36.1 C
Delhi
Friday, May 10, 2024
spot_img
spot_img

ਅਮਰੀਕੀ ਕਾਂਗਰਸ ਦੇ ਸੈਨੇਟਰਾਂ ਦਾ ਵਫਦ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੋਇਆ ਨਮਸਤਕ

Delegation of US Congress Senators pays obeisance at Gurdwara Sisganj Sahib in Delhi

ਯੈੱਸ ਪੰਜਾਬ
ਨਵੀਂ ਦਿੱਲੀ, 21 ਫਰਵਰੀ, 2023:
ਅਮਰੀਕੀ ਕਾਂਗਰਸ ਦੇ ਸੈਨੇਟਰਾਂ ਦਾ ਇਕ ਵਫਦ ਅੱਜ ਚਾਰਲਜ਼ ਸ਼ੂਮਰ ਦੀ ਅਗਵਾਈ ਹੇਠ ਇਥੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋਇਆ। ਵਫਦ ਮੈਂਬਰਾਂ ਨੇ ਨਤਮਸਤਕ ਹੋਣ ਬਾਅਦ ਕੁਝ ਸਮਾਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਸੁਣਿਆ ਜਿਸ ਮਗਰੋਂ ਵਫਦ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਨੇ ਸਿਰੋਪਾਓ ਬਖਸ਼ਿਸ਼ ਕਰ ਕੇ ਤੇ ਯਾਦਚਿੰਨ ਭੇਂਟ ਕਰ ਕੇ ਸਨਮਾਨ ਕੀਤਾ।

ਇਸ ਮੌਕੇ ਵਫਦ ਦੇ ਆਗੂ ਚਾਰਲਜ਼ ਸ਼ੂਮਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਅਗਵਾਈ ਹੇਠ ਆਇਆ ਸੈਨੇਟਰਾਂ ਦਾ ਵਫਦ ਹੁਣ ਤੱਕ ਭਾਰਤ ਦੌਰੇ ’ਤੇ ਆਏ ਵਫਦਾਂ ਵਿਚੋਂ ਸਭ ਤੋਂ ਵੱਡਾ ਹੈ। ਉਹਨਾਂ ਕਿਹਾਕਿ ਸਾਨੂੰ ਅੱਜ ਇਸ ਪਵਿੱਤਰ ਅਸਥਾਨ ’ਤੇ ਨਤਮਸਤਕ ਹੋ ਕੇ ਬਹੁਤ ਚੰਗਾ ਲੱਗਾ। ਇਥੇ ਆ ਕੇ ਸਾਨੂੰ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦਾ ਪਤਾ ਲੱਗਾ ਤੇ ਸਿੱਖਾਂ ਦੇ ਅਮੀਰ ਤੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਮਿਲੀ। ਉਹਨਾਂ ਕਿਹਾ ਕਿ ਇਥੇ ਆਕੇ ਸਾਨੂੰ ਭਾਰਤ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਿਆ।

ਉਹਨਾਂ ਕਿਹਾ ਕਿ ਅਮਰੀਕਾ ਵਿਚ ਸਿੱਖ ਕੌਮ ਨਾਲ ਸਾਡੇ ਬਹੁਤ ਨਿੱਘੇ ਰਿਸ਼ਤੇ ਹਨ। ਉਹਨਾਂ ਕਿਹਾ ਕਿ ਅਸੀਂ ਆਪਸੀ ਰਿਸ਼ਤਿਆਂ ਨੂੰ ਬਹੁਤ ਸਤਿਕਾਰ ਤੇ ਆਦਰ ਦਿੰਦੇ ਹਾਂ। ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਵਫਦ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਇਸ ਵਫਦ ਦੀ ਅਗਵਾਈ ਕਰ ਰਹੇ ਚਾਰਲਜ਼ ਸ਼ੂਮਰ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਜਿਹਨਾਂ ਬਾਰੇ ਦੇਸ਼ ਵਿਦੇਸ਼ ਵਿਚ ਕਾਫੀ ਕੁਝ ਪੜ੍ਹਨ ਸੁਣਨ ਨੂੰ ਮਿਲਿਆ ਹੈ।

ਉਹਨਾਂ ਦੱਸਿਆ ਕਿ ਵਫਦ ਨੇ ਇਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ, ਉਥੇ ਹੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਦੇ ਵਫਦਾਂ ਦੇ ਆਉਣ ਨਾਲ ਦੇਸ਼ ਤੇ ਦੁਨੀਆਂ ਵਿਚ ਬੈਠੇ ਸਿੱਖ ਭਾਈਚਾਰੇ ਦੇ ਮੈਂਬਰਾਂ ਦੀ ਹੌਂਸਲਾ ਅਫਜ਼ਾਈ ਹੁੰਦੀ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਅਮਰੀਕਾ ਹੀ ਨਹੀਂ ਬਲਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਰਹਿ ਰਿਹਾ ਹੈ ਤੇ ਉਹਨਾਂ ਮੁਲਕਾਂ ਦੀ ਆਰਥਿਕ ਤਰੱਕੀ ਤੇ ਵਿਕਾਸ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ।

ਉਹਨਾਂ ਕਿਹਾ ਕਿ ਅਜਿਹੇ ਵਫਦਾਂ ਦੇ ਆਉਣ ਨਾਲ ਸਿੱਖਾਂ ਦੀ ਸਥਾਨਕ ਲੋਕਾਂ ਨਾਲ ਸਾਂਝ ਹੋਰ ਮਜ਼ਬੂਤ ਹੁੰਦੀ ਹੈ ਤੇ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION