34.1 C
Delhi
Saturday, May 4, 2024
spot_img
spot_img

IAS ਅਧਿਕਾਰੀ ਨੂੰ ਘੰਟਿਆਂ ਬੱਧੀ ਬੰਧਕ ਬਣਾ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ 17 ਵਿਰੁੱਧ FIR; 3 ਗ੍ਰਿਫ਼ਤਾਰ

ਯੈੱਸ ਪੰਜਾਬ
ਹਿੰਮਤਨਗਰ, ਗੁਜਰਾਤ, 9 ਮਾਰਚ, 2023:
ਇਕ ਆਈ.ਏ.ਐੱਸ. ਅਧਿਕਾਰੀ ਨੂੰ ਘੰਟਿਆਂ ਬੱਧੀ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ 17 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 3 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਘਟਨਾ 4 ਮਾਰਚ ਦੀ ਹੈ ਜਦ ਆਈ.ਏ.ਐਸ.ਅਧਿਕਾਰੀ ਅਤੇ ਡਾਇਰੈਕਟਰ ਮੱਛੀ ਪਾਲਣ, ਗੁਜਰਾਤ ਸ੍ਰੀ ਨਿਤਿਨ ਸਾਂਗਵਾਨ ਦੀ ਅਗਵਾਈ ਵਿੱਚ ਇਕ ਟੀਮ ਧਰੋਈ ਡੈਮ ਵਿਖ਼ੇ ਲਾਇਸੰਸ ਤੋਂ ਬਿਨਾਂ ਗੈਰ ਕਾਨੂੰਨੀ ਤੌਰ ’ਤੇ ਮੱਛੀਆਂ ਫ਼ੜਣ ਦੀ ਰਿਪੋਰਟ ਮਿਲਣ ਦੇ ਮਾਮਲੇ ਵਿੱਚ ਛਾਪੇਮਾਰੀ ਕਰਨ ਪੁੱਜੇ ਸਨ।

ਆਪਣੇ ਖਿਲਾਫ਼ ਕਾਰਵਾਈ ਤੋਂ ਭੜਕੇ ਇਕ ਗਰੁੱਪ ਨੇ ਬਾਬੂ ਭਾਈ ਪਰਮਾਰ, ਦਿਲੀਪ ਪਰਮਾਰ ਦੀ ਅਗਵਾਈ ਵਾਲੇ ਇਕ 17 ਮੈਂਬਰੀ ਗਰੁੱਪ ਨੇ ਸ੍ਰੀ ਸਾਂਗਵਾਨ ਅਤੇ ਉਨ੍ਹਾਂ ਦੀ ਟੀਮ ਦਾ ਘੇਰਾਉ ਕੀਤਾ, ਉਨ੍ਹਾਂ ਨੂੰ ਬੰਧਕ ਬਣਾਇਆ ਅਤੇ ਕੁੱਟਮਾਰ ਕੀਤੀ। ਇਕ ਦੋਸ਼ੀ ਨੇ ਸ੍ਰੀ ਸਾਂਗਵਾਨ ਦੀ ਸੱਜੀ ਲੱਤ ’ਤੇ ਗੋਡੇ ਨੇੜੇ ਚੱਕ ਹੀ ਵੱਢ ਲਿਆ।

ਇਸ ਸੰਬੰਧੀ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਸ੍ਰੀ ਦਿਨੇਸ਼ ਨਟਵਰਲਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਗਰੁੱਪ ਨੇ ਆਈ.ਏ.ਐਸ. ਅਧਿਕਾਰੀ ਨਾਲ ਤਕਰਾਰ ਕੀਤੀ, ਫ਼ਿਰ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਫ਼ਿਰ ਇਹ ਕਿਹਾ ਕਿ ਉਹ ਇਹ ਲਿਖ਼ ਕੇ ਦੇਣ ਕਿ ਉਨ੍ਹਾਂ ਦੇ ਗਰੁੱਪ ਨਾਲ ਉਨ੍ਹਾਂ ਦਾ ਮਾਮਲਾ ਸੁਲਝ ਗਿਆ ਹੈ।

ਦਿਨੇਸ਼ ਨਟਵਰਲਾਲ ਅਨੁਸਾਰ ਹਮਲਾਵਰ ਗਰੁੱਪ ਨੇ ਉਨੀ ਦੇਰ ਆਈ.ਏ.ਐੱਸ. ਅਧਿਕਾਰੀ ਨੂੰ ਮੌਕੇ ਤੋਂ ਜਾਣ ਨਹੀਂ ਦਿੱਤਾ ਜਿੰਨੀ ਦੇਰ ਉਨ੍ਹਾਂ ਨੇ ਇਹ ਲਿਖ਼ ਕੇ ਨਹੀਂ ਦਿੱਤਾ।

ਇਸ ਮਾਮਲੇ ਦੀ ਸ਼ਿਕਾਇਤ ਮਿਲਣ’ਤੇ ਸਾਬਰਕਾਂਥਾ ਪੁਲਿਸ ਨੇ ਫ਼ੌਰੀ ਕਾਰਵਾਈ ਆਰੰਭੀ ਅਤੇ ਤਿੰਨ ਦੋਸ਼ੀਆਂ ਬਾਬੂਭਾਈ, ਦਿਲੀਪਭਾਈ ਅਤੇ ਵਿਸ਼ਨੂੰ ਪਰਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਬਾਕੀਆਂਦੀ ਭਾਲ ਵਿੱਚ ਛਾਪੇਮਾਰੀ ਚੱਲ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION