39 C
Delhi
Saturday, May 4, 2024
spot_img
spot_img

ਰਾਮ ਰਹੀਮ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੀ ਇਕ ਹੋਰ FIR ਦਰਜ, ‘ਸਤਿਸੰਗ’ ਦੌਰਾਨ ਕੀਤੇ ‘ਪ੍ਰਵਚਨਾਂ’ ’ਤੇ ਉੱਠਿਆ ਇਤਰਾਜ਼

One more FIR lodged in Punjab against Dera Sirsa Chief Ram Rahim for hurting religious sentiments

ਯੈੱਸ ਪੰਜਾਬ
ਜਲੰਧਰ, 9 ਮਾਰਚ, 2023:
40 ਦਿਨ ਦੀ ਪੈਰੋਲ ਦਾ ਫ਼ਾਇਦਾ ਲੈਂਦੇ ਹੋਏ ਜੇਲ੍ਹ ਤੋਂ ਬਾਹਰ ਆ ਕੇ ਬਲਾਤਕਾਰੀ ਅਤੇ ਕਾਤਲ ਡੇਰਾ ਮੁਖ਼ੀ ਰਾਮ ਰਹੀਮ ਵੱਲੋਂ ਕੀਤੇ ਗਏ ‘ਸਤਿਸੰਗਾਂ’ ਦੌਰਾਨ ਕੀਤੇ ‘ਪ੍ਰਵਚਨਾਂ’ ਨੇ ਹੁਣ ਰਾਮ ਰਹੀਮ ਦੀ ਮੁਸ਼ਕਿਲ ਵਧਾ ਦਿੱਤੀ ਹੈ।

ਜਲੰਧਰ ਦੇ ਪਤਾਰਾ ਥਾਣੇ ਵਿੱਚ ਰਾਮ ਰਹੀਮ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਧਾਰਾ 295-ਏ ਤਹਿਤ ਐਫ.ਆਈ.ਆਰ. ਨੰਬਰ 17 ਦਰਜ ਕੀਤੀ ਗਈ ਹੈ।

ਇਹ ਐਫ.ਆਈ.ਆਰ. ਸ੍ਰੀ ਗੁਰੂ ਰਵੀਦਾਸ ਟਾਈਗਰ ਫ਼ੋਰਸ ਵੱਲੋਂ 3 ਫ਼ਰਵਰੀ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ 5 ਫ਼ਰਵਰੀ ਨੂੰ ਦਰਜ ਕੀਤੀ ਗਈ ਹੈ।

ਦੋਸ਼ ਹੈ ਕਿ ਰਾਮ ਰਹੀਮ ਦੇ ਡੇਰੇ ਦੇ ਆਪਣੇ ਯੂ ਟਿਊਬ ਚੈਨਲ ’ਤੇ ‘ਸਤਿਸੰਗ’ ਦੇ ਇਕ ਪਾਏ ਗਏ ਵੀਡੀਓ ਵਿੱਚ ਸ੍ਰੀ ਗੁਰੂ ਰਵੀਦਾਸ ਅਤੇ ਸਤਿਗੁਰੂ ਕਬੀਰ ਦੀ ਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਦਿਆਂ ਐਸੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਭਾਈਚਾਰਿਆਂ ਦੇ ਦਿਲਾਂ ਨੂੰ ਸੱਟ ਵੱਜੀ ਹੈ। ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਰਾਮ ਰਹੀਮ ਵੱਲੋਂ ਇਤਿਹਾਸ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ।

ਹੁਣ ਜਦ ਇਹ ਐਫ.ਆਈ.ਆਰ.ਦਰਜ ਹੋ ਚੁੱਕੀ ਹੈ, ਵੇਖ਼ਣਾ ਹੋਵੇਗਾ ਕਿ ਪੁਲਿਸ ਕਦੋਂ ਤੇ ਕਿਵੇਂ ਕਾਰਵਾਈ ਕਰਦੀ ਹੈ। ਇਸ ਐਫ.ਆਈ.ਆਰ. ਦੇ ਆਧਾਰ ’ਤੇ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ਵਿੱਚ ਹਰਿਆਣਾ ਦੀ ਸੁਨਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਦੇ ਖਿਲਾਫ਼ ਪੰਜਾਬ ਵਿੱਚ ਪਹਿਲਾਂ ਵੀ ਬਰਗਾੜੀ ਬੇਅਦਬੀ ਕਾਂਡ ਮਾਮਲਾ ਦਰਜ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION