27.1 C
Delhi
Sunday, May 5, 2024
spot_img
spot_img

ਦੇਸ਼ ਭਗਤ ਯਾਦਗਾਰ ਕਮੇਟੀ ਨੇ ਲਏ ਅਹਿਮ ਫੈਸਲੇ, ਨਵੇਂ ਮੈਂਬਰ ਲਏ ਅਤੇ ਵੱਖ-ਵੱਖ ਕਮੇਟੀਆਂ ਦਾ ਕੀਤਾ ਪੁਨਰ-ਗਠਨ

Desh Bhagat Yadgaar Committee takes important decisions; New Members inducted, panels reorganized

ਯੈੱਸ ਪੰਜਾਬ
ਜਲੰਧਰ, 28 ਜਨਵਰੀ, 2023 –
ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਦੇ ਆਗਾਜ਼ ਮੌਕੇ ਸਮੂਹ ਮੈਂਬਰਾਂ ਨੇ ਖੜ੍ਹੇ ਹੋ ਕੇ ਲੋਕ ਸਰੋਕਾਰਾਂ, ਲੋਕ ਸਾਹਿਤ ਅਤੇ ਲੋਕ ਸੰਗਰਾਮਾਂ ਨਾਲ ਜੁੜੀਆਂ ਰਹੀਆਂ ਸਖ਼ਸ਼ੀਅਤਾਂ ਕਵੀ ਅਨਿਲ ਆਦਮ, ਗੁਰਦੇਵ ਸਿੰਘ ਜੰਡਿਆਲਾ, ਡਾ. ਦਰਸ਼ਨ ਸਿੰਘ ਹਾਂਡਾ ਸ਼ਾਹਬਾਦ, ਡਾ. ਹਰਸ਼ਰਨ ਸਿੰਘ ਏਕਲਗੱਡਾ ਅਤੇ ਜੀਰਾ ਸ਼ਰਾਬ ਫੈਕਟਰੀ ਦੇ ਘੋਲ ਦੌਰਾਨ ਸ਼ਹਾਦਤ ਪਾ ਗਏ ਰਾਜਬੀਰ ਸਿੰਘ ਮਨਸੂਰ ਕਲਾਂ, ਬੂਟਾ ਸਿੰਘ ਲਹਿਰਾ ਬੇਟ ਨੂੰ ਸੰਗਰਾਮੀ ਸ਼ਰਧਾਂਜ਼ਲੀ ਭੇਂਟ ਕੀਤੀ ਗਈ।

ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਪਿਛਲੀ ਜਨਰਲ ਬਾਡੀ ਮੀਟਿੰਗ ਦੀ ਕਾਰਵਾਈ ਪੜ੍ਹਕੇ ਸੁਣਾਈ, ਜਿਸਨੂੰ ਰਾਵਾਂ, ਸੁਝਾਵਾਂ ਸਹਿਤ ਪਾਸ ਕੀਤਾ ਗਿਆ।

ਬੀਤੇ ਅਰਸੇ ’ਚ ਵਿਛੜੇ ਕਮੇਟੀ ਮੈਂਬਰਾਂ ਦੀ ਥਾਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਤੇਜਿੰਦਰ ਵਿਰਲੀ, ਡਾ. ਸੈਲੇਸ਼, ਸੁਖਵਿੰਦਰ ਸਿੰਘ ਸੇਖੋਂ ਅਤੇ ਐਡਵੋਕੇਟ ਰਾਜਿੰਦਰ ਮੰਡ ਨੂੰ ਕਮੇਟੀ ’ਚ ਮੈਂਬਰ ਲਿਆ ਗਿਆ।

ਦੇਸ਼ ਭਗਤ ਯਾਦਗਾਰ ਹਾਲ ਦੀਆਂ ਨਿਰੰਤਰ ਸਰਗਰਮੀਆਂ, ਮਿਊਜ਼ੀਅਮ, ਲਾਇਬ੍ਰੇਰੀ, ਹਿਸਾਬ-ਕਿਤਾਬ ਅਤੇ ਸਾਂਭ-ਸੰਭਾਲ ਆਦਿ ਦੇ ਕਾਰਜ਼ ਯਕੀਨੀ ਬਣਾਉਣ ਲਈ ਤਿੰਨ ਸਾਲਾਂ ਬਾਅਦ ਚਲੀ ਆਉਂਦੀ ਵਿਧੀ ਮੁਤਾਬਕ ਕਮੇਟੀਆਂ ਦਾ ਪੁਨਰ ਗਠਨ ਕੀਤਾ ਗਿਆ।

ਇਹਨਾਂ ਕਮੇਟੀਆਂ ਦੇ ਕਨਵੀਨਰਾਂ ਦੀ ਕੀਤੀ ਚੋਣ ’ਚ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਲਾਇਬ੍ਰੇਰੀ ਤੇ ਉਸ ਨਾਲ ਜੁੜਵੇਂ ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ (ਸੈਮੀਨਾਰ ਹਾਲ) ਦੇ ਕਨਵੀਨਰ ਪ੍ਰੋ. ਗੋਪਾਲ ਸਿੰਘ ਬੁੱਟਰ, ਆਡਿਟ ਕਮੇਟੀ ਅਤੇ ਦੇਖ-ਰੇਖ ਕਮੇਟੀ ਦੇ ਕਨਵੀਨਰ ਰਣਜੀਤ ਸਿੰਘ ਔਲਖ ਨੂੰ ਚੁਣਿਆਂ ਗਿਆ।

ਵੱਖ-ਵੱਖ ਮੁਲਕਾਂ ਵਿੱਚ ਪਹਿਲਾਂ ਵੀ ਦੇਸ਼ ਭਗਤ ਯਾਦਾਗਰ ਕਮੇਟੀ ਦੇ ਪ੍ਰਤੀਨਿੱਧ ਵਜੋਂ ਸਮਾਗਮ ’ਚ ਸ਼ਾਮਲ ਹੁੰਦੇ ਇਤਿਹਾਸ, ਸਾਹਿਤ ਅਤੇ ਸਭਿਆਚਾਰਕ ਮਾਮਲਿਆਂ ਨਾਲ ਜੁੜੀਆਂ ਸਰਗਰਮੀਆਂ ਕਰਦੇ ਆ ਰਹੇ ਕਮੇਟੀ ਮੈਂਬਰ ਪ੍ਰੋ. ਵਰਿਆਮ ਸਿੰਘ ਸੰਧੂ ਨੂੰ ਵਿਸ਼ੇਸ਼ ਬੁਲਾਰੇ ਵਜੋਂ ਵੀ ਸੇਵਾਵਾਂ ਦੀ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਦਾ ਫੈਸਲਾ ਕੀਤਾ ਗਿਆ।

ਮੀਟਿੰਗ ’ਚ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ ਦੀ ਛੱਤ ਦੀ ਮੁਰੰਮਤ ਉਪਰ ਆਉਣ ਵਾਲੇ ਵੱਡੇ ਖਰਚੇ ਲਈ ਦੇਸ਼-ਬਦੇਸ਼ ਵਸਦੇ ਗ਼ਦਰੀ ਬਾਬਿਆਂ ਦੇ ਵਾਰਸਾਂ ਨੂੰ ਵਿਸ਼ੇਸ਼ ਸਹਾਇਤਾ ਕਰਨ ਲਈ ਵੀ ਅਪੀਲ ਕੀਤੀ ਗਈ। ਇਸ ਸਬੰਧੀ ਸਮੂਹ ਕਮੇਟੀ ਮੈਂਬਰ ਵੀ ਵਿਸ਼ੇਸ਼ ਉੱਦਮ ਜੁਟਾਉਣਗੇ ਅਤੇ ਸਮੂਹ ਜਥੇਬੰਦੀਆਂ ਨੂੰ ਵੀ ਸਹਾਇਤਾ ਕਰਨ ਲਈ ਵਿਸ਼ੇਸ਼ ਅਪੀਲ ਜਾਰੀ ਕੀਤੀ ਜਾਏਗੀ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION