31.7 C
Delhi
Sunday, May 5, 2024
spot_img
spot_img

ਨਫ਼ਰਤ ਫ਼ੈਲਾਉਣ ਵਾਲੇ ‘ਸਾਰੇ ਫ਼ੜੇ ਗਏ’, ਸ਼ਾਂਤੀ ਭੰਗ ਕਰਨ ਦਾ ਸੁਫ਼ਨਾ ਲੈਣਾ ਵੀ ਗ਼ਲਤ ਫ਼ਹਿਮੀ ਹੀ ਹੋਵੇਗੀ: ਭਗਵੰਤ ਮਾਨ

All trying to spread hatred have been nabbed: Bhagwant Mann on Amritpal Singh episode

ਯੈੱਸ ਪੰਜਾਬ
ਚੰਡੀਗੜ੍ਹ 21 ਮਾਰਚ, 2023:
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦਾ ਨਾਂਅ ਲਏ ਬਿਨਾਂ ਇਸ ਮਾਮਲੇ ਵਿੱਚ ਇਕ ਵੀਡੀਓ ਰਾਹੀਂ ਜਨਤਕ ਕੀਤੇ ਆਪਣੇ ਪਹਿਲੇ ਪ੍ਰਤੀਕਰਮ ਵਿੱਚ ਕਿਹਾ ਹੈ ਕਿ ‘ਨਫ਼ਰਤ ਫ਼ੈਲਾਉਣ ਵਾਲੇ ਸਾਰੇ ਫ਼ੜੇ ਗਏ ਹਨ।’

ਮੁੱਖ ਮੰਤਰੀ ਨੇ ਰਾਜ ਦੇ ਅੰਦਰ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਜਾਂ ਕਰ ਸਕਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਸ਼ਾਂਤੀ ਭੰਗ ਕਰਨ ਦਾ ਸੁਫ਼ਨਾ ਲੈਣਾ ਵੀ ਗ਼ਲਤ ਹੋਵੇਗਾ।

ਮੁੱਖ ਮੰਤਰੀ ਵੱਲੋਂ ‘ਨਫ਼ਰਤ ਫ਼ੈਲਾਉਣ ਵਾਲੇ ਸਾਰੇ ਫ਼ੜੇ ਗਏ ਹਨ’ ਦੇ ਬਿਆਨ ਨੂੰ ’ਤੇ ਵੀ ਕੁਝ ਹਲਕਿਆਂ ਵਿੱਚ ਚਰਚਾ ਚੱਲ ਰਹੀ ਹੈ ਕਿ ਇਸ ਦਾ ਮਤਲਬ ਕੀ ਕੱਢਿਆ ਜਾਵੇ।

ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਰਾਜ ਦੀ ਅਮਨ ਸ਼ਾਂਤੀ ਅਤੇ ਭਾਈਚਾਰੇ ’ਤੇ ਬੁਰੀ ਨਜ਼ਰ ਪਾਉਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਜਿਸ ਨੇ ਵੀ ਇਸ ਤਰ੍ਹਾਂ ਦੀਆਂ ਕਦੇ ਵੀ ਕੋਸ਼ਿਸ਼ਾਂ ਕੀਤੀਆਂ, ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਮਿਲਿਆ ਹੈ।

ਉਹਨਾਂ ਆਖ਼ਿਆ ਕਿ ਪਿਛਲੇ ਦਿਨਾਂ ਵਿੱਚ ਕੁਝ ਐਸੇ ਤੱਤ, ਜੋ ਵਿਦੇਸ਼ੀ ਤਾਕਤਾਂ ਦੇ ਹੱਥੇ ਚੜ੍ਹ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਗੱਲਾਂ ਕਰ ਰਹੇ ਸਨ ਅਤੇ ਨਫ਼ਰਤੀ ਭਾਸ਼ਣ ਦੇ ਰਹੇ ਸਨ, ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਕਾਰਵਾਈ ਦੌਰਾਨ ‘ਸਭ ਫ਼ੜੇ ਗਏ ਹਨ’ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ‘ਆਮ ਆਦਮੀ ਪਾਰਟੀ’ ਕੱਟੜ ਦੇਸ਼ ਭਗਤ ਅਤੇ ਕੱਟੜ ਇਮਾਨਦਾਰ ਪਾਰਟੀ ਹੈ, ਅਤੇ ਪੰਜਾਬ ਦਾ ਅਮਨ ਚੈਨ ਤੇ ਦੇਸ਼ ਦੀ ਤਰੱਕੀ ਸਾਡੀ ਪਹਿਲ ਹੈ। ਕੋਈ ਵੀ ਐਸੀ ਤਾਕਤ ਜੋ ਪੰਜਾਬ ਅਤੇ ਦੇਸ਼ ਦੇ ਖਿਲਾਫ਼ ਪੰਜਾਬ ਵਿੱਚ ਪਨਪ ਰਹੀ ਹੋਵੇ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ ਕਿਉਂਕਿ ਭਾਰੀ ਬਹੁਮਤ ਨਾਲ ਲੋਕਾਂ ਨੇ ਸਾਨੂੰ ਰਾਜ ਦੀ ਜ਼ਿੰਮਵਾਰੀ ਸੌਂਪੀ ਹੈ।

ਉਹਨਾਂ ਨੇ 3 ਕਰੋੜ ਪੰਜਾਬੀਆਂ ਵੱਲੋਂ ਇਸ ਅਪ੍ਰੇਸ਼ਨ ਦੌਰਾਨ ਸਾਥ ਦਿੰਦਿਆਂ ਅਮਨ ਸ਼ਾਂਤੀ ਬਣਾਈ ਰੱਖਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਐਡੇ ਵੱਡੇ ਅਪ੍ਰੇਸ਼ਨ ਵਿੱਚ ਇਕ ਵੀ ਰੋੜਾ ਕੰਕਰ ਨਹੀਂ ਚੱਲਿਆ ਜਿਸ ਨਾਲ ਮੇਰਾ ਹੌਂਸਲਾ ਵਧਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਵਿੱਚ ‘ਆਮ ਆਦਮੀ ਪਾਰਟੀ’ 100 ਪ੍ਰਤੀਸ਼ਤ ਧਰਮ ਨਿਰਪੱਖ ਪਾਰਟੀ ਹੈ ਜਿਹੜੀ ਕਿਸੇ ਧਰਮ, ਜਾਤੀ ਦੇ ਨਾਂਅ ’ਤੇ ਜਾਂ ਫ਼ਿਰ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੀ।

ਉਹਨਾਂ ਆਖ਼ਿਆ ਕਿ ਜੋ ਲੋਕ ਬੁਰੀ ਸੰਗਤ ਵਿੱਚ ਪੇ ਕੇ ਪੰਜਾਬ ਦਾ ਕੁਝ ਬੁਰਾ ਕਰਨ ਦਾ ਸੁਪਨਾ ਵੀ ਲੈ ਰਹੇ ਹੋਣਗੇ, ਉਨ੍ਹਾਂ ਲਈ ਇਹ ਇਕ ਗ਼ਲਤਫ਼ਹਿਮੀ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮਨ ਸ਼ਾਂਤੀ ਅਤੇ ਭਾਈਚਾਰੇ ਨੂੰ ਕੋਈ ‘ਟੱਚ’ ਵੀ ਕਰੇਗਾ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਿਸਚਿੰਤ ਰਹਿਣ, ਪੰਜਾਬ ਸੁਰੱਖ਼ਿਅਤ ਹੱਥਾਂ ਵਿੱਚ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION