39 C
Delhi
Saturday, May 4, 2024
spot_img
spot_img

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਪੀਰਮੁਹੰਮਦ ਨਿਊਜ਼ੀਲੈਂਡ ਰਵਾਨਾ, 12 ਨੂੰ ਔਕਲੈਂਡ ਵਿਖ਼ੇ ਹੋਣ ਵਾਲੀ ‘ਸਿੱਖ ਵਾਕ’ ਵਿੱਚ ਭਾਗ ਲੈਣਗੇ

ਯੈੱਸ ਪੰਜਾਬ
ਅੰਮ੍ਰਿਤਸਰ, 10 ਨਵੰਬਰ, 2022:
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਨਿਊਜੀਲੈਂਡ ਰਵਾਨਾ 12 ਨੂੰ ਔਕਲੈਡ ਵਿਖੇ ਸਿੱਖ ਵਾਕ ਵਿੱਚ ਹਿੱਸਾ ਲੈਣਗੇ ਨਿਊਜੀਲੈਂਡ ਦੀਆ ਸੰਗਤਾ ਦੀ ਮੰਗ ਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਿਊਜੀਲੈਂਡ ਲਈ ਰਵਾਨਾ ਹੋ ਗਏ।

ਉਹਨਾਂ ਨਾਲ ਸ੍ਰੌਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਫੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਵੀ ਗਏ ਹਨ। ਜਥੇਦਾਰ ਸਾਹਿਬ 12 ਨਵੰਬਰ ਨੂੰ ਔਕਲੈਡ ਵਿਖੇ ਹੋ ਰਹੀ ਸਿੱਖ ਵਾਕ ਵਿੱਚ ਸਿਰਕਤ ਕਰਨਗੇ ।

ਇਸ ਤੋ ਇਲਾਵਾ 13 ਨਵੰਬਰ ਨੂੰ ਸੁਪਰੀਮ ਸਿੱਖ ਕੌਂਸਲ ਦੀ ਦੇਖ ਰੇਖ ਹੇਠ ਟਾਕਾਨੀਨੀ ਦੇ ਗੁਰੂ ਘਰ ਵਿਖੇ ਕਰਵਾਏ ਜਾ ਰਹੇ ਕੀਰਤਨ ਦਰਬਾਰ ਵਿੱਚ ਵੀ ਹਾਜਰੀ ਲਗਾਉਣਗੇ।

ਪ੍ਰੇਮ ਨੂੰ ਜਾਣਕਾਰੀ ਦਿੰਦਿਆ ਸੁਪਰੀਮ ਸਿੱਖ ਕੌਸਲ ਨਿਊਜੀਲੈਂਡ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਨਿਊਜੀਲੈਂਡ ਦੇ 25 ਗੁਰੂ ਘਰਾ ਦੀਆ ਕਮੇਟੀਆ ਨਾਲ ਵੀ ਪੰਥਕ ਵਿਚਾਰਾ ਕਰਨਗੇ ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION