31.7 C
Delhi
Monday, May 6, 2024
spot_img
spot_img

ਮੁਕਤਸਰ ਸਾਹਿਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਸਫ਼ਲ ਮੁਹਿੰਮ, ਜਾਗਰੂਕਤਾ ਵੀ ਫ਼ੈਲਾਈ ਤੇ ਤਸਕਰ ਵੀ ਫ਼ੜੇ: ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ

Muktsar Police arrested smugglers and created awareness against drugs in 2022: SSP Opinderjit Ghumman

ਯੈੱਸ ਪੰਜਾਬ
ਮੁਕਤਸਰ ਸਾਹਿਬ, 30 ਦਸੰਬਰ, 2022:
ਸਾਲ 2022 ਦੌਰਾਨ ਜ਼ਿਲਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਇੱਕ ਪਾਸੇ ਜਿੱਥੇ ਜ਼ਿਲੇ ਦੇ ਲੋਕਾਂ ਨਾਲ ਸਾਂਝ ਪਾਈ ਉਥੇ ਹੀ ਇਸ ਵੱਲੋਂ ਨਸ਼ਿਆਂ ਖਿਲਾਫ ਵੀ ਕਾਰਗਾਰ ਮੁਹਿੰਮ ਤਹਿਤ ਅਨੇਕਾਂ ਪ੍ਰਾਪਤੀਆਂ ਕੀਤੀਆਂ ਗਈਆਂ।

ਮਾਨਯੋਗ ਸ: ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਵਿਚ ਪੁਲਿਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਵਧਾਉਂਦਿਆਂ ਨਸ਼ਿਆਂ ਖਿਲਾਫ ਜਿੱਥੇ ਵੱਡੀ ਜਨ ਜਾਗ੍ਰਿਤੀ ਲਈ ਕੰਮ ਕੀਤਾ ਉਥੇ ਹੀ ਟੈ੍ਰਫਿਕ ਨਿਯਮਾਂ ਬਾਰੇ ਵੀ ਚੇਤਨਾ ਲਹਿਰ ਚਲਾਈ। ਇਸ ਕੰਮ ਲਈ ਪੁਲਿਸ ਵੱਲੋਂ ਇਕ ਵਿਸੇਸ਼ ਪੁਲਿਸ ਟੀਮ ਗਠਿਤ ਕੀਤੀ ਗਈ ਜੋ ਕਿ ਹਰ ਰੋਜ ਦਿਨ/ਰਾਤ ਸਮੇਂ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਜਾ ਕੇ ਪੋ੍ਰਜੈਕਟਰ ਰਾਹੀਂ ਜਨ ਜਾਗਰੂਕਤਾ ਦੀਆਂ ਫਿਲਮਾਂ ਵਿਖਾਉਂਦੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹਨ।

ਸ: ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ ਜੀ ਨੇ ਦੱਸਿਆ ਕਿ ਇਸ ਤਰਾਂ ਲੋਕਾਂ ਨਾਲ ਪੁਲਿਸ ਦਾ ਸਿੱਧਾ ਰਾਬਤਾ ਜੁੜਦਾ ਹੈ ਅਤੇ ਲੋਕ ਪੁਲਿਸ ਨੂੰ ਆਪਣੀ ਮਦਦਗਾਰ ਸਮਝਦੇ ਹੋਏ ਪੁਲਿਸ ਨੂੰੂ ਨਸ਼ਾ ਤਸਕਰਾਂ ਸਬੰਧੀ ਸੂਚਨਾ ਵੀ ਦਿੰਦੇ ਹਨ ਅਤੇ ਪੁਲਿਸ ਪ੍ਰਤੀ ਲੋਕਾਂ ਦੇ ਨਜਰੀਏ ਵਿਚ ਵੀ ਬਦਲਾਅ ਆ ਰਿਹਾ ਹੈ।

ਇਸੇ ਤਰਾਂ 1 ਜਨਵਰੀ 2022 ਤੋਂ ਪੂਰੇ ਸਾਲ ਤੱਕ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਵੱਲੋਂ 265 ਸਕੂਲ/ਕਾਲਜਾਂ, 384 ਪਿੰਡਾ/ਸ਼ਹਿਰਾਂ ਤੇ ਹੋਰ ਮਹੱਤਵਪੂਰਨ ਥਾਂਵਾਂ ਤੇ ਕੁੱਲ 640 ਸੈਮੀਨਾਰ ਲਗਾ ਕੇ ਟੈ੍ਰਫਿਕ ਅਤੇ ਨਸ਼ਿਆਂ ਸਬੰਧੀ ਜਾਗਰੂਕ ਕੀਤਾ ਗਿਆ ਇਸ ਲਹਿਰ ਵਿੱਚ 26989 ਦੇ ਕ੍ਰੀਬ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਅਪਕਾ ਨੂੰ ਜਾਗਰੂਕ ਕੀਤੇ ਉੱਥੇ ਹੀ 36167 ਦੇ ਕ੍ਰੀਬ ਆਮ ਪਬਲਿਕ ਅਤੇ ਡਰਾਵਿਰਾਂ ਨੂੰ ਇਸ ਚੈਤਨਾ ਲਹਿਰ ਨਾਲ ਜੋੜਿਆ।

ਦੂਜੇ ਪਾਸੇ ਪੁਲਿਸ ਵੱਲੋਂ ਨਸ਼ਿਆਂ ਦੀ ਸਪਲਾਈ ਲਾਇਨ ਤੋੜਨ ਲਈ ਵੀ ਸਾਲ 2022 ਦੌਰਾਨ ਪੂਰੀ ਚੌਕਸੀ ਰੱਖਦਿਆਂ ਐਨ.ਡੀ.ਪੀ.ਐਸ. ਐਕਟ ਤਹਿਤ ਕੁੱਲ 476 ਮਾਮਲੇ ਦਰਜ ਕੀਤੇ ਗਏ ਅਤੇ 760 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ: ਉਪਿੰਦਰਜੀਤ ਸਿੰਘ ਆਈ.ਪੀ.ਐਸ ਜੀ ਨੇ ਦੱਸਿਆ ਕਿ ਸਾਲ ਦੌਰਾਨ 43.628 ਕਿਲੋ ਅਫੀਮ, 1307.700 ਕਿਲੋ ਪੋਸਤ, 376054 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 11.500 ਕਿਲੋ ਗਾਂਜਾ, 2.158 ਕਿਲੋ ਗ੍ਰਾਮ ਹੈਰੋਇਨ, 260 ਸ਼ੀਸੀਆਂ ਬਰਾਮਦ, 330 ਗ੍ਰਾਮ ਭੰਗ 694 ਗ੍ਰਾਮ ਨਸ਼ੀਲਾ ਪਾਊਡਰ ਅਤੇ 728.150 ਕਿਲੋ ਪੋਸਤ ਦੇ ਹਰੇ ਪੌਦੇ ਬ੍ਰਾਮਦ ਕੀਤੇ ਗਏ ਹਨ।

ਇਸੇ ਤਰਾਂ ਐਕਸਾਈਜ਼ ਐਕਟ ਤਹਿਤ 386 ਮਾਮਲੇ ਦਰਜ ਕਰਕੇ 381 ਦੋਸ਼ੀਆਂ ਨੂੰ ਗ੍ਰਿਫਤਾਰ ਕੀਤੀ ਗਿਆ ਹੈ ਇਨ੍ਹਾ ਪਾਸੋ 2546.995 ਲਿਟਰ ਨਜਾਇਜ ਸ਼ਰਾਬ, 4028.610 ਲੀਟਰ ਠੇਕਾ ਦੇਸੀ ਸ਼ਰਾਬ, 504.50 ਕੁਅੰਟਲ ਲਾਹਣ 15 ਭੱਠੀਆ ਅਤੇ 2031.750 ਅੰਗਰੇਜ਼ੀ ਸ਼ਰਾਬ ਬ੍ਰਾਮਦ ਕੀਤੀ ਗਈ।

ਇਸੇ ਤਰਾਂ ਟੈ੍ਰਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵੀ ਪੁਲਿਸ ਨੇ ਮੁਸਤੈਦੀ ਨਾਲ ਭੁਮਿਕਾ ਨਿਭਾਈ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਮਨੁੱਖੀ ਜੀਵਨ ਲਈ ਵੀ ਕਈ ਵਾਰ ਵੱਡਾ ਖਤਰਾ ਬਣ ਜਾਂਦੀ ਹੈ। ਇਸ ਲਈ ਜ਼ਿਲੇ ਵਿਚ ਪੁਲਿਸ ਨੇ ਸਾਲ ਦੌਰਾਨ ਆਰ.ਟੀ.ਓ ਅਤੇ ਨਗਦ ਦੇ ਕੁੱਲ 13508 ਚਲਾਨ ਕੀਤੇ ਅਤੇ 10688150 ਲੱਖ ਦਾ ਜੁਰਮਾਨਾ ਕੀਤਾ ਗਿਆ। ਇਸੇ ਤਰਾਂ ਜ਼ਿਲੇ ਵਿਚ ਪੁਲਿਸ ਵਿਭਾਗ ਵੱਲੋਂ ਸਾਲ ਦੌਰਾਨ 8167 ਸ਼ਕਾਇਤਾਂ ਆਈਆ ਜਿਨ੍ਹਾ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ 7928 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਪੁਲਿਸ ਵੱਲੋਂ ਇਸ ਮਾਨਯੋਗ ਅਦਾਲਤ ਵੱਲੋਂ ਪੀ.ਓ (ਭਗੌੜੇ) ਕੀਤੇ 60 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਐਸ.ਐਸ.ਪੀ ਜੀ ਨੇ ਦੱਸਿਆ ਕਿ ਸਾਲ2022 ਦੌਰਾਨ ਆਰਮਜ ਐਕਟ ਦੇ 14 ਮੁਕੱਦਮੇ ਦਰਜ਼ ਕਰਕੇ 19 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾ ਪਾਸੋ 30 ਪਿਸਟਲ, 03 ਰਿਵਾਲਵਰ, 04 ਰਾਇਫਲ, 02 ਮੈਗਜੀਨ ਅਤੇ 141 ਰੌਂਦ ਬ੍ਰਾਮਦ ਕਰਵਾਏ ਗਏ।

ਇਸ ਤੋਂ ਬਿਨਾਂ ਸਾਲ ਦੌਰਾਨ ਹਰਮਨ ਸਿੰਘ ਵਾਸੀ ਪਿੰਡ ਕੋਟਭਾਈ ਨੂੰ ਅਗਵਾ ਕਰਨ ਤੋਂ ਬਾਅਦ ਉਸੇ ਦਿਨ ਹੀ ਕਤਲ ਕਰਕੇ ਹਰਮਨ ਸਿੰਘ ਦੇ ਮਾਪਿਆ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਜਿਸ ਤਹਿਤ ਪੁਲਿਸ ਵੱਲੋਂ ਅਗਵਾ ਦੀ ਗੁੱਥੀ ਨੂੰ ਟਰੇਸ ਕਰਕੇ 11 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ, ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਕਈ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦਾ ਪਰਦਾਫਾਸ ਕੀਤਾ ਹੈ ਅਤੇ ਅੰਨੇ ਕਤਲਾਂ ਦੀਆਂ ਵਾਰਦਾਤਾਂ ਨੂੰ ਵੀ ਸੁਲਝਾਇਆ ਗਿਆ।

ਸ: ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐਸ. ਜੀ ਨੇ ਜ਼ਿਲਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਮੱਦਦ ਲਈ ਹਾਜ਼ਰ ਰਹੇਗੀ ਅਤੇ ਨਵਾਂ ਸਾਲ ਲੋਕਾਂ ਨਾਲ ਸਿੱਧਾ ਸਾਂਝ ਪਾਉਦਿਆਂ ਉਨ੍ਹਾ ਦੇ ਹਰ ਮੁਸ਼ਕਲਾਂ ਦੇ ਸਮੇਂ ਹਮੇਸ਼ਾ ਨਾਲ ਰਹੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION