- Advertisement -
ਫ਼ਤਹਿਗੜ੍ਹ ਸਾਹਿਬ, 01 ਅਕਤੂਬਰ, 2019 –
“ਪਾਰਟੀ ਦੀ ਹਾਈਕਮਾਂਡ ਵੱਲੋਂ ਹੋਏ ਇਕ ਫੈਸਲੇ ਅਨੁਸਾਰ ਸ. ਫ਼ੌਜਾ ਸਿੰਘ ਧਨੌਰੀ ਜ਼ਿਲ੍ਹਾ ਰੋਪੜ੍ਹ ਅਤੇ ਸ. ਦੀਦਾਰ ਸਿੰਘ ਰਾਣੋਂ ਪੁਲਿਸ ਜ਼ਿਲ੍ਹਾ ਖੰਨਾ ਨੂੰ ਉਨ੍ਹਾਂ ਦੇ ਅਹੁਦਿਆ ਦੀਆਂ ਸੇਵਾਵਾਂ ਅੱਜ ਤੋਂ ਪੂਰਨ ਰੂਪ ਵਿਚ ਖ਼ਤਮ ਕੀਤੀਆ ਜਾਂਦੀਆ ਹਨ ।
ਇਸੇ ਤਰ੍ਹਾਂ ਮਾਸਟਰ ਕੁਲਦੀਪ ਸਿੰਘ ਟਾਡਾ ਜ਼ਿਲ੍ਹਾ ਜਰਨਲ ਸਕੱਤਰ ਹੁਸਿਆਰਪੁਰ ਨੂੰ 6 ਮਹੀਨੇ ਲਈ ਪਾਰਟੀ ਸੇਵਾਵਾਂ ਤੋਂ ਬਰਖਾਸਤ ਕੀਤਾ ਜਾਂਦਾ ਹੈ ।
ਇਹ ਜਾਣਕਾਰੀ ਸ. ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ ਅਤੇ ਵੈਬਮਾਸਟਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਹੁਕਮਾਂ ਅਨੁਸਾਰ ਪ੍ਰੈਸ ਨੂੰ ਇਕ ਪਾਰਟੀ ਬਿਆਨ ਵਿਚ ਦਿੱਤੀ ਗਈ ।”
- Advertisement -