34.1 C
Delhi
Tuesday, May 28, 2024
spot_img
spot_img
spot_img

ਸੁਮੇਧ ਸੈਣੀ ਨੇ ਚੰਡੀਗੜ੍ਹ ਵਾਲੀ ਵਿਵਾਦਿਤ ਕੋਠੀ ਖ਼ਾਲੀ ਕੀਤੀ, ਪੰਚਕੂਲਾ ਸ਼ਿਫ਼ਟ ਹੋਏ ਸਾਬਕਾ ਡੀ.ਜੀ.ਪੀ.

ਯੈੱਸ ਪੰਜਾਬ
ਚੰਡੀਗੜ੍ਹ, 6 ਨਵੰਬਰ, 2022:
ਪੰਜਾਬ ਦੇ ਸਾਬਕਾ ਵਿਵਾਦਿਤ ਡੀ.ਜੀ.ਪੀ. ਸੁਮੇਧ ਸੈਣੀ ਨੇ ਸੈਕਟਰ 20, ਚੰਡੀਗੜ੍ਹ ਸਥਿਤ ਉਹ ਕੋਠੀ ਛੱਡ ਦਿੱਤੀ ਹੈ, ਜਿਸ ਵਿੱਚ ਉਹ ਲੰਬੇ ਸਮੇਂ ਤੋਂ ਪਰਿਵਾਰ ਸਮੇਤ ਰਹਿ ਰਹੇ ਸਨ।

ਸੂਤਰਾਂ ਅਨੁਸਾਰ ਸੈਣੀ ਹੁਣ ਪੰਚਕੂਲਾ ਸ਼ਿਫ਼ਟ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਸੈਣੀ ਸੈਕਟਰ 20 ਦੀ ਕੋਠੀ ਨੰਬਰ 3048 ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਸਨ ਅਤੇ ਨਾ ਕੇਵਲ ਇਸੇ ਕੋਠੀ ਵਿਖ਼ੇ ਹੀ ਉਨ੍ਹਾਂ ਦੇ ਖ਼ਿਲਾਫ਼ ਸੰਮਨ ਭੇਜੇ ਜਾਂਦੇ ਰਹੇ ਜਾਂ ਫ਼ਿਰ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਜਾਂਦੀ ਰਹੀ ਸਗੋਂ ਇਸ ਕੋਠੀ ਦੀ ਮਲਕੀਅਤ ਜਾਂ ਕਿਰਾਏਦਾਰੀ ਦਾ ਮਾਮਲਾ ਵੀ ਵਿਵਾਦ ਵਿੱਚ ਰਿਹਾ।

ਵਿਜੀਲੈਂਸ ਨੇ 2021 ਦੇ ਇਕ ਮਾਮਲੇ ਦੌਰਾਨ ਇਹ ਦੋਸ਼ ਲਗਾਇਆ ਸੀ ਕਿ ਸੈਣੀ ਨੇ ਆਪਣੇ ਆਮਦਨ ਦੇ ਸਾਧਨਾਂ ਤੋਂ ਬਾਹਰ ਜਾਂਦਿਆਂ ਇਹ ਕੋਠੀ ਗ਼ਲਤ ਤਰੀਕੇ ਨਾਲ ਕਮਾਈ ਗਈ ਦੌਲਤ ਨਾਲ ਲਈ ਗਈ ਸੀ ਅਤੇ ਇਸ ਦੀ ਕੋਈ ਰਜਿਸਟਰੀ ਵੀ ਨਹੀਂ ਕਰਵਾਈ ਗਈ ਸੀ। ਇਹ ਵੀ ਕਿਹਾ ਗਿਆ ਸੀ ਕਿ ਸੈਣੀ ਆਪਣੀ ਇਸ ਕਥਿਤ ‘ਮਲਕੀਤੀ’ ਕੋਠੀ ਨੂੰ ਕਿਰਾਏ ਦੀ ਦਿਖ਼ਾ ਕੇ ਰਹਿ ਰਹੇ ਹਨ।

ਅਦਾਲਤ ਨੇ ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਇਹ ਕੋਠੀ ਅਟੈਚ ਕਰਨ ਦੇ ਫ਼ੈਸਲੇ ਤਹਿਤ ਇਹ ਕਿਹਾ ਸੀ ਕਿ ਸੈਣੀ ਇਸ 2 ਕਨਾਲ ਦੀ ਕੋਠੀ ਦਾ ਢਾਈ ਲੱਖ ਰੁਪਏ ਮਹੀਨਾ ਕਿਰਾਏ ਵਜੋਂ ਜ਼ਿਲ੍ਹਾ ਕੁਲੈਕਟਰ ਕੋਲ ਜਮ੍ਹਾਂ ਕਰਵਾਉਣਗੇ। ਵਿਜੀਲੈਂਸ ਦਾ ਇਹ ਵੀ ਦੋਸ਼ ਸੀ ਕਿ ਜਸਪਾਲ ਸਿੰਘ ਨਾਂਅ ਦੇ ਇਸ ਵਿਅਕਤੀ ਵੱਲੋਂ ਖ਼ਰੀਦੀ ਇਹ ਕੋਠੀ ਦਰਅਸਲ ਸੈਣੀ ਲਈ ਹੀ ‘ਬੇਨਾਮੀ’ ਤੌਰ ’ਤੇ ਖ਼ਰੀਦੀ ਗਈ ਸੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION