32.8 C
Delhi
Sunday, April 28, 2024
spot_img
spot_img

ਸ਼ੁਰੂ ਹੋਵੇਗੀ India-New Zealand ਸਿੱਧੀ ਹਵਾਈ ਯਾਤਰਾ, ਸਹਿਮਤੀ ਬਣੀ

2026 ਵਿੱਚ ਸ਼ੁਰੂ ਹੋ ਸਕਦੀਆਂ ਹਨ ਸਿੱਧੀਆਂ ਫ਼ਲਾਈਟਾਂ

ਯੈੱਸ ਪੰਜਾਬ
ਔਕਲੈਂਡ, 29 ਅਗਸਤ, 2023 (ਹਰਜਿੰਦਰ ਸਿੰਘ ਬਸਿਆਲਾ)
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੋ ਵਪਾਰ ਦਲ ਵਪਾਰ ਮੰਤਰੀ ਅਤੇ ਔਕਲੈਂਡ ਮੇਅਰ ਦੇ ਨਾਲ ਇੰਡੀਆ ਗਿਆ ਹੋਇਆ ਹੈ, ਨੇ ਇਸ ਸਬੰਧੀ ਗੱਲਬਾਤ ਕਰ ਲਈ ਹੈ। ਹਾਈ ਕਮਿਸ਼ਨ ਵੱਲੋਂ ਵਿਖਾਏ ਗਏ ਸਲਾਈਡ ਸ਼ੋਅ ਵਿਚ ਦਰਸਾਇਆ ਗਿਆ ਹੈ ਕਿ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਔਕਲੈਂਡ ਅਤੇ ਦਿੱਲੀ ਹਵਾਈ ਅੱਡੇ ਇਸ ਸਿੱਧੀ ਫਲਾਈਟ ਲਈ ਸਹਿਮਤ ਹਨ। ਅਗਲਾ ਕੰਮ ਏਅਰਲਾਈਨ ਨੇ ਕਰਨਾ ਹੈ ਅਤੇ ਆਪਣੇ ਜਹਾਜ਼ਾਂ ਦੀ ਸਮਰੱਥਾ ਅਨੁਸਾਰ ਇਹ ਪ੍ਰੋਗਰਾਮ ਉਲੀਕਿਆ ਜਾਣਾ ਹੈ। ਇਹ ਗੱਲ ਪੱਕੀ ਹੋ ਗਈ ਹੈ ਕਿ 2026 ਦੇ ਵਿਚ ਸਿੱਧਾ ਹਵਾਈ ਸਫ਼ਰ ਸ਼ੁਰੂ ਹੋ ਜਾਵੇਗਾ।

ਵਰਨਣਯੋਗ ਹੈ ਕਿ 1926 ਦੇ ਵਿਚ ਭਾਰਤ ਦੀ ਹਾਕੀ ਟੀਮ ਸਮੁੰਦਰੀ ਜਹਾਜ਼ ਰਾਹੀਂ ਨਿਊਜ਼ੀਲੈਂਡ ਕਈ ਦਿਨਾਂ ਬਾਅਦ ਪਹੁੰਚੀ ਸੀ। ਇਸ ਗੱਲ ਨੂੰ 2026 ਦੇ ਵਿਚ 100 ਸਾਲ ਹੋ ਜਾਣੇ ਹਨ।

5 ਜੂਨ 2020 ਦੇ ਵਿਚ ਨਵੀਂ ਦਿੱਲੀ ਤੋਂ ਔਕਲੈਂਡ ਵਿਖੇ ਏਅਰ ਇੰਡੀਆਂ ਦੀ ਪਹਿਲੀ ਫਲਾਈਟ ਆਈ ਸੀ ਅਤੇ ਫਿਰ ਹੋਰ ਕੁਝ ਚੱਲੀਆਂ ਸਨ ਜੋ ਕਿ ਕਰੋਨਾ ਕਰਕੇ ਫਸੇ ਭਾਰਤੀਆਂ ਨੂੰ ਇਥੋਂ ਲੈ ਕੇ ਗਈਆਂ ਸਨ। ਇਹ ਫਲਾਈਟ ਲਗਪਗ 16 ਘੰਟੇ ਦੀ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION