34.1 C
Delhi
Saturday, May 4, 2024
spot_img
spot_img

Nodeep Kaur ਨਾਲ ਗ੍ਰਿਫ਼ਤਾਰ ਕੀਤੇ Shiv Kumar ਦੀ 2 ਕੇਸਾਂ ’ਚ ਜ਼ਮਾਨਤ ਮਨਜ਼ੂਰ, Sirsa ਨੇ ਕਿਹਾ ਬੇਇਨਸਾਫ਼ ਵਿਰੁੱਧ ਡਟਕੇ ਖੜ੍ਹਾਂਗੇ

ਯੈੱਸ ਪੰਜਾਬ
ਨਵੀਂ ਦਿੱਲੀ, 3 ਮਾਰਚ, 2021 –
ਕਿਸਾਨ ਅੰਦੋਲਨ ਦੌਰਾਨ ਨੌਦੀਪ ਕੌਰ ਨਾਲ ਗਿਰਫ਼ਤਾਰ ਕੀਤੇ ਗਏ ਸ਼ਿਵ ਕੁਮਾਰ ਦੀ ਅੱਜ ਦੋ ਕੇਸਾਂ ’ਚ ਅਦਾਲਤ ਨੇ ਜ਼ਮਾਨਤ ਮੰਜ਼ੂਰ ਕਰ ਲਈ।

ਇੱਥੇ ਜਾਰੀ ਇੱਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਐਫ਼.ਆਈ.ਆਰ ਨੰਬਰ 649 ਅਤੇ ਐਫ਼.ਆਈ.ਆਰ ਨੰਬਰ 26 ’ਚ ਅਦਾਲਤ ਨੇ ਜ਼ਮਾਨਤ ਮੰਜ਼ੂਰ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਦੀ ਇੱਕ ਕੇਸ ਵਿਚ ਸੁਣਵਾਈ ਕੱਲ੍ਹ ਹੈ ਅਤੇ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਨੌਦੀਪ ਕੌਰ ਦੀ ਰਿਹਾਈ ਹੋਈ ਸੀ ਠੀਕ ਉਸੇ ਤਰ੍ਹਾਂ ਸ਼ਿਵ ਕੁਮਾਰ ਵੀ ਜਲਦ ਹੀ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਉਣਗੇ।

ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਬੇਇਨਸਾਫ਼ੀ ਵਿਰੁੱਧ ਡਟ ਕੇ ਖੜੀ ਹੈ ਅਤੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਧੱਕੇਸ਼ਾਹੀ ਵਿਰੁੱਧ ਇੱਕਜੁੱਟ ਹੋ ਕੇ ਮੁਕਾਬਲਾ ਕਰੀਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION