31.1 C
Delhi
Tuesday, May 14, 2024
spot_img
spot_img

ਨਕਲੀ ਪਾਸਟਰਾਂ ਖਿਲਾਫ਼ ਸਾਂਝੀ ਕਾਰਵਾਈ ਲਈ ਇਸਾਈ ਧਾਰਮਿਕ ਆਗੂ ਵੀ ਤਿਆਰ; ਅਕਾਲ ਤਖ਼ਤ ’ਤੇ ਹੋਈ ਉੱਚ-ਪੱਧਰੀ ਮੀਟਿੰਗ

ਯੈੱਸ ਪੰਜਾਬ
ਅੰਮ੍ਰਿਤਸਰ, 7 ਸਤੰਬਰ, 2022:
ਮਸੀਹੀ ਮਹਾਂ ਸਭਾ ਪੰਜਾਬ ,ਕੈਥੋਲਿਕ ਚਰਚ ਆਫ ਇੰਡੀਆ, ਚਰਚ ਆਫ ਨੋਰਥ ਇੰਡੀਆ ਅਤੇ ਹੋਰ ਸੱਤ ਚਰਚਾਂ ਦਾ ਸਾਂਝਾ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੀ ਅਗਵਾਈ ਵਿਚ ਸਿੱਖ ਚਿੰਤਕਾਂ ਨੂੰ ਮਿਲਿਆ।ਜਿਸ ਵਿਚ ਨਕਲੀ ਪਾਸਟਰਾਂ ਵੱਲੋਂ ਪੰਜਾਬ ਵਿਚ ਲਗਾਤਾਰ ਸਿੱਖ ਸਿਧਾਂਤਾਂ ਨੂੰ ਚਣੌਤੀ ਦਿੰਦਿਆਂ ਝੂਠ ਅੰਧਵਿਸ਼ਵਾਸ ਦੇ ਭਰਮ ਜਾਲ ਰਾਹੀਂ ਕਰਵਾਏ ਜਾ ਰਹੇ ਧਰਮ ਪਰਿਵਰਤਨ, ਗੁਰਬਾਣੀ ਦੀ ਬੇਅਦਬੀ, ਗੁਰੂ ਸਾਹਿਬਾਨ ‘ਤੇ ਸਿੱਖ ਸਿਧਾਂਤਾਂ ਬਾਰੇ ਕੂੜੁ ਪ੍ਰਚਾਰ ਅਤੇ ਭੋਲੇ-ਭਾਲੇ ਲੋਕਾਂ ਦਾ ਸ਼ਰੀਰਿਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਦੇ ਮੁੱਦਿਆਂ ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ।

ਇਸ ਦੌਰਾਨ ਬਿਸ਼ਪ ਅੰਜਲੀਨੋ ਰਾਫੀਨੋ ਗਰਾਸ਼ੀਅਸ, ਡਾਇਸੇਸ ਆਫ ਜਲੰਧਰ ਨੇ ਕਿਹਾ ਕਿ ਨਕਲੀ ਪਾਸਟਰਾਂ ਦਾ ਇਸਾਈਅਤ ਨਾਲ ਕੋਈ ਸੰਬੰਧ ਨਹੀਂ ਹੈ।ਉਹਨਾਂ ਵੱਲੋਂ ਫੈਲਾਏ ਜਾਂਦੇ ਵਹਿਮ ਭਰਮ ਅਤੇ ਪਖੰਡ ਬਾਈਬਲ ਅਨੁਸਾਰੀ ਨਹੀਂ ਹਨ।ਉਹਨਾ ਕਿਹਾ ਕੇ ਅਸੀਂ ਨਕਲੀ ਪਾਸਟਰਾਂ ਵੱਲੋਂ ਸਿੱਖ ਸਿਧਾਂਤਾਂ ਦੀ ਬੇਅਦਬੀ ਅਤੇ ਕੀਤੇ ਜਾਂਦੇ ਚਮਤਕਾਰਾਂ ਦਾ ਖੰਡਨ ਕਰਦੇ ਹਾਂ।ਇਸ ਮੌਕੇ ਬਿਸ਼ਪ ਡਾ. ਪ੍ਰਦੀਪ ਕੁਮਾਰ ਸਾਮਾਨਤਾਰੋਏ, ਡਾਇਸੇਸ ਆਫ ਅੰਮ੍ਰਿਤਸਰ ਨੇ ਕਿਹਾ ਕਿ ਨਕਲੀ ਪਾਸਟਰਾਂ ਦੀ ਪਹਿਚਾਣ ਲਈ ਇਕ ਸਰਕੂਲਰ ਜਾਰੀ ਕੀਤਾ ਜਾਵੇਗਾ, ਜਿਸ ਵਿਚ ਈਸਾਈ ਪਾਸਟਰ ਬਣਨ ਦਾ ਵਿਧੀ ਵਿਧਾਨ ਜਨਤਕ ਕੀਤਾ ਜਾਵੇਗਾ ਤੇ ਨਕਲੀ ਪਾਸਟਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਿਸ਼ਪ ਡੇਂਜਲ ਪੀਓਪਲ ਡਾਇਸੇਸ ਆਫ਼ ਚੰਡੀਗ੍ਹੜ ਨੇ ਕਿਹਾ ਕਿ ਸਰਕਾਰ ਵੱਲੋਂ ਨਕਲੀ ਪਾਸਟਰਾਂ ਦੇ ਫੰਡਿੰਗ ਦੇ ਸਰੋਤਾਂ ਦੀ ਜਾਂਚ ਕੀਤੀ ਜਾਵੇ।ਈਸਾਈ ਵਫ਼ਦ ਨੇ ਸਾਂਝੇ ਰੂਪ ਵਿਚ ਕਿਹਾ ਕਿ ਨਕਲੀ ਪਾਸਟਰ ਤੇ ਪੈਗੰਬਰ ਅਸਲ ਵਿਚ ‘ਐਂਟੀ ਕਰਾਈਸਟ’ ਹਨ ਤੇ ਇਹਨਾਂ ਸਾਰਿਆਂ ਵਿਰੁੱਧ ਸਖ਼ਤ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਸਿੱਖਾਂ ਦੇ ਤਾਲਮੇਲ ਨਾਲ ਕੀਤੀ ਜਾਵੇਗੀ।

ਆਏ ਈਸਾਈ ਵਫ਼ਦ ਅਤੇ ਸਿੱਖ ਚਿੰਤਕਾਂ ਦੀ ਵਿਚਾਰ ਮਗਰੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਰੱਖਣ ਲਈ ਈਸਾਈਅਤ ਦੇ ਨਾਮ ‘ਤੇ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ‘ਤੇ ਰੋਕ ਲਾਉਣ ਲਈ ਈਸਾਈ ਆਗੂਆਂ ਨੂੰ ਸਖ਼ਤ ਫੈਸਲੇ ਲੈਣ ਦੀ ਲੋੜ ਹੈ ਤੇ ਇਹਨਾਂ ਨੂੰ ਜਲਦ ਤੋਂ ਜਲਦ ਨਕਲੀ ਪਾਸਟਰਾਂ ਨੂੰ ਆਪਣੇ ਤੋਂ ਵੱਖ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ।ਉਹਨਾਂ ਕਿਹਾ ਇਸ ਕਾਰਵਾਈ ਲਈ ਸਿੱਖ ਕੌਮ ਵੱਲੋਂ ਲੋੜੀਂਦਾ ਸਹਿਯੋਗ ਕੀਤਾ ਜਾਵੇਗਾ।

ਦੋਵਾਂ ਧਿਰਾਂ ਦੀ ਇਸ ਗੱਲ ਤੇ ਸਹਿਮਤੀ ਬਣੀ ਕਿ ਇੱਕ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇ ਜੋ ਸਮੇਂ-ਸਮੇਂ ਤੇ ਪੇਸ਼ ਹੁੰਦੀਆਂ ਚਣੌਤੀਆਂ ਦੇ ਹੱਲ ਕਰੇਗੀ।

ਇਸ ਮੌਕੇ ਸਿੱਖ ਚਿੰਤਕਾਂ ਵਿਚ ਸ.ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ ਕੰਵਰ ਅਮਰਿੰਦਰ ਸਿੰਘ, ਸ.ਸਤਿੰਦਰ ਸਿੰਘ ਲੁਧਿਆਣਾ, ਸ.ਪਰਮਪਾਲ ਸਿੰਘ ਸਭਰਾ, ਗਿਆਨੀ ਹਰਦੀਪ ਸਿੰਘ, ਜੁਗਰਾਜ ਸਿੰਘ ਮਝੈਲ, ਗਿਆਨੀ ਸਰਬਜੀਤ ਸਿੰਘ ਢੋਟੀਆਂ ਮੁੱਖ ਪ੍ਰਚਾਰਕ, ਸ.ਅਮਨਦੀਪ ਸਿੰਘ ਗਿੱਲ ਚੇਅਰਮੈਨ, ਸ.ਪ੍ਰਦੀਪ ਸਿੰਘ ਵਲਟੋਹਾ, ਆਦਿ ਹਾਜ਼ਰ ਸਨ।ਜਥੇਦਾਰ ਸਾਹਿਬਾਨ ਵੱਲੋਂ ਆਏ ਹੋਏ ਈਸਾਈ ਵਫ਼ਦ ਦਾ ਸਨਮਾਨ ਵੀ ਕੀਤਾ ਗਿਆ ਅਤੇ ਈਸਾਈ ਵਫ਼ਦ ਵੱਲੋਂ ਵੀ ਸਿੰਘ ਸਾਹਿਬਾਨ ਨੂੰ ਸਤਿਕਾਰ ਭੇਟ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION