31.1 C
Delhi
Sunday, May 5, 2024
spot_img
spot_img

ਨਵੀਂਆਂ ਮੰਜ਼ਿਲਾਂ ਸਰ ਕਰ ਰਿਹਾ ਹੈ, ਦੇਹਰੀਵਾਲ ਦਾ ਵੇਟ ਲਿਫਟਿੰਗ ਸੈਂਟਰ – ਜਗਰੂਪ ਸਿੰਘ ਜਰਖੜ

ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਵਿਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਦਾ ਜ਼ਿਲ੍ਹਾ ਹੈ, ਪਰ ਖੇਡਾਂ ਦੇ ਖੇਤਰ ਵਿਚ ਹੁਸ਼ਿਆਰਪੁਰ ਨੇ ਉੱਨੀ ਤਰੱਕੀ ਨਹੀਂ ਕੀਤੀ ,ਜਿੰਨੀ ਕਰਨੀ ਚਾਹੀਦੀ ਸੀ । ਪਰ ਫੇਰ ਵੀ ਹੁਸ਼ਿਆਰਪੁਰ ਨੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਉਪਲੱਬਧੀਆਂ ਖੱਟੀਆਂ ਹਨ । ਫੁੱਟਬਾਲ ਦੇ ਖੇਤਰ ਵਿੱਚ ਹੁਸ਼ਿਆਰਪੁਰ ਦਾ ਵਿਲੱਖਣ ਸਥਾਨ ਹੈ। ਪੰਜਾਬ ਦੀ ਫੁੱਟਬਾਲ ਵਿੱਚ ਸਭ ਤੋਂ ਮੋਹਰੀ ਜ਼ਿਲ੍ਹਾ ਹੁਸ਼ਿਆਰਪੁਰ ਹੈ।

ਇਸ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਅਤੇ ਕੌਮੀ ਪੱਧਰ ਤੇ ਨਾਮੀ ਵੇਟ ਲਿਫਟਰ ਵੀ ਪੈਦਾ ਹੋਏ ਹਨ , ਜਿਨ੍ਹਾਂ ਵਿਚ ਹਰਦੀਪ ਸਿੰਘ ਸੈਣੀ ਜਿਸ ਨੇ ਰੇਲਵੇ ਵਿਭਾਗ ਵਿੱਚ ਵੇਟਲਿਫਟਿੰਗ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਉਹ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੀ ਪਿੰਡ ਬੀਰਮਪੁਰ ਤੋਂ ਹਨ । ਉਨ੍ਹਾਂ ਦੀ ਪਤਨੀ ਸ਼ਰਨਜੀਤ ਕੌਰ ਜੋ ਸਰਕਾਰੀ ਕਾਲਜ ਢੁੱਡੀਕੇ ਤੋਂ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ ਹਨ ਉਹ ਵੀ 1982 ਏਸ਼ੀਅਨ ਖੇਡਾਂ ਦੀ ਪਹਿਲੀ ਹਾਕੀ ਗੋਲਡ ਮੈਡਲਿਸਟ ਖਿਡਾਰਨ ਹੈ ।

ਇਸ ਤੋਂ ਇਲਾਵਾ ਹੁਸ਼ਿਆਰਪੁਰ ਦੀ ਅੰਤਰਰਾਸ਼ਟਰੀ ਖਿਡਾਰਨ ਸਰੋਜ ਬਾਲਾ ਨੇ ਹਾਕੀ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਹੈ । ਹਰਦੀਪ ਸਿੰਘ ਸੈਣੀ ਭਾਜੀ ਨੇ ਆਪਣੇ ਪੁਰਾਣੇ ਸਾਥੀ ਅਵਤਾਰ ਸਿੰਘ ਤਾਰੀ, ਪ੍ਰਧਾਨ ਜ਼ਿਲ੍ਹਾ ਵੇਟ ਲਿਫਟਿੰਗ ਐਸੋਸੀਏਸ਼ਨ ਹੁਸ਼ਿਆਰਪੁਰ ਨਾਲ ਮਿਲਕੇ ਆਪਣੇ ਉਪਰਾਲਿਆਂ ਦੇ ਨਾਲ ਅਤੇ ਆਪਣੇ ਹੋਰ ਸਾਥੀਆਂ ਨੂੰ ਜੋੜ ਕੇ ਆਪਣੇ ਪਿੰਡ ਬੀਰਮਪੁਰ ਦੇ ਲਾਗਲੇ ਪਿੰਡ ਦੇਹਰੀਵਾਲ ਵਿਖੇ ਇਕ ਵੇਟ ਲਿਫਟਿੰਗ ਸੈਂਟਰ ਖੋਲ੍ਹਿਆ ਹੈ । ਜਿਸ ਨੂੰ ਪਿੰਡ ਦੀ ਪੰਚਾਇਤ ਅਤੇ ਇਲਾਕੇ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਮੈਨੂੰ ਪਿਛਲੇ ਦਿਨੀਂ ਦੇਹਰੀਵਾਲ ਦੇ ਵੇਟ ਲਿਫਟਿੰਗ ਸੈਂਟਰ ਵਿੱਚ ਸਬੱਬ ਨਾਲ ਜਾਣ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਤਿੰਨੇ ਮੈਂ ਤੇ ਹਰਦੀਪ ਭਾਜੀ ਅਤੇ ਇੰਗਲੈਂਡ ਵਾਲੇ ਗਰਚਾ ਸਾਹਿਬ ਨੇ ਉਸ ਦਿਨ ਹਾਕੀ ਓਲੰਪੀਅਨ ਵਰਿੰਦਰ ਸਿੰਘ ਦੀ ਅੰਤਿਮ ਅਰਦਾਸ ਤੇ ਪਿੰਡ ਧੰਨੋਵਾਲੀ ਜ਼ਿਲ੍ਹਾ ਜਲੰਧਰ ਵਿਖੇ ਜਾਣਾ ਸੀ , ਉਸ ਤੋਂ ਬਾਅਦ ਅੱਗੇ ਪਿੰਡ ਦੇਹਰੀਵਾਲ ਨੂੰ ਚਾਲੇ ਪਾ ਦਿੱਤੇ।

ਪਿੰਡ ਦੇਹਰੀਵਾਲ ਵਿਖੇ ਉਥੋਂ ਦੇ ਪੰਤਵੰਤਿਆਂ ਅਤੇ ਟ੍ਰੇਨੀ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ । ਉਨ੍ਹਾਂ ਦੀ ਖੇਡਾਂ ਪ੍ਰਤੀ ਖਾਸ ਕਰਕੇ ਵੇਟਲਿਫਟਿੰਗ ਪ੍ਰਤੀ ਲਗਨ, ਸਮਰਪਿਤ ਭਾਵਨਾ, ਇਮਾਨਦਾਰੀ ਅਤੇ ਸੁਹਿਰਦਤਾ ਦੇਖ ਕੇ ਲੱਗਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਹਰੀਵਾਲ ਦੇ ਵੇਟ ਲਿਫਟਿੰਗ ਸੈਂਟਰ ਵਿੱਚੋਂ ਓਲੰਪੀਅਨ ,ਅੰਤਰਰਾਸ਼ਟਰੀ ਪੱਧਰ , ਅਤੇ ਕੌਮੀ ਪੱਧਰ ਵੇਟਲਿਫਟਰ ਪੈਦਾ ਹੋਣਗੇ, ਜੋ ਪੰਜਾਬ ਅਤੇ ਦੇਸ਼ ਦਾ ਨਾਮ ਦੁਨੀਆਂ ਦੇ ਵਿੱਚ ਰੋਸ਼ਨ ਕਰਨਗੇ , ਕਿਉਂਕਿ ਟ੍ਰੇਨੀ ਬੱਚਿਆਂ ਦਾ ਖੇਡ ਹੁਨਰ ਮੂੰਹੋਂ ਬੋਲਦਾ ਸੀ ।

ਦੇਹਰੀਵਾਲ ਵੇਟ ਲਿਫਟਿੰਗ ਸੈਂਟਰ ਵਿੱਚ 50 ਦੇ ਕਰੀਬ ਸਬ ਜੂਨੀਅਰ ਅਤੇ ਜੂਨੀਅਰ ਬੱਚੇ ਟਰੇਨਿੰਗ ਲੈ ਰਹੇ ਹਨ। ਬੱਚਿਆਂ ਵਿੱਚ ਸਿੱਖਣ ਅਤੇ ਅੱਗੇ ਵਧਣ ਦੀ ਭਾਵਨਾ ਬਹੁਤ ਜ਼ਿਆਦਾ ਹੈ । ਉਨ੍ਹਾਂ ਦੀ ਸਖ਼ਤ ਮਿਹਨਤ ਦੀ ਕਵਾਇਦ ਨੂੰ ਵੇਖਦਿਆਂ ਮੈਨੂੰ ਪੰਕਤੀਆਂ ਯਾਦ ਆ ਰਹੀਆਂ ਸਨ ਕਿ ” ਹਾਸ਼ਮ ਫਤਹਿ ਨਸੀਬ ਉਨ੍ਹਾਂ ਨੂੰ ,ਜਿੰਨਾ ਹਿੰਮਤ ਯਾਰ ਬਣਾਈ”। ਬੱਸ ਗੁਰੂ ਹਮੇਸ਼ਾਂ ਭਲੀ ਕਰੇ ।

ਪਿੰਡ ਦੇਹਰੀਵਾਲ ਵੇਟਲਿਫਟਿੰਗ ਸੈਂਟਰ ਦੇ ਇਨ੍ਹਾਂ ਟ੍ਰੇਨੀ ਬੱਚਿਆਂ ਨੂੰ ਕੋਚ ਬਲਜਿੰਦਰ ਸਿੰਘ ਸਵੇਰੇ ਸ਼ਾਮ ਕੋਚਿੰਗ ਦਿੰਦੇ ਹਨ । ਬੱਚਿਆਂ ਨੂੰ ਆਧੁਨਿਕ ਕਿਸਮ ਦਾ ਵੇਟਲਿਫਟਿੰਗ ਦਾ ਸਾਮਾਨ ਪ੍ਰਬੰਧਕਾਂ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ ।

ਇਸ ਮੌਕੇ ਮੇਰੇ ਨਾਲ ਇੰਗਲੈਂਡ ਤੋਂ ਆਏ ਸਰਦਾਰ ਅਜਾਇਬ ਸਿੰਘ ਗਰਚਾ ਅਕਾਲ ਚੈਨਲ ਵਾਲਿਆਂ ਨੇ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਦੇ ਨਾਲ ਆਪਣੀ ਜ਼ਿੰਦਗੀ ਦੇ ਆਪਣੇ ਖੇਡ ਤਜਰਬੇ ਸਾਂਝੇ ਕੀਤੇ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇਸ ਤੋਂ ਇਲਾਵਾ ਕੌਮੀ ਵੇਟਲਿਫ਼ਟਰ ਹਰਦੀਪ ਸਿੰਘ ਸੈਣੀ ਨੇ ਆਏ ਮਹਿਮਾਨਾਂ ਨੂੰ ,ਖਿਡਾਰੀਆਂ ਅਤੇ ਬੱਚਿਆਂ ਨੂੰ ਜੀ ਆਇਆਂ ਆਖਿਆ ।

ਇਸ ਮੌਕੇ ਅਵਤਾਰ ਸਿੰਘ ਤਾਰੀ ਪ੍ਰਧਾਨ ਜ਼ਿਲ੍ਹਾ ਵੇਟਲਿਫਟਿੰਗ ਐਸੋਸੀਏਸ਼ਨ ਹੁਸ਼ਿਆਰਪੁਰ ਹੈੱਡਮਾਸਟਰ ਜਤਿੰਦਰਪਾਲ ਸਿੰਘ ,ਸਰਪੰਚ ਹਰਦਿਆਲ ਸਿੰਘ, ਡਾ ਦਵਿੰਦਰ ਪਾਲ ਸਿੰਘ , ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਵੀ ਆਪਣੇ ਵਡਮੁੱਲੇ ਵਿਚਾਰ ਰੱਖੇ ਅਤੇ ਆਪਣੇ ਤਜਰਬਿਆਂ ਦੀ ਸਾਂਝ ਬੱਚਿਆਂ ਦੇ ਨਾਲ ਪਾਈ ,ਉਨ੍ਹਾਂ ਨੂੰ ਜ਼ਿੰਦਗੀ ਦੀ ਅਸਲ ਅਤੇ ਖੇਡ ਮੰਜ਼ਿਲ ਵੱਲ ਵਧਣ ਲਈ ਪ੍ਰੇਰਿਤ ਕੀਤਾ ।

ਇਸ ਮੌਕੇ ਰਮਨਦੀਪ ਸਿੰਘ ਰੰਮੀ, ਲੰਬੜਦਾਰ ਮਨਪ੍ਰੀਤ ਸਿੰਘ ,ਮਨਦੀਪ ਸਿੰਘ ਲਿੱਤਰ, ਕੁਲਵਿੰਦਰ ਸਿੰਘ, ਮਨੀ ਦੇਹਰੀਵਾਲ , ਕੋਚ ਬਲਜਿੰਦਰ ਸਿੰਘ ਅਤੇ ਹੋਰ ਇਲਾਕੇ ਦੇ ਪਤਵੰਤੇ ਤੇ ਖਿਡਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ । ਅੰਤ ਮੈਂ ਇਹੋ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਦੇਹਰੀਵਾਲ ਵੇਟਲਿਫਟਿੰਗ ਸੈਂਟਰ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ ਅਤੇ ਪ੍ਰਬੰਧਕਾਂ ਵਿਚ ਏਕੇ ਅਤੇ ਆਪਸੀ ਸਾਂਝ ਬਣਾਈ ਰੱਖਣ ਦੀ ਸੁਮੱਤ ਦੇਵੇ। ਰੱਬ ਰਾਖਾ!

ਜਗਰੂਪ ਸਿੰਘ ਜਰਖੜ
ਖੇਡ ਲੇਖਕ
ਫੋਨ ਨੰਬਰ 9814300722

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION