39 C
Delhi
Sunday, May 5, 2024
spot_img
spot_img

Congress Govt ਦੇੇ 4 ਸਾਲਾਂ ’ਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲੀਆਂ: Babbi Badal

ਯੈੱਸ ਪੰਜਾਬ
ਮੋਹਾਲੀ, 18 ਮਾਰਚ, 2021 –
ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਵਰਕਰਾਂ ਨਾਲ ਮੀਟਿੰਗ ਕਰਦਿਆ ਕਾਂਗਰਸ ਸਰਕਾਰ ਤੇ ਦੋਸ ਲਗਾਉਦਿਆ ਕਿਹਾ ਕਿ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਪਾਉਣ ਵਾਲੀ ਕੈਪਟਨ ਸਰਕਾਰ ਨੇ ਚਾਰ ਸਾਲਾਂ ਵਿੱਚ ਨੋਜਵਾਨ ਬੇਰੁਜ਼ਗਾਰ, ਕਿਸਾਨ ਦੇ ਕਰਜ਼ੇ , ਵੱਡੇ ਨਸ਼ਾ ਤਸਕਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਮਸਲੇ ਅੱਜ ਵੀ ਜਿਉ ਦੇ ਤਿਉ ਬਰਕਰਾਰ ਨੇ।

ਬੱਬੀ ਬਾਦਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਦੇ ਹਰੇਕ ਵਰਗ ਨੂੰ ਮੰਦਹਾਲੀ ਦੇ ਦੌਰ ਵਿੱਚ ਧੱਕ ਦਿੱਤਾ ਹੈ ਜਿਸ ਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਅਨੇਕਾਂ ਵਾਅਦੇ ਕੀਤੇ ਜੋ ਅੱਜ ਤੱਕ ਵੀ ਪੂਰੇ ਨਹੀਂ ਕੀਤੇ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੰਮਾ ਦੀਆ ਜੋ ਪ੍ਰਾਪਤੀਆਂ ਗਣਵਾਈਆ ਜਾ ਰਹੀਆਂ ਹਨ ਉਹ ਸਿਰਫ ਹਵਾ ਹਵਾਈ ਅਤੇ ਕਾਗਜਾਂ ਤੱਕ ਹੀ ਸੀਮਿਤ ਹਨ ਜਦੋਂ ਕਿ ਗਰਾਊਂਡ ਤੇ ਸੱਚਾਈ ਕੁੱਝ ਹੋਰ ਹੈ ਜਿਸ ਲਈ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਲਈ ਲੋਕਾਂ ਦੇ ਪੈਸਿਆ ਦੀ ਦੁਰਵਰਤੋਂ ਝੂਠੇ ਪ੍ਰਚਾਰ ਵਿੱਚ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਹੁਣ ਕੈਪਟਨ ਦੇ ਝੂਠੇ ਪ੍ਰਚਾਰ ਵਿੱਚ ਨਹੀ ਆਉਣਗੇ।

ਬੱਬੀ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਦਲ ਦਲ ਵਿੱਚ ਧੱਕਣ ਵਾਲੀਆ ਅਤੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਦਾ ਪੰਜਾਬ ਦੇ ਲੋਕ 2022 ਵਿਚ ਸਫ਼ਾਇਆ ਕਰਨ ਤਾ ਕਿ ਪੰਜਾਬ ਨੂੰ ਮੰਦਹਾਲੀ ਦੇ ਦੌਰ ਵਿੱਚੋਂ ਬਚਾਇਆ ਜਾ ਸਕੇ।

ਇਸ ਮੌਕੇ ਹਰਜੀਤ ਸਿੰਘ, ਜਰਨੈਲ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ ਬਿੰਦਰ, ਬਲਜੀਤ ਸਿੰਘ ਖੋਖਰ, ਹਰਚੇਤ ਸਿੰਘ, ਲਖਵੀਰ ਸਿੰਘ, ਬੀਬੀ ਇੰਦਰਜੀਤ ਕੌਰ, ਪੀਕੀ ਸੋਨੀ, ਬਾਲਾ ਠਾਕੁਰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਸੇਵਕ ਸਿੰਘ, ਅਮਰੀਕ ਸਿੰਘ, ਬਲਦੇਵ ਸਿੰਘ ਬੱਬੂ,ਏਕਮਪ੍ਰੀਤ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION