30.1 C
Delhi
Friday, April 26, 2024
spot_img
spot_img

ਪੰਜਾਬੀ ਕਵੀ ਸਵਰਨ ਸਿੰਘ ਪਰਵਾਨਾ ਦੇ ਦੇਹਾਂਤ ‘ਤੇ ਲੋਕ ਵਿਰਾਸਤ ਅਕਾਡਮੀ ਤੇ ਪੰਜਾਬੀ ਲੇਖਕਾਂ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ, 16 ਅਕਤੂਬਰ, 2019 –

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਡੈਨਮਾਰਕ ਚ ਪੂਰੀ ਉਮਰ ਗੁਜ਼ਾਰ ਕੇ ਇਸ ਵੇਲੇ ਆਪਣੇ ਜੱਦੀ ਪਿੰਡ ਸਿੰਬਲੀ ਨੇੜੇ ਬਲਾਚੌਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ)ਵੱਸਦੇ ਪ੍ਰਸਿੱਧ ਪੰਜਾਬੀ ਕਵੀ ਸ: ਸਵਰਨ ਸਿੰਘ ਪਰਵਾਨਾ ਦੇ ਦੇਹਾਂਤ ‘ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਸ: ਪਰਵਾਨਾ ਨੇ ਡੈਨਮਾਰਕ ਵੱਸਦਿਆਂ ਹਰ ਸਾਲ ਪੰਜਾਬੀ ਲੇਖਕਾਂ ਲਈ ਬਾਬਾ ਬੁੱਲ੍ਹੇ ਸ਼ਾਹ ਪੁਰਸਕਾਰ ਦੀ ਸਥਾਪਨਾ ਕੀਤੀ ਅਤੇ ਲਗਪਗ 35 ਸਾਲ ਇਹ ਪੁਰਸਕਾਰ ਵੱਖ ਵੱਖ ਲੇਖਕਾਂ ਨੂੰ ਪ੍ਰਦਾਨ ਕੀਤਾ। ਉਹ ਡੈਨਮਾਰਕ ਚ ਆਪਣਾ ਪੰਜਾਬੀ ਰੇਡੀਓ ਵੀ ਲੰਮਾ ਸਮਾਂ ਚਲਾਉਂਦੇ ਰਹੇ ਜਿਸ ਚ ਪੰਜਾਬੀ ਕਵੀ ਸ੍ਵ ਕੁਲਵੰਤ ਜਗਰਾਉਂ ਉਨ੍ਹਾਂ ਨੂੰ ਭਰਵਾਂ ਸਹਿਯੋਗ ਦਿੰਦੇ ਰਹੇ।

ਮੈਨੂੰ ਵੀ ਉਨ੍ਹਾਂ ਆਪਣੀ ਸੰਸਥਾ ਏਸ਼ੀਅਨ ਰਾਈਟਰਜ਼ ਅਸੋਸੀਏਸ਼ਨ ਵੱਲੋਂ ਜਲੰਧਰ ਚ ਵਿਸ਼ੇਸ਼ ਸਮਾਗਮ ਕਰਕੇ ਲਗਪਗ ਪੰਦਰਾਂ ਸਾਲ ਪਹਿਲਾਂ ਬਾਬਾ ਬੁੱਲ੍ਹੇ ਸ਼ਾਹ ਪੁਰਸਕਾਰ ਦਿੱਤਾ ਸੀ।

ਆਪਣੇ ਜੱਦੀ ਪਿੰਡ ਸਿੰਬਲੀ (ਬਲਾਚੌਰ)ਚ ਉਨ੍ਹਾਂ ਆਖਰੀ ਸਮਾਗਮ ਲਗਪਗ ਦਸ ਸਾਲ ਪਹਿਲਾਂ ਕਰਵਾਇਆ ਜਿਸ ਚ ਪਾਕਿਸਤਾਨ ਦੀ ਪ੍ਰਮੁੱਖ ਲੇਖਿਕਾ ਤੇ ਇਸ ਪਿੰਡ ਦੀ ਧੀ ਪ੍ਰੋ: ਅਫ਼ਜ਼ਲ ਤੌਸੀਫ਼ ਤੋਂ ਇਲਾਵਾ ਡਾ: ਸੁਤਿੰਦਰ ਸਿੰਘ ਨੂਰ ਡਾ: ਰਵੇਲ ਸਿੰਘ , ਗੁਰਪ੍ਰੀਤ ਸਿੰਘ ਤੂਰ , ਸਤੀਸ਼ ਗੁਲ੍ਹਾਟੀ ਤੇ ਹੋਰ ਅਨੇਕਾਂ ਲੇਖਕ ਦੇਸ਼ ਭਰ ਚੋਂ ਸ਼ਾਮਿਲ ਹੋਏ। ਇਸ ਸਮਾਗਮ ਚ ਡਾ: ਲਖਵਿੰਦਰ ਜੌਹਲ ਨੂੰ ਸਨਮਾਨ ਦਿੱਤਾ ਗਿਆ ਸੀ।

ਉੱਘੇ ਲੇਖਕ ਤੇ ਸਮਾਜ ਸੇਵੀ ਸ: ਸਵਰਨ ਸਿੰਘ ਪਰਵਾਨਾ ਲਗਪਗ 60 ਸਾਲ ਪਹਿਲਾਂ ਪਿੰਡ ਛੱਡ ਕੇ ਲੁਧਿਆਣਾ ਆ ਵੱਸੇ ਅਤੇ ਸੋਨ ਸਵੇਰਾ ਨਾਮ ਦਾ ਸਾਹਿੱਤਕ ਮੈਗਜ਼ੀਨ ਛਾਪਣ ਲੱਗੇ। ਮਗਰੋਂ ਡੈਨਮਾਰਕ ਜਾ ਕੇ ਵੀ ਸਾਹਿੱਤਕ ਸਿਰਜਣਾ ਨਾਲ ਜੁੜੇ ਰਹੇ। 2010 ਚ ਆਪ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਅਭਿਨੰਦਨ ਗਰੰਥ ਭੇਂਟ ਕੀਤਾ ਗਿਆ ਸੀ। ਆਪ ਪੰਜਾਬੀ ਸਾਹਿੱਤ ਅਕਾਡਮੀ ਤੋਂ ਇਲਾਵਾ ਹੋਰ ਅਨੇਕਾਂ ਸਾਹਿੱਤਕ ਸੰਸਥਾਵਾਂ ਦੇ ਜੀਵਨ ਮੈਂਬਰ ਸਨ।

ਪਰਿਵਾਰਕ ਸੂਤਰਾਂ ਅਨੁਸਾਰ ਸ: ਸਵਰਨ ਸਿੰਘ ਪਰਵਾਨਾ ਦਾ ਅੰਤਿਮ ਸੰਸਕਾਰ 17 ਅਕਤੂਬਰ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਸਿੰਬਲੀ ਚ ਹੋਵੇਗਾ।

ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਸਕੱਤਰ ਜਨਰਲ ਡਾ: ਲਖਵਿੰਦਰ ਜੌਹਲ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ: ਫਕੀਰ ਚੰਦ ਸ਼ੁਕਲਾ, ਹਰਬੰਸ ਮਾਲਵਾ, ਗੁਰਚਰਨ ਕੌਰ ਕੋਚਰ, ਇੰਦਰਜੀਤ ਕੌਰ ਭਿੰਡਰ, ਕਹਾਣੀਕਾਰ ਸੁਖਜੀਤ,ਰਾਗ ਮੈਗਜ਼ੀਨ ਦੇ ਸੰਪਾਦਕ ਅਜਮੇਰ ਸਿੱਧੂ, ਡਾ. ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ,ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼ ,ਕਮਲਜੀਤ ਨੀਲੋਂ, ਦੇਵ ਦਿਲਦਾਰ,ਤਰਸੇਮ ਨੂਰ, ਡਾ: ਦੇਵਿੰਦਰ ਦਿਲਰੂਪ, ਡਾ: ਸ ਨ ਸੇਵਕ ਤੇ ਪ੍ਰੋ: ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਗਾਇਕ ਮਨਜੀਤ ਰੂਪੋਵਾਲੀਆ ਨੇ ਵੀ ਸ: ਸਵਰਨ ਸਿੰਘ ਪਰਵਾਨਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

Wolverhampton UK Hotel

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION