30.6 C
Delhi
Monday, May 13, 2024
spot_img
spot_img

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਲੋਂ 4.66 ਕਰੋੜ ਦੀ ਲਾਗਤ ਨਾਲ ਉਸਾਰੇ ਗਏ 66 ਕੇ.ਵੀ ਸਬ ਸਟੇਸ਼ਨ ਦਾ ਉਦਘਾਟਨ

ਯੈੱਸ ਪੰਜਾਬ
ਬਟਾਲਾ, 10 ਅਕਤੂਬਰ, 2022:
ਸ਼੍ਰੀ ਹਰਭਜਨ ਸਿੰਘ ਈ.ਟੀ.ਓ. ਪਾਵਰ ਅਤੇ ਪੀ.ਡਬਲਿਓ.ਡੀ ਮੰਤਰੀ ਪੰਜਾਬ ਸਰਕਾਰ ਵੱਲੋਂ ਅੱਜ 4.66 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ 66. ਕੇ.ਵੀ ਸਬ ਸਟੇਸ਼ਨ ਠੱਠਾ ( ਫਤਹਿਗੜ੍ਹ ਚੂੜੀਆਂ) ਦਾ ਉਦਘਾਟਨ ਕੀਤਾ ਗਿਆ ।

ਇਸ ਮੌਕੇ ਸ਼੍ਰੀਮਤੀ ਸੁਹਿੰਦਰ ਕੌਰ ਧਰਮ ਪਤਨੀ ਕੈਬਨੀਟ ਮੰਤਰੀ ਹਰਭਜਨ ਸਿੰਘ ਈ.ਟੀ.ਓ, ਬਾਲ ਕ੍ਰਿਸ਼ਨ ਚੀਫ ਇੰਜੀਨਅਰ ਬਾਰਡਰ ਜੋਨ, ਸੰਜੀਵ ਪ੍ਰਭਾਕਰ ਤੇ ਸੰਜੀਵ ਸੂਦ (ਚੀਫ ਇੰਜੀਨਅਰ) ਅਰਵਿੰਦਰਜੀਤ ਸਿੰਘ ਬੋਪਾਰਾਏ, ਜਗਜੀਤ ਸਿੰਘ ਤੇ ਰਮੇਸ਼ ਸਾਰੰਗਲ (ਡਿਪਟੀ ਚੀਫ ਇੰਜੀਨਅਰ) ਐਕਸੀਅਨ ਮੋਹਤਮ ਸਿੰਘ, ਲਵਪ੍ਰੀਤ ਸਿੰਘ ਬਲਾਕ ਪ੍ਰਧਾਨ ਆਪ ਪਾਰਟੀ ਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਬ ਸਟੇਸ਼ਨ ਦੇ ਕੰਪਲੈਕਸ ਵਿਚ ਪੌਦਾ ਵੀ ਲਗਾਇਆ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਦੇ ਹਿੱਤ ਲਈ ਸਰਬਪੱਖੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਲੋਕਾਂ ਨਾਲ ਕੀਤੇ ਵਾਆਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿਹਾ ਕਿ ਆਪ ਸਰਕਾਰ ਵੱਲ਼ੋਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ 600 ਯੂਨਿਟ ਬਿਜਲੀ ਹਰ ਘਰ ਨੂੰ ਮੁਫ਼ਤ ਮੁਹੱਈਆ ਕਰਵਾਈ ਗਈ ਹੈ ਤੇ 50 ਲੱਖ ਘਰਾਂ ਦਾ ਬਿੱਲ ਜੀਰੋ ਆਇਆ ਹੈ।

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜੀਰੋ ਟਾਲਰੈਂਸ ਦੀ ਗੱਲ ਕਰਦਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਨਾਜਾਇਜ ਕਬਜਿਆਂ ਵਿਰੁੱਧ ਛੇੜੀ ਮੁਹਿੰਮ ਜਾਰੀ ਹੈ ਅਤੇ ਸੂਬੇ ਅੰਦਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੁਰੀਆਂ ਕੀਤੀਆਂ ਜਾ ਰਹੀਆਂ ਹਨ।

66 ਕੇ.ਵੀ ਸਬ ਸਟੇਸ਼ਨ ਠੱਠਾ ਲੋਕਾ ਨੂੰ ਸਮਰਪਿਤ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਲੋਕਾਂ ਦੀ ਚਿਰਕੋਂਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਪਿੰਡ ਦੀ ਪੰਚਾਇਤ ਵੱਲੋਂ ਸਬ ਸਟੇਸ਼ਨ ਲਈ ਮੁਹੱਈਆ ਕਰਵਾਈ ਗਈ ਡੇਢ ਏਕੜ ਜਮੀਨ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਦੇ ਚਾਲੂ ਹੋਣ ਨਾਲ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਠੱਠਾ ਦੇ ਆਲੇ ਦੁਆਲੇ ਦੇ 11 ਪਿੰਡਾਂ ਨੂੰ ਸਿੱਧੇ ਤੌਰ ਤੇ ਲਾਭ ਪ੍ਰਾਪਤ ਹੋਵੇਗਾ, ਜਿੰਨਾਂ ਵਿੱਚ ਠੱਠਾ, ਚਿਤੌੜਗੜ, ਪਿੰਡੀ, ਮਾਨਸੈਂਡਵਾਲ, ਬੇਰੀਆਂਵਾਲਾ, ਖੋਖਰ, ਸੇਖਵਾਂ, ਟੱਪਰੀਆਂ, ਕਿਲਾ ਦੇਸਾ ਸਿੰਘ, ਮੁਰੀਦਕੇ, ਅਤੇ ਲੋਧੀਨੰਗਲ ਸ਼ਾਮਿਲ ਹਨ।ਇਸ ਤੋਂ ਇਲਾਵਾ 8 ਪਿੰਡਾਂ ਜਿੰਨਾਂ ਵਿੱਚ ਭਾਲੋਵਾਲੀ, ਖਹਿਰਾ ਕਲਾਂ, ਖਹਿਰਾ ਖੁਰਦ, ਮਜਿੰਆਂ ਵਾਲੀ, ਫਤਿਹਗੜ ਚੂੜੀਆਂ, ਡੋਗਰ, ਟਾਹਲੀ ਖੂਸਰ ਅਤੇ ਝੰਜੀਆਂ ਆਦਿ ਸ਼ਾਮਿਲ ਹਨ, ਨੂੰ ਅਸਿੱਧੇ ਤੌਰ ਤੇ ਫਾਇਦਾ ਹੋਵੇਗਾ।

ਸੂਬਾ ਅੰਦਰ ਲੋਕਾਂ ਦੀ ਆਵਾਜਾਈ ਲਈ ਹੋਰ ਬੇਹਤਰ ਸਹੂਲਤਾਂ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆਂ ਕਿ ਸੂਬੇ ਅੰਦਰ 10,000 ਕਿਲੋਮੀਟਰ ਸੜਕਾਂ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ,ਅਤੇ ਕੁਝ ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ।

ਇਸ ਮੌਕੇ ਚੀਫ ਇੰਜੀਨਅਰ ਬਾਰਡਰ ਜੋਨ ਬਾਲ ਕਿਸ਼ਨ ਨੇ ਦੱਸਿਆ ਕਿ ਨਵੇਂ ਚਾਲੂ ਹੋਣ ਵਾਲੇ 66 ਕੇ.ਵੀ. ਸਬ ਸਟੇਸ਼ਨ ਠੱਠਾ ਵਿਖੇ 6.3/8 ਐਮਵੀਏ ਦਾ ਟਰਾਂਸਫਾਰਮਰ ਲਗਾਇਆ ਗਿਆ ਹੈ।ਇਸ ਸਬ ਸਟੇਸ਼ਨ ਲਈ ਤਕਰੀਬਨ 4 ਕਿ.ਮੀ. ਲੰਬੀ ਲਾਈਨ ਦੀ ਉਸਾਰੀ ਸਿੰਗਲ ਸਰਕਟ ਟਾਵਰ ਲਾਈਨ ਆਨ ਡਬਲ ਟਾਵਰ ਤੇ ਕੀਤੀ ਗਈ ਹੈ।ਇਸ 66 ਕੇਵੀ ਲਈਨ 220 ਕੇਵੀ ਫਤਿਹਗੜ ਚੂੜੀਆਂ-ਵਡਾਲਾ ਵੀਰਮ ਤੋਂ ਟੈਪ ਕੀਤੀ ਗਈ ਹੈ।ਇਸ ਸਬਸਟੇਸ਼ਨ ਦੀ ਲਾਗਤ 2.56 ਕਰੋੜ ਰੁਪਏ ਅਤੇ 66 ਕੇਵੀ ਲਾਈਨ ਦੀ ਲਾਗਤ 1.10 ਕਰੋੜ ਰੁਪਏ ਅਤੇ 11 ਕੇਵੀ ਲਿੰਕ ਲਾਈਨਾਂ ਦੀ ਲਾਗਤ 1.0 ਕਰੋੜ ਰੁਪਏ ਆਈ ਹੈ।ਇਸ ਤਰਾਂ ਇਸ ਸਬ ਸਟੇਸ਼ਨ ਤੇ ਕੁੱਲ ਲਾਗਤ 4.66 ਕਰੋੜ ਰੁਪੈ ਆਈ ਹੈ।

ਇਸ ਸਬ ਸਟੇਸ਼ਨ ਦੇ ਬਣਨ ਨਾਲ ਮੌਜੂਦਾ 220 ਕੇ ਸਬ ਸਟੇਸ਼ਨ ਫਤਿਹਗੜ ਚੂੜੀਆਂ, 66 ਕੇਵੀ ਸ/ਸ ਵਡਾਲਾ ਵੀਰਮ ਅਤੇ 66 ਕੇਵੀ ਸਬ ਸਟੇਸ਼ਨ ਕਾਲਾ ਅਫਗਾਨਾ ਤੋਂ ਚਲਦੇ 11 ਕੇਵੀ ਫੀਡਰਾਂ ਦੀ ਵੋਲਟੇਜ ਰੈਗੂਲੇਸ਼ਨ ਨਿਰਧਾਰਤ ਹੱਦ ਵਿੱਚ ਆਵੇਗੀ ਅਤੇ ਨਵੇਂ ਫੀਡਰ ਬਣਨ ਨਾਲ ਪਹਿਲਾਂ ਚਲਦੇ ਫੀਡਰਾਂ ਦੀ ਲੰਬਾਈ ਘੱਟ ਹੋ ਗਈ ਹੈ ਅਤੇ ਲੋਡ ਵੀ ਤਕਰੀਬਨ 50% ਰਹਿ ਗਿਆ ਹੈ, ਜਿਸ ਨਾਲ ਜਿੱਥੇ ਉਪਰੋਕਤ ਦਰਸਾਏ ਪਿੰਡਾਂ ਦੇ ਬਿਜਲੀ ਖਪਤਕਾਰਾਂ ਨੂੰ ਹੋਰ ਵਧੇਰੇ ਕੁਆਲਿਟੀ ਬਿਜਲੀ ਸਪਲਾਈ ਮੁਹੱਈਆਂ ਹੋਵੇਗੀ ਉਸਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਲਾਈਨਾਂ ਦੇ ਘਾਟੇ ਵੀ ਘੱਟਣਗੇ। ਇਸ ਸਬ ਸਟੇਸ਼ਨ ਤੋਂ ਮੋਜੂਦਾ ਫੀਡਰ ਹਨ।

220 ਕੇਵੀ ਫਤਿਹਗੜ੍ਹ ਚੂੜੀਆਂ -11 ਕੇਵੀ ਪਿੰਡੀ ਏਪੀ, 220 ਕੇਵੀ ਫਤਿਹਗੜ੍ਹ ਚੂੜੀਆਂ-11 ਕਵੀ ਖਖਰ ਏਪੀ, 220 ਕੇਵੀ ਫਤਿਹਗੜ੍ਹ ਚੂੜੀਆਂ-11 ਕੇਵੀ ਮਾਨਸੈਂਡਵਾਲ, 66 ਕੇਵੀ ਵਡਾਲਾ ਵੀਰਮ-11 ਕੇਵੀ ਭਾਲੋਵਾਲੀ ਯੂਪੀਐਸ, 66 ਕੇਵੀ ਵਡਾਲਾ ਵੀਰਮ-11 ਕੇਵੀ ਖਹਿਰਾ ਏਪੀ, 66 ਕੇਵੀ ਕਾਲਾ ਅਫਗਾਨਾ-11 ਕੇਵੀ ਮੁਰੀਦਕੇ ਏਪੀ ਪਹਿਲਾ ਸਿਸਟਮ ਮੋਜੂਦ ਹੈ।

ਇਸ ਮੌਕੇ ਬਲਾਕ ਪ੍ਰਧਾਨ ਆਪ ਪਾਰਟੀ ਲਵਪ੍ਰੀਤ ਸਿੰਘ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਚੈਅਰਮੈਨ ਬਲਬੀਰ ਸਿੰਘ ਪੰਨੂੰ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ ਵੱਲੋਂ ਲੋਕ ਹਿੱਤ ਲਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕ ਆਪ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ। ਇਸ ਮੌਕੇ ਬਲਦੇਵ ਸਿੰਘ ਸਾਬਕਾ ਸਰਪੰਚ ਵੱਲੋਂ ਪਿੰਡ ਤਰਫੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕੀਤਾ। ਇਸ 66 ਕੇਵੀ ਬਿਜਲੀ ਘਰ ਦੀ ਉਸਾਰੀ ਵਾਸਤੇ ਪਿੰਡ ਠੱਠਾ ਦੀ ਪੰਚਾਇਤ ਵੱਲੋਂ ਸਵੈ ਇੱਛਾ ਨਾਲ ਮੁਫਤ 1.5 ਏਕੜ ਜਮੀਨ ਪੀ.ਐਸ.ਪੀ.ਸੀ.ਐਲ. ਨੂੰ ਦਿੱਤੀ ਗਈ ਹੈ।

ਇਸ ਮੌਕੇ ਗੁਰਦੀਪ ਸਿੰਘ, ਸਤਨਾਮ ਸਿੰਘ, ਬਲਕਾਰ ਸਿੰਘ ਫੌਜੀ, ਕੇਵਲ ਸਿੰਘ ਬਿੱਟੂ, ਐਕਸੀਂਅਨ ਨਰੇਸ਼ ਸ਼ਰਮਾਂ, ਐਕਸੀਂਅਨ ਇੰਜੀਨਅਰ ਪਰਉਪਕਾਰ ਸਿੰਘ, ਐਕਸੀਂਅਨ ਚਰਨ ਕੰਵਲ ਸਿੰਘ ਕਾਹਲੋਂ, ਐੱਸ.ਡੀ.ਓ ਕੁਲਦੀਪ ਸਿੰਘ ਤੇ ਪਰਵੇਸ਼ ਸੋਨੀ ਅਤੇ ਗੁਰਚਰਨ ਸਿੰਘ ਬੰਬ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION