34 C
Delhi
Monday, May 6, 2024
spot_img
spot_img

‘ਆਪ’ ਐੱਮ.ਐੱਲ.ਏ. ਨਰਿੰਦਰ ਕੌਰ ਭਰਾਜ ਅਤੇ ਨੌਜਵਾਨ ਆਗੂ ਮਨਦੀਪ ਸਿੰਘ ਲੱਖੇਵਾਲ ਵਿਆਹ ਬੰਧਨ ਵਿੱਚ ਬੱਝੇ

ਯੈੱਸ ਪੰਜਾਬ
ਪਟਿਆਲਾ, 7 ਅਕਤੂਬਰ, 2022:
‘ਆਮ ਆਦਮੀ ਪਾਰਟੀ’ ਦੀ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅੱਜ ਵਿਆਹ ਬੰਧਨ ਵਿੱਚ ਬੱਝ ਗਏ।

ਉਹਨਾਂ ਨੇ ਅੱਜ ਪਟਿਆਲਾ ਨੇੜਲੇ ਇਕ ਧਾਰਮਿਕ ਅਸਥਾਨ ’ਤੇ ਇਕ ਸਾਦੇ, ਸੰਖੇਪ ਅਤੇ ਬਹੁਤ ਹੀ ਥੋੜ੍ਹੀ ਹਾਜ਼ਰੀ ਵਾਲੇ ਸਮਾਗਮ ਵਿੱਚ ‘ਆਮ ਆਦਮੀ ਪਾਰਟੀ’ ਦੇ ਹੀ ਇਕ ਨੇਤਾ ਮਨਦੀਪ ਸਿੰਘ ਲੱਖੇਵਾਲ ਨਾਲ ਲਾਵਾਂ ਲਈਆਂ।

ਇਸ ਮੌਕੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ: ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਨੇ ਨਵੀਂ ਜੋੜੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਹਾਲਾਂਕਿ ਪਹਿਲਾਂ ਖ਼ਬਰਾਂ ਸਨ ਕਿ ਮੁੱਖ ਮੰਤਰੀ ਆਪ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ ਪਰ ਇਸ ਮੌਕੇ ਕੇਵਲ ਡਾ: ਗੁਰਪ੍ਰੀਤ ਕੌਰ ਹੀ ਪੁੱਜੇ।

ਇਸ ਤੋਂ ਇਲਾਵਾ ਜੋੜੀ ਦੇ ਪਰਿਵਾਰਕ ਮੈਂਬਰ ਅਤੇ ਕੁਝ ਬਹੁਤ ਹੀ ਨੇੜਲੇ ਲੋਕ ਇਸ ਵਿਆਹ ਸਮਾਗਮ ਵਿੱਚ ਹਾਜ਼ਰ ਸਨ।

‘ਆਪ’ ਐੱਮ.ਐੱਲ.ਏ. ਨਰਿੰਦਰ ਕੌਰ ਭਰਾਜ ਅਤੇ ਮਨਦੀਪ ਸਿੰਘ ਲੱਖੇਵਾਲ ਨੇ ਸਾਦੇ ਸਮਾਗਮ ਦੌਰਾਨ ਲਈਆਂ ਲਾਵਾਂ, ਕੀਤੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ, ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾ: ਗੁਰਪ੍ਰੀਤ ਕੌਰ ਨੇ ਨਵੀਂ ਜੋੜੀ ਨੂੰ ਦਿੱਤੀ ਵਧਾਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION