32.8 C
Delhi
Sunday, April 28, 2024
spot_img
spot_img

ਅਕਾਲੀ ਦਲ ਦੀ ‘ਬਾਗੀ ਸੁਰ’ ਮਨਪ੍ਰੀਤ ਸਿੰਘ ਅਯਾਲੀ ਬਾਰੇ ਬਿਕਰਮ ਮਜੀਠੀਆ ਦਾ ਪਹਿਲਾ ਪ੍ਰਤੀਕਰਮ

ਯੈੱਸ ਪੰਜਾਬ
ਚੰਡੀਗੜ੍ਹ, 16 ਅਗਸਤ, 2022:
ਇਸ ਵੇਲੇ ਅਕਾਲੀ ਦਲ ਦੀ ‘ਬਾਗੀ ਸੁਰ’ ਬਣ ਕੇ ਉੱਭਰੇ ਅਕਾਲੀ ਨੇਤਾ ਸ: ਮਨਪ੍ਰੀਤ ਸਿੰਘ ਅਯਾਲੀ ਬਾਰੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਸ: ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਤੋਂ ਰਤਾ ਹਟਵਾਂ ਸਟੈਂਡ ਲਿਆ ਹੈ।

ਜਿੱਥੇ ਸ: ਅਯਾਲੀ ਵੱਲੋਂ ਰਾਸ਼ਟਰਪਤੀ ਚੋਣ ਦੌਰਾਨ ਪਾਰਟੀ ਦੇ ਫ਼ੈਸਲੇ ਦੇ ਉਲਟ ਜਾਂਦਿਆਂ ਐਨ.ਡੀ.ਏ.ਦੀ ਉਮੀਦਵਾਰ ਸ੍ਰੀਮਤੀ ਦਰੋਪਦੀ ਮੁਰਮੂ ਨੂੰ ਵੋਟ ਨਾ ਪਾ ਕੇ ਬਾਈਕਾਟ ਦਾ ਫ਼ੈਸਲਾ ਲਏ ਜਾਣ ਦੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਤਿੱਖੀ ਅਲੋਚਨਾ ਕੀਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਸ: ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ’ਤੇ ਅੜੇ ਰਹਿਣ ਕਾਰਨ ਨਾ ਕੇਵਲ ਪਾਰਟੀ ਵੱਲੋਂ ਉਨ੍ਹਾਂ ’ਤੇ ਸ: ਮਨਜਿੰਦਰ ਸਿੰਘ ਸਿਰਸਾ ਰਾਹੀਂ ਭਾਰਤੀ ਜਨਤਾ ਪਾਰਟੀ ਨਾਲ ‘ਮੀਟਿੰਗਾਂ’ ਦੇ ਦੋਸ਼ ਲਗਾ ਕੇ ਉਨ੍ਹਾਂ ’ਤੇ ਤਿੱਖਾ ਹਮਲਾ ਬੋਲਿਆ ਗਿਆ ਸੀ, ਉੱਥੇ ਸ: ਮਜੀਠੀਆ ਅੱਜ ਸ: ਅਯਾਲੀ ਬਾਰੇ ਕੁਝ ਵੱਖ ਹੀ ਸੁਰ ਵਿੱਚ ਬੋਲੇ।

ਜ਼ਮਾਨਤ ਮਿਲਣ ਮਗਰੋਂ ਪਟਿਆਲਾ ਕੇਂਦਰੀ ਜੇਲ੍ਹ ਤੋਂ ਬੀਤੇ ਦਿਨੀਂ ਬਾਹਰ ਆਏ ਸ: ਮਜੀਠੀਆ ਦੋ ਦਿਨ ਪਰਿਵਾਰ ਨਾਲ ਬਿਤਾਉਣ ਉਪਰੰਤ ਅੱਜ ਆਪਣੇ ਸਿਆਸੀ ਸਫ਼ਰ ’ਤੇ ਨਿਕਲਣ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸ: ਅਯਾਲੀ ਉਨ੍ਹਾਂ ਦੇ ਭਰਾ ਹਨ ਅਤੇ ਸਾਡਾ ਇਕ ਪਰਿਵਾਰਕ ਰਿਸ਼ਤਾ ਰਿਹਾ ਹੈ। ਇੱਥੋਂ ਤਕ ਕਿ ਉਹ ਮੇਰੇ ਅਤੇ ਮੈਂ ਉਹਨਾਂ ਦੇ ਸੁਖ਼ ਦੁਖ਼ ਵਿੱਚ ਸ਼ਾਮਲ ਹੁੰਦੇ ਰਹੇ ਹਾਂ।

ਸ:ਅਯਾਲੀ ਬਾਰੇ ਬੜਾ ਹੀ ਸਾਕਾਰਾਤਮਕ ਰੁਖ਼ ਅਖ਼ਤਿਆਰ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਸਿਆਸੀ ਰਿਸ਼ਤੇ ਆਪਣੀ ਥਾਂ ਹੁੰਦੇ ਹਨ ਅਤੇ ਪਰਿਵਾਰਕ ਰਿਸ਼ਤੇ ਹੋਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਰਿਸ਼ਤੇ ਕੇਵਲ ਜ਼ਿੰਦਗੀ ਦਾ ਇਕ ਹਿੱਸਾ ਹੁੰਦੇ ਹਨ। ਉਨ੍ਹਾਂ ਆਖ਼ਿਆ ਕਿ ਕੋਈ ਵੀ ਵਿਅਕਤੀ ਕੋਈ ਵੀ ਵਿਚਾਰ ਰੱਖ ਸਕਦਾ ਹੈ।

ਉਹਨਾਂ ਕਿਹਾ ਕਿ ਅਸੀਂ ਇਕ ਪਰਿਵਾਰ ਹਾਂ ਅਤੇ ਇਥ ਪਰਿਵਾਰ ਵਾਂਗ ਹੀ ਰਹਾਂਗੇ। ਉਹਨਾਂ ਆਖ਼ਿਆ ਕਿ ਸ: ਅਯਾਲੀ ਮੇਰੇ ਭਰਾ ਸਨ ਅਤੇ ਹਮੇਸ਼ਾ ਰਹਿਣਗੇ। ਸ: ਮਜੀਠੀਆ ਨੇ ਦਾਅਵਾ ਕੀਤਾ ਕਿ ਮੇਰੇ ਜਿਸ ਨਾਲ ਵੀ ਰਿਸ਼ਤੇ ਬਣਦੇ ਹਨ ਉਹ ਸਦਾ ਨਿਭਾਉਣ ਵਾਸਤੇ ਬਣਦੇ ਹਨ ਅਤੇ ਮੈਂ ਤਾਂ ਇਹ ਸਮਝਦਾ ਹਾਂ ਕਿ ਇਹ ਗੱਲਾਂ ਮੀਡੀਆ ਸਾਹਮਣੇ ਕਰਨ ਦੀ ਵੀ ਲੋੜ ਨਹੀਂ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION