ਯੈੱਸ ਪੰਜਾਬ
ਜਲੰਧਰ, ਦਸੰਬਰ 7, 2022 –
ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾ ਦੀ ਰਿਹਾਈ ਲਈ ਸੰਘਰਸ਼ ਕਰ ਰਹੀ ਹਿਉਮਨ ਰਾਇਟਸ ਦੀ ਸੇਵਾਦਾਰ ਬੀਬੀ ਜਸਵਿੰਦਰ ਕੌਰ ਸੋਹਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਵੱਲੋਂ ਐਨ.ਆਰ.ਆਈ ਪਰਿਵਾਰਾਂ ਦੇ ਸਹਿਯੋਗ ਨਾਲ ਪਿੰਡ ਨਢਾਲਾ ਜ਼ਿਲ੍ਹਾ ਕਪੂਰਥਲਾ ਵਿੱਚ ਸ੍ਰੋਮਣੀ ਕਮੇਟੀ ਵੱਲੋਂ ਚਲਾਈ ਜਾ ਰਹੀ ਬੰਦੀ ਸਿੰਘਾ ਦੀ ਰਿਹਾਈ ਮੁਹਿੰਮ ਚ” ਯੋਗਦਾਨ ਪਾਉਂਦਿਆਂ ਗੁਰਦੁਆਰਾ ਸਾਹਿਬ ਵਿੱਚ ਕੈਂਪ ਆਯੋਜਿਤ ਕੀਤਾ।
ਇਸ ਮੋਕੇ ਬੀਬੀ ਸੋਹਲ ,ਰਾਜਪਾਲ, ਹਰਜੋਤ ਸਿੰਘ ਸੋਢੀ ਅਤੇ ਬਲਵੀਰ ਸਿੰਘ ਸੋਢੀ ਦੀ ਧਰਮ ਸੁਪਤਨੀ ਜੋਗਿੰਦਰ ਕੌਰ ਸੋਢੀ ਨੇ ਇਲਾਕਾ ਨਿਵਾਸੀਆਂ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਦਾ ਧੰਨਵਾਦ ਕੀਤਾ ਉਹਨਾਂ ਵੱਲੋਂ ਦਿੱਤੇ ਸਹਿਯੋਗ ਨਾਲ ਕੌਮ ਅੰਦਰ ਬੰਦੀ ਸਿੰਘਾ ਦੀ ਰਿਹਾਈ ਪ੍ਰਤੀ ਜਾਹਰੁਕਤਾ ਪੈਦਾ ਹੋਈ ਕੇ ਬੰਦੀ ਸਿੰਘਾ ਦੀ ਰਿਹਾਈ ਦਾ ਮਾਮਲਾ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ ਦੇਸ਼ ਦੀਆਂ ਸਰਕਾਰਾਂ ਜਾਣਦੇ ਹੋਏ ਅਣਗੋਲਿਆ ਕਰ ਰਹੀਆਂ ਹਨ।
ਬੀਬੀ ਸੋਹਲ ਅਤੇ ਰਾਜਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਉਹਨਾ ਦੀ ਜੰਥੇਬੰਦੀ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਅਤੇ ਮਨੁੱਖੀ ਅਥਿਕਾਰਾ ਲਈ ਕੰਮ ਕਰਨ ਵਾਲੀਆਂ ਜੰਥੇਬੰਦੀਆ ਨਾਲ ਤਾਲ ਮੇਲ ਕਰਕੇ ਸ੍ਰੋਮਣੀ ਕਮੇਟੀ ਵੱਲੋਂ ਚਲਾਈ ਰਿਹਾਈ ਮੁਹਿੰਮ ਨੂੰ ਦੁਨੀਆ ਪੱਧਰ ਤੱਕ ਲੈਕੇ ਜਾਵੇਗੀ ।
ਉਹਨਾ ਇਸ ਮਾਮਲੇ ਵਿੱਚ ਸੰਤੁਸ਼ਟੀ ਪਰਗਟ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਬੰਦੀ ਸਿੰਘਾ ਦੀ ਰਿਹਾਈ ਮੁਹਿੰਮ ਚ” ਵੱਡਾ ਸਹਿਯੋਗ ਮਿਲ ਰਿਹਾ ਹੈ ਤਕਰੀਬਨ 475 ਸੰਗਤਾਂ ਨੇ ਫ਼ਾਰਮ ਭਰ ਕੇ ਸ਼ੋਮਣੀ ਕਮੇਟੀ ਨਾਲ਼ ਖੜਨ ਦਾ ਪ੍ਰਣ ਕੀਤਾ !ਇਸ ਮੋਕੇ ਸੁਖਮਿੰਦਰ ਸਿੰਘ ਰਾਜਪਾਲ , ਹਰਮਨ ਆਸੀਜਾ ,ਹਰਲੀਨ ਕੋਰ, ਪੂਨਮ ਖੰਨਾ ,ਦਵਿੰਦਰ ਕੌਰ ਮੀਨੂੰ ,ਕਰਨਦੀਪ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਹਾਜ਼ਰ ਸਨ
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ