ ਉਹੀ ਮਾਮਲਾ ਹੈ ਜਿਸ ਵਿਚ ਰਣਜੀਤ ਸਿੰਘ ਦੇ ਨਾਲ 31 ਹੋਰ ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ।

ਸ੍ਰੀ ਸਿਰਸਾ ਨੇ ਦੱਸਿਆ ਕਿ ਇਹ ਕੇਸ ਧਾਰਾ 147, 148, 149, 152, 186, 307, 323, 332 ਅਤੇ 353 ਆਈ ਪੀ ਸੀ ਤਹਿਤ 29 ਜਨਵਰੀ ਨੁੰ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਕੇਸ ਵਿਚ ਓਵਰਸੀਅਰ ਸਿੰਘ ਉਰਫ ਓਵਰਸੀਰ ਸਿੰਘ ਦੀ ਜ਼ਮਾਨਤ ਅੱਜ ਸਥਾਨਕ ਅਦਾਲਤ ਨੇ ਮਨਜ਼ੂਰ ਕੀਤੀ ਹੈ। ਉਹਨਾਂ ਕਿਹਾ ਕਿ ਇਹ ਜ਼ਮਾਨਤ ਮਨਜ਼ੂਰ ਹੋਣ ਨਾਲ ਹੁਣ ਇਸ ਐਫ ਆਈ ਆਰ ਤਹਿਤ ਗ੍ਰਿਫਤਾਰ ਕੀਤੇ ਗਏ 30 ਹੋਰ ਵਿਅਕਤੀਆਂ ਦੀ ਜ਼ਮਾਨਤ ਦਾ ਰਾਹ ਪੱਧਰਾ ਹੋ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਦਿੱਲੀ ਪੁਲਿਸ ਵੱਲੋਂ ਨੋਟਿਸ ਭੇਜੇ ਜਾਣ ਦੇ ਮਾਮਲੇ ਵਿਚ ਮੇਜਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮੇਡਾ ਡਾਕਖਾਨਾ ਸਿੰਧਰ ਜ਼ਿਲ੍ਹਾ ਜਲੰਧਰ ਦੀ ਅਗਾਉਂ ਜ਼ਮਾਨਤ ਮਨਜ਼ੂਰ ਹੋ ਗਈ। ਉਸਦੇ ਖਿਲਾਫ ਪੁਲਿਸ ਥਾਣਾ ਕੋਤਵਾਲੀ ਦਿੱਲੀ ਵਿਚ ਧਾਰਾ 147, 148, 149, 153, 452, 34 ਆਈ ਪੀ ਸੀ, 25 ਅਤੇ 27 ਆਰਮਜ਼ ਐਕਟ, 3,4 ਪੀ ਓ ਪੀ ਪੀ ਐਕਟ, 2 ਪੀ ਆਈ ਐਨ ਐਚ ਐਕਟ ਅਤੇ 30 ਏ ਤੇ 30 ਬੀ ਆਰਕਾਇਲੋਜਿਕਲ ਸਾਈਟਸ ਐਂਡ ਰਿਮੇਨਜ਼ ਐਕਟ ਤਹਿਤ 26 ਜਨਵਰੀ 2021 ਨੁੰ ਐਫ ਆਈ ਆਰ ਨੰਬਰ 96 ਸਾਲ 2021 ਦਰਜ ਕੀਤੀ ਗਈ ਸੀ।

ਉਹਨਾਂ ਦੱਸਿਆ ਕਿ ਇਸ ਕੇਸ ਵਿਚ ਅਗਾਉਂ ਜ਼ਮਾਨਤ ਮਨਜ਼ੂਰ ਹੋਣ ਨਾਲ ਵੀ ਧੱਕੇਸ਼ਾਹੀ ਨੂੰ ਵੱਡੀ ਸੱਟ ਵੱਜੀ ਹੈ ਤੇ ਉਮੀਦ ਹੈ ਕਿ ਹੋਰਨਾਂ ਮਾਮਲਿਆਂ ਵਿਚ ਵੀ ਅਜਿਹਾ ਹੀ ਵਰਤਾਰਾ ਵਾਪਰੇਗਾ।

ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਿਹੜੀ ਕਿਸਾਨੀ ਅੰਦੋਲਨ ਅੰਦਰ ਲੋਕਾਂ ਨੁੰ ਜਬਰੀ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਜਿਸ ਵਿਚ ਸਾਡੀ ਵੱਡੀ ਜਿੱਤ ਹੈ।

ਉਹਨਾਂ ਨੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਜਗਦੀਪ ਸਿੰਘ ਕਾਹਲੋਂ, ਐਡਵੋਕੇਟ ਜਸਦੀਪ ਸਿੰਘ ਰਾਏ, ਐਡਵੋਕੇਟ ਸੰਕਲਪ ਕੋਹਲੀ, ਐਡਵੋਕੇਟ ਜੇ ਐਸ ਢਿੱਲੋਂ ਤੇ ਐਡਵੋਕੇਟ ਪ੍ਰਤੀਕ ਦਾ ਧੰਨਵਾਦ ਕੀਤਾ ਜਿਹੜੇ ਨਿਰੰਤਰ ਦਿੱਲੀ ਗੁਰਦੁਆਰਾ ਕਮੇਟੀ ਦੇ ਪੈਨਲ ‘ਤੇ ਕੰਮ ਕਰ ਕੇ ਗ੍ਰਿਫਤਾਰ ਕਿਸਾਨਾਂ ਤੇ ਸਮਰਥਕਾਂ ਦੀਆਂ ਜ਼ਮਾਨਤਾਂ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਕਿਸਾਨ ਮੋਰਚੇ ਦੇ ਪ੍ਰੇਮ ਸਿੰਘ ਭੰਗੂ ਦੇ ਵੀ ਧੰਨਵਾਦ ਹਾਂ ਜਿਹੜੇ ਸਾਰੇ ਕੇਸਾਂ ਵਿਚ ਸਾਡੇ ਨਾਲ ਸਹਿਯੋਗ ਕਰ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION