39 C
Delhi
Saturday, May 4, 2024
spot_img
spot_img

ਲੱਖਾਂ ਦੀ ਰੰਗਦਾਰੀ ਮੰਗਣ ਵਾਲੇ 2 ਗ੍ਰਿਫ਼ਤਾਰ; ਵਪਾਰੀਆਂ ਤੋਂ ਲਾਰੈਂਸ ਤੇ ਗੋਲਡੀ ਦੇ ਨਾਂਅ ’ਤੇ ਮੰਗਦੇ ਸਨ ਰੰਗਦਾਰੀ

Mohali Police busts arrests two for demanding money in name of Lawrence Bishnoi, Goldy Brar

ਯੈੱਸ ਪੰਜਾਬ
ਮੋਹਾਲੀ, 4 ਦਸੰਬਰ, 2023:
ਮੋਹਾਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵੱਲੋਂ ਵਪਾਰੀਆਂ ਤੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਜਿਹੇ ਨਾਮੀ ਗੈਂਗਸਟਰਾਂ ਦੇ ਨਾਂਅ ’ਤੇ ਲੱਖਾਂ ਰੁਪਏ ਦੀ ਰੰਗਦਾਰੀ ਮੰਗਣ ਅਤੇ ਨਾ ਦਿੱਤੇ ਜਾਣ ’ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਪਹਿਲੀ ਨਜ਼ਰੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਕੋਈ ਗੈਂਗਸਟਰ ਜਾਂ ਬਦਮਾਸ਼ ਨਹੀਂ ਹਨ ਅਤੇ ਉਹ ਵੱਡੇ ਗੈਂਗਸਟਰਾਂ ਦੇ ਨਾਂਅ ’ਤੇ ਪੈਸੇ ਵਸੂਲਣ ਦੇ ਆਹਰ ਵਿੱਚ ਸਨ।

ਫ਼ੜੇ ਗਏ ਵਿਅਕਤੀਆਂ ਵਿੱਚ ਮਨਜੀਤ ਸਿੰਘ ਵਾਸੀ ਆਨੰਦਪੁਰ ਸਾਹਿਬ ਹੈ ਜੋ ਡਰਾਈਵਰੀ ਕਰਦਾ ਹੈ ਜਦਕਿ ਦੂਜਾ ਸੂਰਜ ਨਾਂਅ ਦਾ ਸ਼ਖਸ ਹੈ ਜੋ ਏ.ਸੀ.ਦਾ ਕੰਮ ਕਰਦਾ ਹੈ ਅਤੇ ਚੰਡੀਗੜ੍ਹ ਨੇੜੇ ਮਲੋਆ ਦਾ ਰਹਿਣ ਵਾਲਾ ਹੈ।

ਪਤਾ ਲੱਗਾ ਹੈ ਕਿ ਇਹ ਲੰਘੀ 30 ਦਸੰਬਰ ਤੋਂ ਇਕ ਵਪਾਰੀ ਤੋਂ 30 ਲੱਖ ਰੁਪਏ ਦੀ ਰੰਗਦਾਰੀ ਮੰਗ ਕੇ ਉਸਨੂੰ ਧਮਕਾ ਰਹੇ ਸਨ।

ਹੁਣ ਪੁਲਿਸ ਨੇ ਇਨ੍ਹਾਂ ਨੂੰ ਮੋਹਾਲੀ ਦੇ ਫ਼ੇਜ਼ 6 ਵਿੱਚ ਵੇਰਕਾ ਦੇ ਨੇੜਿਉਂ ‘ਟਰੈਪ’ ਲਗਾ ਕੇ ਕਾਬੂ ਕੀਤਾ ਹੈ ਜਿੱਥੇ ਇਨ੍ਹਾਂ ਨੂੰ ਆ ਕੇ ਰਕਮ ਲੈ ਲੈਣ ਲਈ ਬੁਲਾਇਆ ਗਿਆ ਸੀ।

ਪੁਲਿਸ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰੇਗੀ ਅਤੇ ਇਹ ਪਤਾ ਕੀਤਾ ਜਾਵੇਗਾ ਕਿ ਕੀ ਵਾਕਿਆ ਹੀ ਇਨ੍ਹਾਂ ਦੇ ਕਿਸੇ ਗੈਂਗਸਟਰ ਗਰੁੱਪ ਨਾਲ ਸੰਬੰਧ ਸਨ ਜਾਂ ਫ਼ਿਰ ਆਪਣੇ ਤੌਰ ’ਤੇ ਹੀ ਗੈਂਗਸਟਰਾਂ ਦਾ ਨਾਂਅ ਵਰਤ ਕੇ ਰਕਮ ਵਸੂਲਣ ਦੇ ਆਹਰ ਵਿੱਚ ਸਨ।

ਅਜੇ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਇਨ੍ਹਾਂ ਨੇ ਹੋਰ ਕਿਸੇ ਨੂੰ ਕੋਈ ਕਾਲਾਂ ਕੀਤੀਆਂ ਸਨ ਜਾਂ ਨਹੀਂ। ਉਂਜ ਅਜੇ ਇਨ੍ਹਾਂ ਤੋਂ ਕੋਈ ਬਰਾਮਦਗੀ ਨਹੀਂ ਹੋਈ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION