28.1 C
Delhi
Thursday, May 9, 2024
spot_img
spot_img

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਨਵੀਂ ਚੁਣੀ ਗਈ ਟੀਮ ਦੀ ਹੋਈ ਪਲੇਠੀ ਇਕੱਤਰਤਾ, ਤ੍ਰੈਭਾਸ਼ੀ ਕਵੀ ਦਰਬਾਰ ਦਾ ਵੀ ਕੀਤਾ ਆਯੋਜਨ

First Meeting of newly elected team of Punjabi Lekhak Sabha Chandigarh held

ਯੈੱਸ ਪੰਜਾਬ
ਚੰਡੀਗੜ੍ਹ, 15 ਜਨਵਰੀ, 2023:
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਨਵੇਂ ਚੁਣੇ ਅਹੁਦੇਦਾਰਾਂ ਕਾਰਜਕਰਨੀ ਮੈਂਬਰਾਂ ਦੀ ਪਲੇਠੀ ਇੱਕਤਰਤਾ ਅੱਜ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਪ੍ਰਧਾਨ ਬਲਕਾਰ ਸਿੱਧੂ, ਸਿਰੀਰਾਮ ਅਰਸ਼, ਪਿੰ੍ਰਸੀਪਲ ਗੁਰਦੇਵ ਕੌਰ ਪਾਲ ਅਤੇ ਰਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਏ ਸਹਿਤਕਾਰਾਂ ਨੂੰ ਜੀ ਆਇਆਂ ਆਖਿਆ। ਸਭਾ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਸਭਾ ਦੇ ਸਲਾਹਕਾਰ ਬੋਰਡ ਦੇ ਮੈਂਬਰਾਂ, ਵਿਸ਼ੇਸ਼ ਨਿਮੰਤਿ੍ਰਤ ਮੈਂਬਰਾਂ ਅਤੇ ਸਰਪ੍ਰਸਤ ਸਮੂਹ ਮੈਂਬਰਾਂ ਨੂੰ ਫੁੱਲਾਂ ਦੇ ਹਾਰ ਦੇ ਕੇ ਜੀ ਆਇਆ ਆਖਿਆ। ਇਸ ਤੋਂ ਬਾਅਦ ਸਭਾ ਦਾ ਪੰਜਾਬੀ, ਹਿੰਦੀ ਅਤੇ ਉਰਦੂ ਦਾ ਤ੍ਰੈਭਾਸ਼ੀ ਕਵੀ ਦਰਬਾਰ ਹੋਇਆ, ਜਿਸ ਦਾ ਮੰਚ ਸੰਚਾਲਨ ਪਾਲ ਅਜਨਬੀ ਨੇ ਬਾਖੂਬੀ ਕੀਤਾ।

ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨ੍ਹਿਆ। ਜਿਹੜੇ ਸਹਿਤਕਾਰ ਇਸ ਸਭਾ ਵਿਚ ਹਾਜ਼ਰ ਰਹੇ ਉਨ੍ਹਾਂ ਵਿੱਚ ਹਰਮਿੰਦਰ ਕਾਲੜਾ, ਭੁਪਿੰਦਰ ਸਿੰਘ ਮਲਿਕ, ਪਾਲ ਅਜਨਵੀ, ਅਭਿਸ਼ੇਕ, ਰਜਿੰਦਰ ਸਿੰਘ ਤੋਖੀ, ਨਵਨੀਤ ਕੌਰ ਮਠਾੜੂ, ਮਨਜੀਤ ਕੌਰ ਮੀਤ, ਸੁਖਵਿੰਦਰ ਸਿੰਘ ਧੀਰ, ਸਾਗੁਨ ਧੀਮਾਨ, ਮੁਕੇਸ਼, ਸੁਰਿੰਦਰ ਬਾਂਸਲ, ਡੇਸੀ ਬੇਦੀ, ਡਾ. ਅਨੀਸ ਗਰਗ, ਗੁਰਦੇਵ ਕੌਰ, ਏ ਐਸ ਪੋਲ, ਪ੍ਰੇਮ ਵਿਜ, ਜਸਵੀਰ ਢਿੱਲੋਂ ਡਾਬਰ, ਸੋਹਨ ਸਿੰਘ ਸੋਹਨ, ਸਿਰੀਰਾਮ ਅਰਸ਼, ਬਲਕਾਰ ਸਿੱਧੂ, ਡਾ.ਗੁਰਮੇਲ ਸਿੰਘ, ਲਾਭ ਸਿੰਘ ਲਹਿਲੀ, ਬਲਵਿੰਦਰ ਸਿੰਘ ਢਿੱਲੋਂ, ਮਲਕੀਤ ਸਿੰਘ ਨਾਗਰਾ, ਮਲਕੀਅਤ ਬਸਰਾ, ਊਸ਼ਾ ਕੰਵਰ, ਸੂਫੀ ਰਾਣਾ ਬੁਲਪੁਰੀ, ਐਮ ਐਸ ਰੰਧਾਵਾ, ਸੁਰਿੰਦਰ ਗਿੱਲ, ਗੁਰਦੀਪ ਗੁਲ, ਦਰਸ਼ਨ ਤਿ੍ਰਊਣਾ, ਹਰਬੰਸ ਸੋਢੀ, ਗੁਰਨਾਮ ਕੰਵਰ, ਗੁਰਮੀਤ ਮਿਤਵਾ, ਐਮ.ਐਲ.ਅਰੋੜਾ, ਗੁਰਮੀਤ ਸਿੰਘ, ਪਰਮਿੰਦਰ ਸਿੰਘ, ਅਰਮਾਨ ਦੀਪ ਸਿੰਘ, ਬਲਵਿੰਦਰ ਸਿੰਘ ਜੰਮੂ, ਗੁਰਜੰਟ ਸਿੰਘ, ਮਨਮੋਹਨ ਸਿੰਘ ਕਲਸੀ, ਦਿਲਬਾਰਾ ਸਿੰਘ, ਸ਼ਾਇਰ ਭੱਟੀ, ਡਾ. ਮਨਮੀਤ ਸਿੰਘ ਬੱਲ, ਸਰਦਾਰਾ ਸਿੰਘ ਚੀਮਾ, ਕੇ ਕੇ ਸਾਰਦਾ, ਪਿਆਰਾ ਸਿੰਘ ਰਾਹੀ, ਰਵਿੰਦਰ ਕੌਰ, ਡਾ.ਗੁਰਦੇਵ ਸਿੰਘ ਗਿੱਲ, ਇੰਦਰਜੀਤ ਸਿੰਘ ਯੂ ਐਸ ਏ, ਗੁਨੀਤ ਪਾਲ, ਕੰਚਨ ਭੱਲਾ, ਧਿਆਨ ਸਿੰਘ ਕਾਹਲੋ, ਰਜਿੰਦਰ ਕੌਰ, ਅਜੈਬ ਔਜਲਾ, ਭਰਭੂਰ ਸਿੰਘ, ਹਰਦੀਪ ਸਿੰਘ, ਸੁਰਿੰਦਰ ਰਾਣੀ ਆਦਿ ਹਾਜ਼ਰ ਸਨ। ਆਖਿਰ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ.ਅਵਤਾਰ ਸਿੰਘ ਪਤੰਗ ਜੀ ਨੇ ਸਭਨਾਂ ਦਾ ਧੰਨਵਾਦ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION