ਅੱਜ-ਨਾਮਾ
ਅਗਲੇ ਦਿਨੀਂ ਪੰਜਾਬ ਸਿਹਾਂ ਜਾਗਦਾ ਰਹੀਂ,
ਪਤਾ ਨਹੀਂ ਕਿੱਧਰ ਨੂੰ ਜਾਣ ਹਾਲਾਤ ਬੇਲੀ।
ਜਿਹੜਿਆਂ ਸਿਰਾਂ ਉੱਪਰ ਟੇਕ ਜ਼ਿੰਦਗੀ ਦੀ,
ਦੱਸਣਗੇ ਮਨਾਂ ਦੀ ਕੋਈ ਨਹੀਂ ਬਾਤ ਬੇਲੀ।
ਦਿੱਸਦਾ ਜਿਨ੍ਹਾਂ ਦੇ ਗਿਰਦ ਹੈ ਗੇੜ ਘੁੰਮਦਾ,
ਖੇਡਦੇ ਦਿੱਸਣ ਕਈ ਸ਼ਹਿ ਜਾਂ ਮਾਤ ਬੇਲੀ।
ਚਿੰਤਨਸ਼ੀਲ ਜਿਹੇ ਸਿਰ ਕਈ ਸੋਚ ਅੰਦਰ,
ਛੱਡਦਾ ਫਿਕਰ ਨਹੀਂ ਦਿਨੇ ਤੇ ਰਾਤ ਬੇਲੀ।
ਪਾਉਂਦੀ ਜਦੋਂ ਵੀ ਰੱਫੜ ਜਿਹਾ ਰਾਜਨੀਤੀ,
ਹੁੰਦੇ ਈ ਭੁਗਤਦੇ ਪਿੱਛੋਂ ਫਿਰ ਲੋਕ ਬੇਲੀ।
ਮਾੜੀ ਕਿਸਮਤ ਕਿ ਪੈਂਦਾ ਏ ਜਦੋਂ ਰੱਫੜ,
ਸਕਦੇ ਆਮ ਜਿਹੇ ਲੋਕ ਨਹੀਂ ਰੋਕ ਬੇਲੀ।
-ਤੀਸ ਮਾਰ ਖਾਂ
ਮਾਰਚ 18, 2023