ਐਸ.ਏ.ਐਸ. ਨਗਰ, 21 ਜਨਵਰੀ, 2020 –
ਪੁਣੇ ਵਿਖੇ ਹਾਲ ਹੀ ਵਿੱਚ ਸਮਾਪਤ ਹੋਈ 13 ਵੀਂ ਆਲ ਇੰਡੀਆ ਪੁਲਿਸ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਤਿੰਨ ਤਗਮੇ ਜੇਤੂ ਪੰਜਾਬ ਪੁਲਿਸ ਦੇ ਐਸ.ਆਈ. ਅਜੀਤੇਸ਼ ਕੌਸ਼ਲ ਨੇ ਅੱਜ ਐਸ.ਐਸ.ਪੀ. ਐਸ.ਏ.ਐਸ. ਨਗਰ, ਸ੍ਰੀ ਕੁਲਦੀਪ ਚਾਹਲ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ।
ਸੋਨੇ, ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਣ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਐਸ.ਐਸ.ਪੀ. ਨੇ ਅਧਿਕਾਰੀ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸਨਮਾਨਤ ਕੀਤਾ ਅਤੇ ਕਿਹਾ ਕਿ ਅਜਿਹੇ ਅਧਿਕਾਰੀ ਪੰਜਾਬ ਪੁਲਿਸ ਦਾ ਮਾਣ ਹਨ। ਉਹਨਾਂ ਅਜੀਤੇਸ਼ ਕੌਸ਼ਲ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।