39 C
Delhi
Sunday, May 5, 2024
spot_img
spot_img

ਮਾਨਸਾ ਪੁਲਿਸ ਨੇ ਸਾਲ 2022 ਦੌਰਾਨ ਨਸ਼ਿਆਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਹਾਸਲ ਕੀਤੀ ਵੱਡੀ ਸਫ਼ਲਤਾ: ਐੱਸ.ਐੱਸ.ਪੀ. ਡਾ: ਨਾਨਕ ਸਿੰਘ

Mansa Police acted tough against drug smugglers and suppliers in year 2022: SSP Dr Nanak Singh

ਯੈੱਸ ਪੰਜਾਬ
ਮਾਨਸਾ, 31 ਦਸੰਬਰ, 2022:
ਡਾ:ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਸਲਾਨਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਮਾਨਸਾ ਪੁਲਿਸ ਵੱਲੋ ਜਿਲ੍ਹਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਉਦੇ ਹੋਏ ਨਸ਼ਿਆ ਦਾ ਧੰਦਾ ਕਰਨ ਵਾਲਿਆ ਵਿਰੁੱਧ ਮਿਤੀ 01-01-2022 ਤੋ 31-12-22 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ।

ਨਸ਼ਿਆ ਵਿਰੁੱਧ ਕਾਰਵਾਈ
ਐਨ.ਡੀ.ਪੀ.ਐਸ ਐਕਟ ਤਹਿਤ 465 ਮੁਕੱਦਮੇ ਦਰਜ ਕਰਕੇ 669 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਜਿਹਨਾ ਨੂੰ ਕਾਬੂ ਕਰਕੇ 2.506 ਹੈਰੋਇਨ (ਚਿੱਟਾ) 7.974 ਕਿਲੋਗ੍ਰਾਮ ਅਫੀਮ,846.800 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ,119531 ਨਸੀਲੀਆਂ ਗੋਲੀਆ,19.025 ਗਾਂਜਾ, 449 ਗ੍ਰਾਮ ਸਮੈਕ,744 ਨਸੀਲੀਆ ਸੀਸੀਆ,4.425 ਕਿਲੋਗ੍ਰਾਮ ਸੁਲਫਾ ਅਤੇ 23 ਗ੍ਰਾਂਮ ਨਸੀਲਾ ਪਾਊਡਰ ਦੀ ਬਰਾਮਦਗੀ ਕੀਤੀ ਗਈ ਹੈ।

ਆਬਕਾਰੀ ਐਕਟ ਤਹਿਤ 487 ਮੁਕੱਦਮੇ ਦਰਜ ਕਰਕੇ 527 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 47 ਚਾਲੂ ਭੱਠੀਆਂ,27178 ਕਿੱਲੋ ਲਾਹਣ,1684.720 ਲੀਟਰ ਸ਼ਰਾਬ ਨਜਾਇਜ,5652.525 ਲੀਟਰ ਠੇਕਾ ਸ਼ਰਾਬ (ਹਰਿਆਣਾ),120.750 ਲੀਟਰ ਅੰਗਰੇਜੀ ਸ਼ਰਾਬ,37.800 ਲੀਟਰ ਬੀਅਰ ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।

ਅਸਲਾ ਐਕਟ
ਅਸਲਾ ਐਕਟ ਤਹਿਤ 10 ਮੁਕੱਦਮੇ ਦਰਜ ਕਰਕੇ 11 ਵਿਅਕਤੀਆਂ ਨੂੰ ਕਾਬੂ ਕਰਕੇ 12 ਪਿਸਤੌਲ (ਦੇਸੀ) ਸਮੇਤ 46 ਜਿੰਦਾ ਕਾਰਤੂਸ ਕੀਤੇ ਬਰਾਮਦ।ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।

ਜੂਆ ਐਕਟ ਵਿਰੁੱਧ ਕਾਰਵਾਈ
ਜੂਆ ਐਕਟ ਤਹਿਤ 105 ਮੁਕੱਦਮੇ ਦਰਜ ਕਰਕੇ 150 ਵਿਅਕਤੀਆਂ ਨੂੰ ਕਾਬੂ ਕਰਕੇ 5,24,385/-ਰੁਪਏ ਨਗਦੀ ਜੂਆਂ ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਵਿਅਕਤੀਆ ਵਿਰੁੱਧ ਵੱਖ ਵੱਖ ਥਾਣਿਆ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।

ਐਟੀ-ਡਰੱਗ ਸੈਮੀਨਾਰ/ਪਬਲਿਕ ਮੀਟਿੰਗਾ :
ਮਾਨਸਾ ਪੁਲਿਸ ਵੱਲੋ ਇਸੇ ਸਾਲ ਦੌਰਾਨ ਪਬਲਿਕ ਨੂੰ ਨਸ਼ਿਆ ਵਿਰੁੱਧ ਜਾਗਰੂਕ ਕਰਨ ਲਈ ਕੁੱਲ 248 ਸੈਮੀਨਾਰ/ਮੀਟਿੰਗਾ ਕੀਤੀਆ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION