31.7 C
Delhi
Thursday, May 2, 2024
spot_img
spot_img

ਉੱਘੇ ਟਰੇਡ ਯੂਨੀਅਨ ਆਗੂ ਐੱਮ.ਐੱਮ.ਸਿੰਘ ਚੀਮਾ ਦੇ ਅੰਤਿਮ ਸਸਕਾਰ ਮੌਕੇ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ

ਯੈੱਸ ਪੰਜਾਬ
ਬਟਾਲਾ, ਨਵੰਬਰ 14, 2022 –
ਸੁਤੰਤਰਤਾ ਸੰਗ੍ਰਾਮੀ ਪਰਿਵਾਰ ਨਾਲ ਸਬੰਧਤ ਉੱਘੇ ਟ੍ਰੇਡ ਯੂਨੀਅਨਿਸਟ ਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਐਮ.ਐਮ.ਸਿੰਘ ਚੀਮਾਂ, ਮੈਂਬਰ ਮੈਬਰ ਏ.ਆਈ.ਸੀ.ਸੀ (ਆਲ ਇੰਡੀਆਂ ਕਾਂਗਰਸ ਕਮੇਟੀ), ਜਿਹਨਾ ਦਾ ਕੱਲ ਤੜਕਸਾਰ ਅਚਨਚੇਤ ਦਿਹਾਂਤ ਹੋ ਗਿਆ ਸੀ ਦਾ ਅੱਜ ਅੰਤਿਮ ਸੰਸਕਾਰ ਸਮਸ਼ਾਨ ਘਾਟ, ਜਲੰਧਰ ਰੋਡ ਬਟਾਲਾ ਵਿਖੇ ਕੀਤਾ ਗਿਆ, ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਿਰ ਸ਼ਹਿਰ ਵਾਸੀਆਂ , ਰਿਸ਼ਤੇਦਾਰਾਂ ਤੇ ਸਾਥੀਆਂ ਦੀ ਹਾਜ਼ਰੀ ਵਿੱਚ, ਉਹਨਾ ਦੇ ਸਪੁੱਤਰ ਸਰਦਾਰ ਅਮਰਦੀਪ ਸਿੰਘ ਚੀਮਾ , ਮੈਬਰ ਐਨ ਸੀ ਪੀ ਐਸ ਈ ਡਬਲਿਊ ( ਭਾਰਤ ਸਰਕਾਰ) ਅਤੇ ਸਾਬਕਾ ਚੇਅਰਮੈਨ ਪੰਜਾਬ ਸਿਸਟਮ ਹੈਲਥ ਕਾਰਪੋਰੇਸ਼ਨ ਵਲੋਂ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ ।

ਉਹਨਾ ਦੱਸਿਆ ਕਿ ਉਹ ਦੇ ਪਿਤਾ ਸਰਦਾਰ ਐਮ ਐਮ ਸਿੰਘ ਚੀਮਾ ਜੀ ਦੇ ਪਾਠ ਦੇ ਭੋਗ , ਮਿਤੀ 22 ਨਵੰਬਰ ਦਿਨ ਮੰਗਲਵਾਰ ਨੂੰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਅਰਬਨ ਅਸਟੇਟ, ਬਟਾਲਾ ਵਿਖੇ ਪੈਣਗੇ ਉਪਰੰਤ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਹੋਣਗੇ।

ਇਸ ਮੌਕੇ ਉਹਨਾਂ ਦੇ ਪਰਿਵਾਰਤੇ ਰਿਸਤੇਦਾਰਾਂ ਤੋਂ ਇਲਾਵਾ ਅਤੇ ਸੋਗ ਦਾ ਪ੍ਰਗਟਾਵਾ ਕਰਨ ਵਾਲੇ, ਸੀਨੀਅਰ ਕਾਂਗਰਸੀ ਸ੍ਰੀ ਬਰਹਮ ਮਹਿੰਦਰਾ ਸਾਬਕਾ ਮੰਤਰੀ ਪੰਜਾਬ ਸਰਕਾਰ, ਸ੍ਰੀਮਤੀ ਸੰਤੋਸ਼ ਚੌਧਰੀ ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ, ਸ੍ਰੀ ਤਿ੍ਪਤ ਰਾਜਿੰਦਰ ਬਾਜਵਾ ਸਾਬਕਾ ਮੰਤਰੀ, ਮੇਜਰ ਜਨਰਲ ਤਰਨਦੀਪ ਸਿੰਘ ਬੈਂਸ, ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ, ਗੁਰਿੰਦਰਪਾਲ ਸਿੰਘ ਗੋਰਾ ਮੈਬਰ ਸੋ੍ਮਣੀ ਕਮੇਟੀ, ਹਲਕਾ ਵਿਧਾਇਕ ਅਮਨਸੇ਼ਰ ਸਿੰਘ ਸੈਰੀ ਕਲਸੀ , ਸ੍ਰੀ ਰਾਜਿੰਦਰ ਸਿੰਘ ਸਿੰਘ ਪ੍ਧਾਨ ਸੁਖਮਨੀ ਸੇਵਾ ਸੁਸਾਇਟੀ, ਸੁਖਦੇਵ ਸਿੰਘ ਸਾਬਕਾ ਜਿਲ੍ਹਾ ਕੰਟਰੋਲਰ, ਸੁਖਦੀਪ ਸਿੰਘ ਸੁੱਖ ਤੇਜਾ ਮੇਅਰ ਕਾਰਪੋਰੇਸ਼ਨ ਬਟਾਲਾ, ਬੀਰ ਇੰਦਰ ਸਿੰਘ ਬਰਾੜ ਕਮਾਂਡੈਂਟ ਹੋਮਗਾਰਡ, ਪੂਰਨ ਚੰਦ ਪਿਆਸਾ ਸਬਾਕਾ ਕਮਿਸ਼ਨਰ, ਹਰਦੀਪ ਸਿੰਘ ਬਾਜਵਾ ਕਮਾਂਡੈਂਟ, ਸਵਰਨ ਮੁੱਢ ਸਾਬਕਾ ਕਾਂਗਰਸ ਪ੍ਰਧਾਨ ਬਟਾਲਾ, ਸੰਜੀਵ ਸ਼ਰਮਾ ਕਾਂਗਰਸ ਪ੍ਰਧਾਨ ਬਟਾਲਾ, ਸੁਖਦੇਵ ਸਿੰਘ ਰੰਧਾਵਾ ਘਸੀਟਪੁਰ ਚੈਅਰਮੈਨ, ਸ੍ਰੀ ਰਜਤ ਉਬਰਾਏ ਪੀ ਸੀ ਐਸ, ਡਾ: ਰਣਜੀਤ ਸਿੰਘ ਅਠਵਾਲ ਮੈਬਰ ਪੀ ਪੀ ਸੀ ਸੀ , ਡਾ: ਅਨਿਲ ਮਰਵਾਹਾ, ਜਗਬੀਰ ਸਿੰਘ ਕਾਹਲੋਂ, ਅਮਨਬੀਰ ਸਿੰਘ ਕਾਹਲੋਂ, ਬਸੰਤ ਸਿੰਘ ਖਾਲਸਾ, ਡਾ: ਮਲਵਿੰਦਰ ਸਿੰਘ ਸਿੰਧੂ , ਯੂਥ ਅਕਾਲੀ ਆਗੂ ਸ਼ਮਸ਼ੇਰ ਚੀਮਾ, ਸ੍ਰੀ ਕਸਤੂਰੀ ਲਾਲ ਸੇਠ ਸਾਬਕਾ ਚੇਅਰਮੈਨ , ਰਜਵੰਤ ਟੋਨੀ ਸਾਬਕਾ ਕੌਸਲਰ, ਕੁਲਵੰਤ ਸਿੰਘ ਸਾਬਕਾ ਕੌਸਲਰ, ਹਰਿੰਦਰ ਸਿੰਘ ਕੌਸਲਰ, ਦਵਿੰਦਰ ਸਿੰਘ ਕੌਸਲਰ, ਯਸ਼ਪਾਲ ਪ੍ਧਾਨ, ਵਰਿੰਦਰ ਸ਼ਰਮਾ, ਰਾਜ ਕੁਮਾਰ ਜ਼ਸੀ ਲੇਬਰ ਲੀਡਰ, ਯੋਗਰਾਜ ਸ਼ਰਮਾਂ, ਸੁਦੇਸ਼ ਗੁਪਤਾ ਐਡਵੋਕੇਟ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਚਰਨਪੀ੍ਤ ਸਿੰਘ ਤੋ ਇਲਾਵਾ ਵੱਡੀ ਪੱਧਰ ਤੇ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਬੁੱਧੀਜੀਵੀਆਂ ਨੇ ਵਿਛੜੀ ਰੂਹ ਨੂੰ ਸਰਧਾਂਜਲੀ ਭੇਟ ਕਰਦੇ ਹੋਏ , ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION