ਯੈੱਸ ਪੰਜਾਬ
ਫਿਰੋਜ਼ਪੁਰ, 5 ਜਨਵਰੀ, 2022 –
ਦੇਸ ਦੇ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਫਲਾਪ ਹੋਣੀ ਸਾਬਿਤ ਕਰਦੀ ਹੈ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਨਫਰਤ ਕਰਦੇ ਨੇ ਇਹ ਟਿੱਪਣੀ ਸ੍ਰੌਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪ੍ਰੈਸ ਬਿਆਨ ਵਿੱਚ ਕੀਤੀ । ਉਹਨਾ ਕਿਹਾ ਕਿ ਦੇਸ ਦੇ ਕਿਸਾਨਾ ਨੂੰ ਪੂਰਾ ਸਾਲ ਖੱਜਲ ਖੁਆਰ ਕਰਨ ਤੋ ਬਾਅਦ ਤਿੰਨ ਕਾਲੇ ਕਨੂੰਨ ਵਾਪਸ ਕਰਨ ਤੇ ਵੀ ਕਿਸਾਨ ਜੁਆਨ ਅਤੇ ਆਮ ਜਨਤਾ ਦੇ ਮਨਾ ਵਿੱਚ ਭਾਰੀ ਰੋਸ ਹੈ ।
ਉਹਨਾਂ ਕਿਹਾ ਕਿ ਕੁਦਰਤ ਨੇ ਵੀ ਪੰਜਾਬ ਵਿੱਚ ਨਰਿੰਦਰ ਮੋਦੀ ਦੀ ਆਮਦ ਨੂੰ ਸਵੀਕਾਰ ਨਹੀ ਕੀਤਾ ਬਾਰਸ ਵਿੱਚ ਉਹਨਾਂ 734 ਕਿਸਾਨਾ ਦੇ ਖੂਨ ਦੇ ਆਸੂ ਵੀ ਸਨ ਜਿੰਨਾ ਕਿਸਾਨ ਸੰਘਰਸ਼ ਕਰਦਿਆ ਆਪਣੀਆ ਜਾਨਾ ਦੀ ਅਹੂਤੀ ਦਿੱਤੀ।
ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਭਾਜਪਾ ਦਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਡਸਾ ਨਾਲ ਨਾਪਾਕ ਗਠਜੋੜ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੈਪਟਨ ਅਮਰਿੰਦਰ ਤੇ ਢੀਡਸਾ ਦੀਆ ਪਾਰਟੀਆ ਨਾਲ ਲੋਕਾ ਦਾ ਸਾਥ ਨਹੀ ਇਸੇ ਕਰਕੇ ਅੱਜ ਭਾਜਪਾ ਕੈਪਟਨ ਤੇ ਢੀਡਸਾ ਦੇ ਸੱਦੇ ਤੇ ਪੰਡਾਲ ਦੀਆ 99/ ਕੁਰਸੀ ਖਾਲੀ ਰਹੀਆ ।
ਅਕਾਲੀ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਭਾਜਪਾ ਨੂੰ ਪਸਚਾਤਾਪ ਕਰਨ ਦੀ ਸਲਾਹ ਦਿੰਦਿਆ ਕਿਹਾ ਕਿ ਇਸ ਵਾਰ ਜੇ ਭਾਜਪਾ ਆਪਣੇ ਗਠਜੋੜ ਨਾਲ ਐਸੰਬਲੀ ਇਲੈਕਸ਼ਨ ਲੜੇਗੀ ਤਾ ਖਾਲੀ ਕੁਰਸੀਆ ਵਾਗ ਖਾਲੀ ਮਸ਼ੀਨਾ ਹੀ ਨਿਕਲਣਗੀਆ ਭਾਜਪਾ ਨੂੰ ਪੱਛਮੀ ਬੰਗਾਲ ਵਾਗ ਪੰਜਾਬ ਵਾਸੀ ਚੌਣਾ ਵਿੱਚ ਵੀ ਬੇਰੰਗ ਭੇਜਣਗੇ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ