31.1 C
Delhi
Saturday, April 20, 2024
spot_img
spot_img

ਭਾਜਪਾ ਨੇ ਸਿਰਸਾ ਨੂੰ ਆਪਣੀ ਪਾਰਟੀ ਦਾ ‘ਸਟਾਰ ਪ੍ਰਚਾਰਕ’ ਬਣਾ ਕੇ ਵੱਡੀ ਗ਼ਲਤੀ ਕੀਤੀ: ਮਨਜੀਤ ਸਿੰਘ ਜੀ.ਕੇ.

BJP committed a folly by announcing Manjinder Singh Sirsa as its Star Campaigner: Manjit Singh GK

ਯੈੱਸ ਪੰਜਾਬ
ਨਵੀਂ ਦਿੱਲੀ, 8 ਦਸੰਬਰ, 2022 –
ਦਿੱਲੀ ਨਗਰ ਨਿਗਮ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਸਿੱਖ ਹਲਕਿਆਂ ‘ਚ ਹੋਈ ਹਾਰ ਦਾ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਤੌਰ ਉਤੇ ਵਿਸ਼ਲੇਸ਼ਣ ਕੀਤਾ ਹੈ। ਪਾਰਟੀ ਦਫਤਰ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਸਾਫ ਕਿਹਾ ਕਿ ਭਾਜਪਾ ਨੇ ਸਿੱਖ ਵੋਟਾਂ ਲਈ ਗਲਤ ਲੋਕਾਂ ਨੂੰ ਵਰਤਿਆ ਹੈਂ। ਭਾਜਪਾ ਨੇ ਸਿੱਖ ਕੌਮ ਦੇ “ਸਟਾਰ ਦੋਸ਼ੀ” ਮਨਜਿੰਦਰ ਸਿੰਘ ਸਿਰਸਾ ਨੂੰ ਆਪਣੀ ਪਾਰਟੀ ਦਾ “ਸਟਾਰ ਪ੍ਰਚਾਰਕ” ਬਣਾ ਕੇ ਵੱਡੀ ਗਲਤੀ ਕੀਤੀ ਹੈ।

ਜਿਥੇ ਸਿਰਸਾ ਪ੍ਰਚਾਰ ਕਰਨ ਲਈ ਨਹੀਂ ਗਿਆ ਉਥੇ ਸਗੋਂ 2 ਸਿੱਖ ਉਮੀਦਵਾਰ ਰਾਜਾ ਇਕਬਾਲ ਸਿੰਘ, ਮੁਖਰਜੀ ਨਗਰ ਵਾਰਡ ਅਤੇ ਅਰਜੁਨ ਪਾਲ ਸਿੰਘ ਮਰਵਾਹ ਲਾਜਪਤ ਨਗਰ ਵਾਰਡ ਤੋਂ ਚੋਣ ਜਿੱਤ ਗਏ। ਇਨ੍ਹਾਂ 2 ਸਿੱਖ ਉਮੀਦਵਾਰਾਂ ਦੀ ਜਿੱਤ ਪਿੱਛੇ ਇਨ੍ਹਾਂ ਦੇ ਆਪਣੇ ਰਸੂਖ ਕਰਕੇ ਮਿਲਿਆ ਸਿੱਖ ਵੋਟਾਂ ਹੀ ਸਨ।

ਪਰ ਸਿੱਖ ਪ੍ਰਭਾਵ ਵਾਲੇ ਵਿਧਾਨਸਭਾ ਹਲਕਿਆਂ ਰਜਿੰਦਰ ਨਗਰ, ਪਟੇਲ ਨਗਰ, ਮੋਤੀ ਨਗਰ, ਮਾਦੀਪੁਰ, ਰਾਜੌਰੀ ਗਾਰਡਨ, ਹਰੀ ਨਗਰ, ਤਿਲਕ ਨਗਰ, ਜਨਕਪੁਰੀ ਅਤੇ ਵਿਕਾਸ ਪੁਰੀ ਦੇ ਨਗਰ ਨਿਗਮ ਵਾਰਡਾਂ ‘ਚ ਭਾਜਪਾ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ। ਜਿਹੜਿਆਂ 2 ਸੀਟਾਂ ਫਤਿਹ ਨਗਰ ਤੇ ਜਨਕਪੁਰੀ ਸਾਊਥ ਭਾਜਪਾ ਨੇ ਟੀਮ ਸਿਰਸਾ-ਕਾਲਕਾ ਨੂੰ ਦਿਤੀਆਂ ਸਨ ਉਥੇ ਵੀ ਸਿੱਖ ਵੋਟਾਂ ਇਨ੍ਹਾਂ ਨੂੰ ਨਹੀਂ ਪਈਆਂ। ਇਸ ਲਈ ਇਨ੍ਹਾਂ ਦੇ ਕਹਿਣ ਉਤੇ ਬਾਕੀ ਹਲਕਿਆਂ ‘ਚ ਸਿੱਖਾਂ ਨੇ ਵੋਟਾਂ ਕਿੱਥੇ ਪਾਉਣੀਆਂ ਸਨ ?

ਜੀਕੇ ਨੇ ਭਾਜਪਾ ਨੂੰ ਚੇਤਾ ਕਰਵਾਇਆ ਕਿ ਤੁਸੀਂ ਪੁਲਿਸ ਦੇ ਜ਼ੋਰ ਨਾਲ ਇਨ੍ਹਾਂ ਨੂੰ ਦਿੱਲੀ ਕਮੇਟੀ ‘ਚ ਤਾਂ ਵਾੜ ਦਿੱਤਾ, ਪਰ ਤੁਸੀਂ ਇਨ੍ਹਾਂ ਗੁਸਤਾਖੀਆਂ ਕਰਕੇ ਦਿੱਲੀ ਦੇ ਸਿੱਖਾਂ ਦੇ ਦਿਲਾਂ ਵਿਚੋਂ ਉਤਰ ਗਏ ਹੋ।ਕਿਉਂਕਿ ਸਿੱਖ ਆਪਣੇ ਗੁਰਧਾਮਾਂ ‘ਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਕਦੇ ਪ੍ਰਵਾਨ ਨਹੀਂ ਕਰਦੇ। ਇਸੇ ਤਰ੍ਹਾਂ ਹਰਿਆਣਾ ਕਮੇਟੀ ਦੀ ਹੋਂਦ ਨੂੰ ਬਚਾਉਣ ਵਾਸਤੇ ਭਾਜਪਾ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਕੋਸ਼ੀਸ਼ਾਂ ਵੀ ਸਿੱਖਾਂ ਨੂੰ ਪਸੰਦ ਨਹੀਂ ਆਈਆਂ।

ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੇਂਦਰ ਸਰਕਾਰ ਵੱਲੋਂ 2019 ‘ਚ ਕਰਨ ਦੇ ਬਾਵਜੂਦ ਹੁਣ ਸੁਪਰੀਮ ਕੋਰਟ ਵਿੱਚ ਉਸ ਆਦੇਸ਼ ਤੋਂ ਪਿਛੇ ਹਟਣ ਦਾ ਵੀ ਸਿੱਖਾਂ ਨੇ ਬੁਰਾ ਮਨਾਇਆ ਹੈਂ। ਜੇਕਰ ਬਿਲਕਿਸ ਬਾਨੋ ਦੇ ਦੋਸ਼ੀ ਛੱਡੇ ਜਾ ਸਕਦੇ ਹਨ ਤਾਂ ਬੰਦੀ ਸਿੰਘਾਂ ਨਾਲ ਬੇਰੁਖੀ ਕਿਉਂ ? ਅੱਜ ਹਰ ਸਿੱਖ ਇਹ ਸਵਾਲ ਸਰਕਾਰ ਨੂੰ ਪੁੱਛ ਰਿਹਾ ਹੈਂ। ਜੀਕੇ ਨੇ ਮੰਨਿਆ ਕਿ ਮੋਦੀ ਸਰਕਾਰ ਨੇ ਬੇਸ਼ੱਕ ਸਿੱਖ ਕੌਮ ਲਈ ਕਈ ਚੰਗੇ ਕੰਮ ਕੀਤੇ ਸਨ, ਪਰ ਗਲਤ ਸਲਾਹਕਾਰਾਂ ਨੇ ਸਿੱਖਾਂ ‘ਚ ਭਾਜਪਾ ਦੀ ਬੇੜੀ ਡੋਬ ਦਿੱਤੀ ਹੈ।

ਜੀਕੇ ਨੇ ਸਿਰਸਾ-ਕਾਲਕਾ ਨੂੰ ਖੋਤਿਆਂ ਦੀ ਸੰਗਿਆ ਦਿੰਦੇ ਹੋਏ ਕਿਹਾ ਕਿ ਸਿੱਖ ਮਸਲਿਆਂ ਉਤੇ ਸਰਕਾਰ ਦੀ ਚਾਕਰੀ ਦੇ ਲਾਲਚ ਵਿੱਚ ਇਨ੍ਹਾਂ ਦੀ ਚੁੱਪ ਅਤੇ ਭਾਜਪਾ ਦੇ ਗਲੇ ਵਿੱਚ ਪਟੇ ਪਾ ਕੇ ਦਿੱਲੀ ਕਮੇਟੀ ਦੇ ਸਰੋਤਾਂ ਦੇ ਨਾਲ ਹੀ ਹਰੀ ਨਗਰ ਅਤੇ ਨਾਨਕ ਪਿਆਓ ਇੰਸਟੀਚਿਊਟ ‘ਚ ਭਾਜਪਾ ਦੀਆਂ ਕੀਤੀਆਂ ਗਈਆਂ ਮੀਟਿੰਗਾਂ ਵੀ ਇਨ੍ਹਾਂ ਦੀ ਨਲਾਇਕੀ ਦਾ ਨਮੂਨਾ ਹੈਂ।

ਜੀਕੇ ਨੇ ਵਿਅੰਗ ਕੀਤਾ ਕਿ ਭਾਜਪਾ ਨੇ ਜਿਨ੍ਹਾਂ ਉਤੇ ਘੋੜੇ ਸਮਝ ਕੇ ਦਾਅ ਲਾਇਆ ਸੀ, ਇਹ ਤਾਂ ਖੋਤੇ ਨਿਕਲੇ।ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੀ ਆਪਣੀ ਪਟੇਲ ਨਗਰ ਵਿਧਾਨਸਭਾ ਦੀਆਂ ਸਾਰੀਆਂ ਸੀਟਾਂ ਭਾਜਪਾ ਹਾਰ ਗਈ। ਕਿਉਂਕਿ ਸਿੱਖਾਂ ਨੇ ਭਾਜਪਾ ਤੋਂ ਕਿਨਾਰਾ ਕਰ ਲਿਆ ਸੀ।

ਜਾਗੋ ਪਾਰਟੀ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਨਤੀਜਿਆਂ ਤੋਂ ਸਬਕ ਲੈਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਵੇਂ ਮੁਸਲਮਾਨ ਉਨ੍ਹਾਂ ਨੂੰ ਅਤੇ ਸਿੱਖ ਭਾਜਪਾ ਨੂੰ ਛੱਡ ਗਏ, ਕੱਲ੍ਹ ਨੂੰ ਸਿੱਖ ਆਮ ਆਦਮੀ ਪਾਰਟੀ ਨੂੰ ਵੀ ਛੱਡ ਸਕਦੇ ਹਨ।

ਜੇਕਰ ਤੁਸੀਂ ਬੰਦੀ ਸਿੰਘ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਅਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਤੁਰੰਤ ਰਿਹਾਈ ਨਹੀਂ ਕੀਤੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ, ਜਾਗੋ ਦੇ ਆਗੂ ਜਤਿੰਦਰ ਸਿੰਘ ਬੌਬੀ ਅਤੇ ਸੁਖਮਨ ਸਿੰਘ ਸਾਹਨੀ ਨੇ ਦਿੱਲੀ ਕਮੇਟੀ ਮੈਂਬਰਾਂ ਵੱਲੋ ਕੀਤੀਆਂ ਗਈਆਂ ਚੋਣ ਮੀਟਿੰਗਾਂ ਦੀ ਫੋਟੋਆਂ ਵੀ ਮੀਡੀਆ ਨੂੰ ਜਨਤਕ ਕੀਤੀਆਂ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION