ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 28 ਜਨਵਰੀ, 2020:
“ਸ੍ਰੀ ਵਾਮਨ ਮੇਸਰਮ ਪ੍ਰਧਾਨ ਭਾਰਤੀ ਮੁਕਤੀ ਪਾਰਟੀ ਅਤੇ ਬਾਮਸੇਫ਼ ਵੱਲੋਂ ਸਮੁੱਚੀਆ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਦੀ ਰਖਵਾਲੀ ਨੂੰ ਮੁੱਖ ਰੱਖਦੇ ਹੋਏ, ਮੋਦੀ ਹਕੂਮਤ ਵੱਲੋਂ ਸਮੁੱਚੀਆ ਅਨੁਸੂਚਿਤ ਜਾਤਾਂ, ਕਬੀਲੇ, ਓਬੀਸੀ ਅਤੇ ਘੱਟ ਗਿਣਤੀ ਕੌਮਾਂ ਦੀ ਨਾਗਰਿਕਤਾ ਅਤੇ ਉਨ੍ਹਾਂ ਦੇ ਵੋਟ ਹੱਕ ਤੋਂ ਵਾਂਝੇ ਕਰਨ ਦੇ ਮਕਸਦ ਅਧੀਨ ਜੋ ਸੀ.ਏ.ਏ. ਐਨ.ਆਰ.ਸੀ. ਐਨ.ਪੀ.ਆਰ. ਕਾਲੇ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਗਏ ਹਨ, ਉਨ੍ਹਾਂ ਵਿਰੁੱਧ ਅਤੇ ਈਵੀਐਮ ਮਸ਼ੀਨਾਂ ਦੀ ਤਕਨੀਕ ਰਾਹੀ ਵੋਟਾਂ ਦੀ ਹੇਰਾ-ਫੇਰੀ ਨਾਲ ਬੀਤੇ ਸਮੇਂ ਵਿਚ ਬੀਜੇਪੀ-ਆਰ.ਐਸ.ਐਸ. ਨੇ ਇਥੋਂ ਦੇ ਨਾਗਰਿਕਾ ਨਾਲ ਧੋਖਾ ਕਰਕੇ ਜੋ ਬਹੁਮੱਤ ਸਾਬਤ ਕੀਤਾ ਹੈ, ਉਸ ਵਿਰੁੱਧ 29 ਜਨਵਰੀ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਹੈ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਭਾਰਤੀ ਮੁਕਤੀ ਪਾਰਟੀ, ਬਾਮਸੇਫ਼ ਅਤੇ ਹੋਰ ਪੰਥਕ ਜਥੇਬੰਦੀਆ ਵੱਲੋਂ ਇਸਦੀ ਪੂਰਨ ਹਮਾਇਤ ਕੀਤੀ ਜਾਂਦੀ ਹੈ । ਉਪਰੋਕਤ ਸਭ ਵਰਗਾਂ ਨਾਲ ਸੰਬੰਧਤ ਅਹੁਦੇਦਾਰਾਂ, ਸਮੱਰਥਕਾਂ, ਵਰਕਰਾਂ, ਪੰਜਾਬੀਆਂ, ਸਿੱਖ ਕੌਮ ਅਤੇ ਸਭ ਵਰਗਾਂ ਨਾਲ ਸੰਬੰਧਤ ਯੂਨੀਅਨਾਂ, ਉਚੇਚੇ ਤੌਰ ਤੇ ਯੂਨੀਵਰਸਿਟੀਆ ਤੇ ਕਾਲਜ ਵਿਦਿਆਰਥੀਆ ਦੀ ਯੂਨੀਅਨ ਨੂੰ ਇਹ ਜੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ 29 ਦੇ ਭਾਰਤ ਬੰਦ ਨੂੰ ਪੂਰੀ ਸੰਜ਼ੀਦਗੀ ਨਾਲ ਕਾਮਯਾਬ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਅਤੇ ਸਭ ਉਪਰੋਕਤ ਵਰਗ ਇਕੱਠੇ ਹੋ ਕੇ ਸ੍ਰੀ ਵਾਮਨ ਮੇਸਰਮ ਵੱਲੋਂ ਵਿੱਢੇ ਮਕਸਦ ਭਰਪੂਰ ਸੰਘਰਸ਼ ਵਿਚ ਯੋਗਦਾਨ ਪਾਉਣ ਤਾਂ ਕਿ ਇਹ ਹੁਕਮਰਾਨ ਉਪਰੋਕਤ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਘੱਟ ਗਿਣਤੀ ਕੌਮਾਂ, ਕਬੀਲਿਆ ਨੂੰ ਜਮਹੂਰੀਅਤ ਦੇ ਥੰਮ੍ਹ ਵੋਟ ਦੇ ਅਧਿਕਾਰ ਤੋਂ ਵਾਂਝਿÁ» éÅ ਕਰ ਸਕਣÍ
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 29 ਜਨਵਰੀ ਭਾਰਤ ਬੰਦ ਨੂੰ ਪੂਰਨ ਤੌਰ ਤੇ ਕਾਮਯਾਬ ਕਰਨ ਦੇ ਮਕਸਦ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਭਾਰਤੀ ਮੁਕਤੀ ਪਾਰਟੀ, ਬਾਮਸੇਫ, ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਯੂਨੀਅਨਾਂ ਨੂੰ ਸੰਜੀਦਗੀ ਭਰੀ ਜੋਰਦਾਰ ਅਪੀਲ ਕਰਦੇ ਹੋਏ ਕੀਤੀ ।
ਉਨ੍ਹਾਂ ਇਹ ਉਮੀਦ ਪ੍ਰਗਟ ਕੀਤੀ ਕਿ ਜਿਵੇਂ ਸਭ ਵਰਗਾਂ ਨੇ ਸੰਜ਼ੀਦਗੀ ਨਾਲ ਸਹਿਯੋਗ ਦਿੰਦੇ ਹੋਏ 25 ਜਨਵਰੀ ਨੂੰ ਪੰਜਾਬ ਬੰਦ ਨੂੰ ਕਾਮਯਾਬ ਕੀਤਾ ਹੈ, ਉਸੇ ਤਰ੍ਹਾਂ ਇਹ ਜਿ਼ੰਮੇਵਾਰੀ ਨਿਭਾਕੇ ਮੋਦੀ ਹਕੂਮਤ ਅਤੇ ਫਿਰਕੂ ਜਮਾਤਾਂ ਨੂੰ ਪ੍ਰਤੱਖ ਰੂਪ ਵਿਚ ਚੁਣੋਤੀ ਦੇਣ ਦੀ ਜਿ਼ੰਮੇਵਾਰੀ ਨਿਭਾਉਣ ਕਿ ਅਸੀਂ ਕਿਸੇ ਵੀ ਕੀਮਤ ਤੇ ਸੀ.ਏ.ਏ. ਐਨ.ਆਰ.ਸੀ. ਐਨ.ਪੀ.ਆਰ. ਦੇ ਉਨ੍ਹਾਂ ਕਾਨੂੰਨਾਂ ਜਿਨ੍ਹਾਂ ਦੀ ਦੁਰਵਰਤੋਂ ਕਰਕੇ ਹੁਕਮਰਾਨ ਆਉਣ ਵਾਲੇ ਸਮੇਂ ਵਿਚ ਸਮੁੱਚੀਆ ਘੱਟ ਗਿਣਤੀ ਕੌਮਾਂ ਅਨੁਸੂਚਿਤ ਜਾਤੀਆ, ਕਬੀਲਿਆ, ਪੱਛੜੇ ਵਰਗਾਂ, ਆਦਿਵਾਸੀਆ, ਲਿੰਗਾਇਤਾ ਆਦਿ ਦੇ ਵੋਟ ਦੇ ਅਧਿਕਾਰ ਨੂੰ ਖੋਹਕੇ ਅਤੇ ਉਨ੍ਹਾਂ ਨੂੰ ਇੰਡੀਅÅ ਦਾ ਗੈਰ-ਨਾਗਰਿਕ ਕਰਾਰ ਦੇ ਕੇ ਕੈਪਾਂ ਵਿਚ ਬੰਦ ਕਰਕੇ ਖ਼ਤਮ ਕਰਨਾ ਚਾਹੁੰਦੀਆ ਹਨ ।
ਇਸ ਸਾਜਿ਼ਸ ਨੂੰ ਅਸੀਂ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਸ੍ਰੀ ਵਾਮਨ ਮੇਸਰਮ ਦੀ ਸੂਝਵਾਨਤਾ ਵਾਲੀ ਅਗਵਾਈ ਹੇਠ ਵਿੱਢੇ ਮਕਸਦ ਭਰਪੂਰ ਸੰਘਰਸ਼ ਨੂੰ ਆਪਣੀ ਮੰਜਿ਼ਲ ਤੇ ਪਹੁੰਚਾਕੇ ਮੋਦੀ ਹਕੂਮਤ ਦਾ ਅੰਤ ਕਰਾਂਗੇ ਤੇ ਕਿਸੇ ਵੀ ਕੀਮਤ ਤੇ ਜ਼ਬਰ-ਜੁਲਮ ਜਾਂ ਗੈਰ-ਕਾਨੂੰਨੀ ਅਮਲਾਂ ਨੂੰ ਪ੍ਰਵਾਨ ਨਹੀਂ ਕਰਾਂਗੇ ।