ਯੈੱਸ ਪੰਜਾਬ
ਜਲੰਧਰ, 20 ਦਸੰਬਰ, 2021:
ਸੀਨੀਅਰ ਕਾਗਰਸ ਆਗੂ ਸ: ਮਹਿੰਦਰ ਸਿੰਘ ਗੁੱਲੂ ਨੇ ਜਲੰਧਰ ਕੇਂਦਰੀ ਹਲਕੇ ਤੋਂ ਕਾਂਗਰਸ ਟਿਕਟ ਲਈ ਅਰਜ਼ੀ ਦਿੱਤੀ ਹੈ।
ਉਹਨਾਂ ਨੇ 35-ਜਲੰਧਰ ਕੇਂਦਰੀ ਹਲਕੇ ਲਈ ਟਿਕਟ ਵਾਸਤੇ ਅਰਜ਼ੀ ਪੰਜਾਬ ਕਾਂਗਰਸ ਭਵਨ ਵਿਖ਼ੇ ਦਿੱਤੀ।
ਸ: ਗੁੱਲੂ ਜਲੰਧਰ ਦੇ ਆਪਣੇ ਸਮੇਂ ਦੇ ਸਭ ਤੋਂ ਮਕਬੂਲ ਮੰਨੇ ਜਾਂਦੇ ਕੌਂਸਲਰ ਸਵਰਗੀ ਸਰਦਾਰ ਮੋਹਨ ਸਿੰਘ ਦੇ ਬੇਟੇ ਹਨ। ਸਰਦਾਰ ਮੋਹਨ ਸਿੰਘ 1972 ਤੋਂ 1993 ਤਕ ਕੌਂਸਲਰ ਰਹੇ ਸਨ।
ਸ: ਗੁੱਲੂ ਖ਼ੁਦ ਜਲੰਧਰ ਇੰਮਪਰੂਵਮੈਂਟ ਟਰੱਸਟ ਦੇ ਟਰੱਸਟੀ ਰਹੇ ਸਨ। ਉਹ 1994 ਤੋ 1997 ਅਤੇ 1997 ਤੋਂ 2002 ਤਕ ਕੌਂਸਲਰ ਰਹੇ।
ਸ: ਗੁੱਲੂ 2007 ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਹੇ ਅਤੇ 2012 ਵਿੱਚ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਹੇ ਸਨ।
ਸ: ਗੁੱਲੂ 2019 ਤੋਂ ਹੁਣ ਤਕ ਪੰਜਾਬ ਐਗਰੋ ਐਕਸਪੋਰਟਸ ਕਾਰਪੋਰੇਸ਼ਨ ਦੇ ਡਾਇਰੈਕਟਰ ਹਨ।
ਉਹਨਾਂ ਦੀ ਧਰਮਪਤਨੀ ਸ੍ਰੀਮਤੀ ਕੰਵਲਜੀਤ ਕੌਰ ਗੁੱਲੂ ਕਾਂਗਰਸ ਦੇ ਸਿਟਿੰਗ ਕੌਂਸਲਰ ਹਨ। ਉਹ ਆਪਣੀ ਸੀਟ ਤੋਂ ਲਗਾਤਾਰ ਚਾਰ ਵਾਰ ਜੇਤੂ ਰਹੇ ਹਨ। ਉਹ 2002 ਤੋਂ ਲਗਾਤਾਰ ਹੁਣ ਤਕ ਆਪਣੇ ਵਾਰਡ ਤੋਂ ਕੌਂਸਲਰ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ