36.1 C
Delhi
Friday, May 10, 2024
spot_img
spot_img

ਹਾਈ ਕੋਰਟ ਨੇ DSGMC ਦੇ ਖਾਤਿਆਂ ਦੀ CAG ਆਡਿਟ ਲਈ ਪਟੀਸ਼ਨ ਕੀਤੀ ਖਾਰਜ; ਉਲਟਾ ਪਟੀਸ਼ਨਰ ਭੁਪਿੰਦਰ ਸਿੰਘ ਦੀ ਆਮਦਨ ਦੇ ਸਰੋਤ ਤਲਬ

Delhi HC rejects petition for CAG audit of DSGMC accounts

ਯੈੱਸ ਪੰਜਾਬ
ਨਵੀਂ ਦਿੱਲੀ, 21 ਫਰਵਰੀ, 2023:
ਦਿੱਲੀ ਦੀ ਸਿੱਖ ਸਿਆਸਤ ਵਿਚ ਸਰਨਾ ਭਰਾਵਾਂ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਦਿੱਲੀ ਹਾਈ ਕੋਰਟ ਨੇ ਨਾ ਸਿਰਫ ਉਹਨਾਂ ਦੀ ਪਾਰਟੀ ਦੀ ਆਗੂ ਤੇ ਪੀ ਆਰ ਓ ਭੁਪਿੰਦਰ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਆਡਿਟ ਕਰਨ ਸਬੰਧੀ ਪਟੀਸ਼ਨ ਖਾਰਜ ਕਰ ਦਿੱਤੀ ਬਲਕਿ ਉਲਟਾ ਅਦਾਲਤ ਨੇ ਪਟੀਸ਼ਨ ਤੋਂ ਉਸਦੇ ਬੈਂਕ ਖਾਤਿਆਂ ਸਮੇਤ ਉਸਦੀ ਆਮਦਨ ਦੇ ਸਰੋਤਾਂ ਦਾ ਵੇਰਵਾ ਤਲਬ ਕਰ ਲਿਆ।

ਇਸ ਬਾਰੇ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਅਤਿ ਨਜ਼ਦੀਕੀਆਂ ਵਿਚੋਂ ਮੰਨੇ ਜਾਂਦੇ ਸਰਦਾਰ ਭੁਪਿੰਦਰ ਸਿੰਘ ਨੇ 2018 ਵਿਚ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਸਾਇਟੀ ਨੂੰ ਸਰਕਾਰੀ ਅਦਾਰੇ ਕਰਾਰ ਦਿੰਦਿਆਂ ਇਹਨਾਂ ਦੇ ਖਾਤਿਆਂ ਦੀ ਆਡਿਟ ਕੰਪਟਰੋਲਰ ਅਤੇ ਆਡਿਟ ਜਨਰਲ (ਕੈਗ) ਤੋਂ ਕਰਵਾਉਣ ਦੀ ਮੰਗ ਕੀਤੀ ਸੀ।

ਉਹਨਾਂ ਦੱਸਿਆ ਕਿ ਹਾਈ ਕੋਰਟ ਦੇ ਮਾਣਯੋਗ ਜੱਜ ਜਸਟਿਸ ਮਨਮੋਹਨ ਸਿੰਘ ਅਤੇ ਜਸਟਿਸ ਸੌਰਵ ਬੈਨਰਜੀ ਦੀ ਦੋ ਮੈਂਬਰੀ ਬੈਂਚ ਨੇ ਇਹ ਪਟੀਸ਼ਨ ਖਾਰਜ ਕਰਦਿਆਂ ਇਸਨੂੰ ਨਿੱਜੀ ਮੁਫਾਦਾਂ ਤੋਂ ਪ੍ਰੇਰਿਤ ਕਰਾਰ ਦੱਸਿਆ ਤੇ ਉਲਟ ਪਟੀਸ਼ਨਰ ਸਰਦਾਰ ਭੁਪਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਬੈਂਕ ਖਾਤਿਆਂ ਸਮੇਤ ਆਪਣੀ ਆਮਦਨ ਦੇ ਸਰੋਤ ਦੇ ਵਸੀਲਿਆਂ ਤੋਂ ਅਦਾਲਤ ਨੂੰ ਜਾਣੂ ਕਰਵਾਉਣ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸਰਨਾ ਸਰਨਾ ਭਰਾਵਾਂ ਦੀ ਪਾਰਟੀ ਵੱਲੋਂ ਪੰਥ ਦੀ ਸਿਰਮੌਰ ਜਥੇਬੰਦੀ ਦਿੱਲੀ ਗੁਰਦੁਆਰਾ ਕਮੇਟੀ ਨੂੰ ਸਰਕਾਰੀ ਸੰਸਥਾ ਕਰਾਰ ਦੇਣ ਦਾ ਯਤਨ ਮੂਧੇ ਮੂੰਹ ਡਿੱਗਾ ਹੈ। ਉਹਨਾਂ ਕਿਹਾ ਕਿ ਇਹ ਸੰਸਥਾ ਦੇਸ਼ ਦੀ ਪਾਰਲੀਮੈਂਟ ਵੱਲੋਂ ਪਾਸ ਐਕਟ ਤਹਿਤ ਸਥਾਪਿਤ ਸੰਸਥਾ ਹੈ ਜਿਸਦੇ ਐਕਟ ਦੀ ਧਾਰਾ 32 ਵਿਚ ਇਹ ਵਿਵਸਥਾ ਦਰਜ ਹੈ ਕਿ ਜੇਕਰ ਕੋਈ ਬੇਨਿਯਮੀ ਹੁੰਦੀ ਹੈ ਤਾਂ ਫਿਰ ਉਸ ਨਾਲ ਕਿਵੇਂ ਨਜਿੱਠਿਆ ਜਾਣਾ ਹੈ। ਉਹਨਾਂ ਕਿਹਾ ਕਿ ਇਹ ਬਹੁਤਹੀ ਸ਼ਰਮ ਵਾਲੀ ਗੱਲ ਹੈ ਕਿਸਰਨਾ ਭਰਾ ਪੰਥ ਦੀ ਸੰਸਥਾ ਨੂੰ ਸਰਕਾਰੀ ਕਰਾਰ ਦੇਣ ਦਾ ਯਤਨ ਕਰ ਰਹੇ ਸਨ ਜੋ ਮੂਧੇ ਮੂੰਹ ਡਿੱਗਾ ਹੈ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪਣੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਦੀ ਦੌੜ ਵਿਚ ਸਰਨਾ ਭਰਾ ਤੇ ਉਹਨਾਂ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ ਕੇ ਕਿਸੇ ਵੀ ਹੱਦ ਤੱਕ ਹੇਠਾਂ ਡਿੱਗਣ ਨੂੰ ਤਿਆਰ ਹਨ। ਉਹਨਾਂ ਕਿਹਾ ਕਿ ਇਸੇ ਲਈ ਉਹ ਪਿਛਲੇ ਸਮੇਂ ਤੋਂ ਵਾਰ ਵਾਰ ਦੂਸ਼ਣਬਾਜ਼ੀ ਕਰਦੇ ਆ ਰਹੇ ਹਨ। ਪਰਮਜੀਤ ਸਿੰਘਸਰਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ।

ਉਹਨਾਂ ਦੱਸਿਆ ਕਿ ਹਾਈ ਕੋਰਟ ਨੇ ਨਾ ਸਿਰਫ ਪਟੀਸ਼ਨ ਰੱਦ ਕੀਤੀ ਹੈ ਬਲਕਿ ਇਹ ਵੀ ਕਿਹਾ ਹੈ ਕਿ ਇਹ ਪਟੀਸ਼ਨ ਪਟੀਸ਼ਨਰ ਦੇ ਨਿੱਜੀ ਮੁਫਾਦ ਤੋਂ ਪ੍ਰੇਰਿਤ ਹੋ ਸਕਦੀ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਅਸੀਂ ਇਹ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗੇ ਕਿ ਕਾਨੂੰਨ ਮੁਤਾਬਕ ਨਾ ਤਾਂ ਇਹ ਪਟੀਸ਼ਨ ਸਵੀਕਾਰਯੋਗ ਹੈ ਤੇ ਨਾ ਹੀ ਇਸ ਪਟੀਸ਼ਨ ਵਿਚ ਲਾਏ ਦੋਸ਼ਾਂ ਵਿਚ ਕੋਈ ਦਲੀਲ ਹੈ, ਇਸ ਲਈ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।

ਉਹਨਾਂ ਕਿਹਾ ਕਿ ਇਕ ਪਾਸੇ ਤਾਂ ਸਰਨਾ ਭਰਾ ਜਿੰਨੇ ਆਪਣੇ ਆਪ ਨੂੰ ਧਾਰਮਿਕ ਤੌਰ ’ਤੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਉਨਾ ਹੀ ਉਹ ਜਿਹਨਾਂ ਖਿਲਾਫ ਚੋਰੀਆਂ ਦੇ ਦੋਸ਼ ਸੀ, ਉਹਨਾਂ ਨਾਲ ਘਿਓ ਖਿੱਚੜੀ ਹੋਏ ਪਏ ਹਨ। ਉਹਨਾਂ ਦੱਸਿਆ ਕਿ ਹਾਲਾਤ ਇਹ ਬਣੇ ਹਨ ਕਿ ਹਾਈਕੋਰਟ ਨੇ ਪਟੀਸ਼ਨਰ ਭੁਪਿੰਦਰ ਸਿੰਘ ਦੇ ਬੈਂਕ ਖਾਤਿਆਂ ਸਮੇਤ ਉਸਦੀ ਆਮਦਨ ਦੇ ਹੋਰ ਵੇਰਵੇ ਮੰਗ ਲਏ ਹਨ। ਉਹਨਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਭੁਪਿੰਦਰ ਸਿੰਘ ਸਰਨਾ ਭਰਾਵਾਂ ਦਾ ਇਕ ਤਨਖਾਹਦਾਰ ਮੁਲਾਜ਼ਮਹੈ ਤੇ ਸਰਨਾ ਭਰਾ ਉਸਦੀ ਸਿਆਸੀ ਤੌਰ ’ਤੇ ਵਰਤੋਂ ਕਰ ਰਹੇ ਹੋ ਸਕਦੇ ਹਨ ਪਰ ਅਜਿਹਾ ਕਰਨਾ ਵੀ ਮੰਦਭਾਗਾ ਹੈ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਦਾਰ ਮਨਜੀਤ ਸਿੰਘ ਜੀ ਕੇ ਜਿਹਨਾਂ ਖਿਲਾਫ ਐਫ ਆਈ ਆਰਾਂ ਦਰਜ ਹਨ ਤੇ ਅਦਾਲਤਾਂ ਵਿਚ ਕੇਸ ਚਲ ਰਹੇ ਹਨ, ਉਹਨਾਂ ਨਾਲ ਸਰਨਾ ਭਰਾਵਾਂ ਨੇ ਯਾਰੀ ਪੁਗਾਈ ਹੈ ਤੇ ਅਦਾਲਤਾਂ ਵਿਚ ਬਿਆਨ ਦੇਣ ਤੋਂ ਨਾਂਹ ਕਰ ਦਿੱਤੀ ਹੈ ਤੇ ਦੂਜੇ ਪਾਸੇ ਜੋ ਸਹੀ ਕੰਮ ਕਰ ਰਹੇ ਹਨ, ਉਹਨਾਂ ਖਿਲਾਫ ਦੂਸ਼ਣਬਾਜ਼ੀ ਕਰ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION