35.6 C
Delhi
Sunday, May 5, 2024
spot_img
spot_img

NIA ਵੱਲੋਂ ਖ਼ਾਲਿਸਤਾਨ ਪੱਖੀ ਸੰਗਠਨਾਂ ਨਾਲ ਸੰਬੰਧਤ 12 ਮੈਂਬਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਯੈੱਸ ਪੰਜਾਬ
ਨਵੀਂ ਦਿੱਲੀ, 21 ਮਾਰਚ, 2023:
ਐਨ.ਆਈ.ਏ.ਨੇ ਮੰਗਲਵਾਰ ਨੂੰ ਕਥਿਤ ਤੌਰ ’ਤੇ ਖ਼ਾਲਿਸਤਾਨ ਪੱਖੀ ਸੰਗਠਨਾਂ ਨਾਲ ਸਬੰਧਤ 12 ਵਿਅਕਤੀਆਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਹ ਚਾਰਜਸ਼ੀਟ ਐਨ.ਆਈ.ਏ.ਵੱਲੋਂ ਗੈਂਗਸਟਰਾਂ ਅਤੇ ਖਾੜਕੂਆਂ ਵਿਚਾਲੇ ਦੇ ਗਠਜੋੜ ਦੇ ਸੰਬੰਧ ਵਿੱਚ ਐਨ.ਆਈ.ਏ.ਵੱਲੋਂ ਜਾਂਚੇ ਜਾ ਰਹੇ ਤਿੰਨ ਕੇਸਾਂ ਵਿੱਚੋਂ ਇਕ ਵਿੱਚ ਦਾਖ਼ਲ ਕੀਤੀ ਗਈ ਹੈ।

ਇਹ ਕੇਸ ਜਿਸ ਵਿਚ ਐਨ.ਆਈ.ਏ.ਵੱਲੋਂ ਆਗੂਆਂ, ਕਲਾਕਾਰਾਂ ਅਤੇ ਵਪਾਰੀਆਂ ਤੋਂ ਫ਼ਿਰੌਤੀਆਂ ਰਾਹੀਂ ਪੈਸੇ ਲੈਣ ਜਾਂ ਮੰਗਣ ਨਾਲ ਸੰਬੰਧਤ ਇਸ ਕੇਸ ਵਿੱਚ 10 ਹੋਰ ਲੋਕਾਂ ਦੇ ਖਿਲਾਫ਼ ਵੀ ਜਾਂਚ ਚੱਲ ਰਹੀ ਹੈ।

ਚਾਰਜਸ਼ੀਟ ਕੀਤੇ ਗਏ 12 ਵਿਅਕਤੀਆਂ ਦੀ ਪਛਾਣ ਅਰਸ਼ ਡਾਲਾ, ਗੌਰਵ ਪਟਿਆਲ, ਸੁਖ਼ਪ੍ਰੀਤ ਬੁੱਢਾ, ਕੌਸ਼ਲ ਚੌਧਰੀ, ਅਮਿਤ ਡਾਗਰ, ਨਵੀਨ ਬਾਲੀ, ਛੋਟੂ ਭੱਟ, ਆਸਿਫ਼ ਖ਼ਾਨ, ਜੱਗਾ ਤਖ਼ਤਮੱਲ, ਟਿੱਲੂ ਤਾਜਪੁਰੀਆ, ਭੂਪੀ ਰਾਣਾ ਅਤੇ ਸੰਦੀਪ ਬਾਂਡਰ ਸ਼ਾਮਲ ਹਨ।

ਐਨ.ਆਈ.ਏ.ਦਾ ਦਾਅਵਾ ਹੈ ਕਿ ਚਾਰਜਸ਼ੀਟ ਕੀਤੇ ਗਏ ਲੋਕਾਂ ਦਾ ਸੰਬੰਧ ਖ਼ਾਲਿਸਤਾਨ ਟਾਈਗਰ ਫ਼ੋਰਸ ਨਾਲ ਹੈ ਜਿਸ ਨਾਲ ਸੰਬੰਧਤ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਜੋ ਕਿ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ।

ਇਹ ਵੀ ਦੋਸ਼ ਹੈ ਕਿ ਚਾਰਜਸ਼ੀਟ ਕੀਤੇ ਗਏ 12 ਲੋਕ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਖ਼ਾਲਿਸਤਾਨ-ਪੱਖੀਆਂ ਨਾਲ ਸੰਪਰਕ ਵਿੱਚ ਸਨ।

ਇਹ ਚਾਰਜਸ਼ੀਟ ਐਨ.ਆਈ.ਏ.ਵੱਲੋਂ 6 ਮਹੀਨੇ ਦੀ ਕਾਰਵਾਈ ਤੋਂ ਬਾਅਦ ਸਾਹਮਣੇ ਆਈ ਹੈ ਜਿਸ ਦੌਰਾਨ 215 ਜ਼ਿਲ੍ਹਿਆਂ ਵਿੱਚ 91 ਥਾਂਵਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ 100 ਦੇ ਕਰੀਬ ਨੈਟਵਰਕਾਂ ਦੀ ਜਾਂਚ ਪੜਤਾਲ ਕੀਤੀ ਗਈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਜਿੱਥੇ ਜਿੱਥੇ ਛਾਪੇਮਾਰੀ ਕੀਤੀ ਗਈ ਉਨ੍ਹਾਂ ਵਿੱਚ ਲੁਧਿਆਣਾ, ਜਲੰਧਰ, ਮੋਹਾਲੀ, ਮੁਕਤਸਰ, ਮੋਗਾ, ਫ਼ਿਰੋਜ਼ਪੁਰ, ਬਠਿੰਡਾ, ਸੰਗਰੂਰ ਪਟਿਆਲਾ, ਗੁਰੂਗ੍ਰਾਮ, ਸਿਰਸਾ, ਯਮੁਨਾ ਨਗਰ ਝੱਜਰ, ਰੋਹਤਕ ਰਿਵਾੜੀ, ਰੋਹਿਣੀ, ਦਵਾਰਕਾ, ਰੋਹਿਣੀ, ਦਵਾਰਕਾ, ਬਾਗਪਤ, ਬੁਲੰਦਸ਼ਹਿਰ, ਪੀਲੀਭੀਤ, ਗਾਜ਼ੀਆਬਾਦ ਆਦਿ ਸ਼ਾਮਲ ਹਨ।

ਇਨ੍ਹਾਂ ਛਾਮੇਪਰੀਆਂ ਦੌਰਾਨ ਵੱਡੀ ਗਿਣਤੀ ਵਿੱਚ ਹਥਿਆਰ, ਅਸਲਾ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ। ਇਸ ਦੌਰਾਨ ਯੂ.ਏ.ਪੀ.ਏ. ਐਕਟ ਤਹਿਤ 3 ਅਚੱਲ ਅਤੇ 3 ਚੱਲ ਜਾਇਦਾਦਾਂ ਅਟੈਚ ਕੀਤੀਆਂਗਈਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION